ਅੱਜ ਸੇਲ ਲਈ ਉਪਲੱਬਧ ਹੋਣਗੇ ਸ਼ਿਓਮੀ ਦੇ ਇਹ ਪ੍ਰੋਡੈਕਟਸ
Wednesday, Aug 23, 2017 - 09:56 AM (IST)

ਜਲੰਧਰ- ਸ਼ਿਓਮੀ ਹੌਲੀ-ਹੌਲੀ ਪ੍ਰੋਡਕਟ ਪ੍ਰੋਟੈਫੋਲਿਓ ਨੂੰ ਭਾਰਤ 'ਚ ਐਕਸਪੇਂਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਕੰਪਨੀ ਆਨਲਾਈਨ ਮਾਰਕੀਟ 'ਚ ਆਪਣੇ ਸਮਾਰਟਫੋਨ ਦੇ ਬੇਚਣ ਤੋਂ ਬਾਅਦ ਆਫਲਾਈਨ ਮਾਰਕੀਟ 'ਚ ਆਪਣੀ ਵੱਖ ਜਗ੍ਹਾ ਬਣਾ ਰਹੀ ਹੈ। ਕੰਪਨੀ ਨੇ ਹੁਣ ਆਪਣੇ ਦੋ ਨਵੇਂ ਲਾਈਫਸਟਾਇਲ ਪ੍ਰੋਡੈਕਟਸ ਨੂੰ ਪੇਸ਼ ਕੀਤਾ ਹੈ, ਜਿੰਨ੍ਹਾਂ ਦੇ ਨਾਂ ਹਨ। Mi Business Backpack ਅਤੇ Mi Crewneck T-Shirt। ਦੋਵੇਂ ਹੀ ਪ੍ਰੋਡੈਕਟ ਅੱਜ 10 ਵਜੇ ਤੋਂ mi.com ਅਤੇ ਆਫਲਾਈਨ Mi Home 'ਤੇ ਸੇਲ ਲਈ ਉਪਲੱਬਧ ਹੋਣਗੇ।
ਸ਼ਿਓਮੀ ਨੇ ਇਸ ਗੱਲ ਦਾ ਐਲਾਨ ਆਪਣੇ ਆਫਿਸ਼ੀਅਲ ਟਵਿੱਟਰ ਹੈਂਡਲ 'ਤੇ ਕੀਤੀ ਹੈ। ਮੀ ਬਿਜ਼ਨੈੱਸ ਬੈਕਪੈਕ ਦੀ ਕੀਮਤ 1,499 ਹੈ, ਜੋ ਕਿ ਲੈਪਟਾਪ ਕੈਰੀ, ਫਾਈਲਸ, ਡਾਕੂਮੈਂਟ ਵਰਗੇ ਸਮਾਨ ਨੂੰ ਰੱਖਣ ਲਈ ਕਾਫੀ ਸਹੀ ਲੱਗ ਰਿਹਾ ਹੈ। ਮੀ ਬਿਜ਼ਨੈੱਸ ਬੈਕਪੈਕ 'ਚ ਫਰੰਟ ਵੱਲ ਮੀ ਦੀ ਬ੍ਰਾਂਡਿੰਗ ਹੈ ਅਤੇ ਇਹ ਬਲੈਕ ਕਲਰ ਆਪਸ਼ਨ 'ਚ ਉਪਲੱਬਧ ਹੋਵੇਗਾ। ਇਸ ਨਾਲ ਹੀ Mi Crewneck T-Shirt ਦੀ ਕੀਮਤ 549 ਰੁਪਏ ਹੈ, ਜੋ ਕਿ ਬਲੈਕ ਕਲਰ ਆਪਸ਼ਨ 'ਚ ਹੀ ਉਪਲੱਬਧ ਹੋਵੇਗੀ। ਟੀ-ਸ਼ਰਟ ਸਿੰਪਲ ਹੈ ਅਤੇ ਸਲੀਵਸ 'ਤੇ ਮੀ ਦੀ ਬ੍ਰਾਂਡਿੰਗ ਦਿੱਤੀ ਗਈ ਹੈ।
ਆਨਲੀਇਨ ਪਲੇਟਫਾਰਮ ਤੋਂ ਇਲਾਵਾ ਯੂਜ਼ਰਸ ਇਨ੍ਹਾਂ ਪ੍ਰੋਡੈਕਟਸ ਨੂੰ ਮੀ ਹੋਮ ਤੋਂ ਵੀ ਖਰੀਦ ਸਕਦੇ ਹੋ। ਸ਼ਿਓਮੀ ਦੇ ਫਿਲਹਾਲ ਭਾਰਤ 'ਚ ਚਾਰ ਮੀ ਹੋਮ ਸਟੋਰ ਹਨ। ਇਸ ਲਿਸਟ 'ਚ ਕੰਪਨੀ ਨੇ ਹਾਲ ਹੀ 'ਚ ਦਿੱਲੀ ਐੱਨ. ਸੀ. ਆਰ. 'ਚ ਆਪਣਾ ਲੇਟੈਸਟ ਮੀ ਹੋਮ ਨੂੰ ਓਪਨ ਕੀਤਾ ਹੈ। ਕੰਪਨੀ ਨੇ ਬੈਂਗਲੂਰੁ 'ਚ ਆਪਣਾ ਪਹਿਲੇ ਮੀ ਹੋਮ ਨੂੰ ਓਪਨ ਕੀਤਾ ਸੀ।
ਸ਼ਿਓਮੀ ਪਹਿਲੇ ਸਮਾਰਟਫੋਨ ਬ੍ਰਾਂਡ ਨਹੀਂ ਹੈ, ਜੋ ਇਸ ਪ੍ਰਕਾਰ ਦੇ ਆਫਿਸ਼ੀਅਲ ਮਰਚੇਡਾਈਸ ਨੂੰ ਪੇਸ਼ ਕਰ ਰਿਹਾ ਹੈ। ਭਾਰਤ 'ਚ ਇਸ ਤੋਂ ਪਹਿਲਾਂ ਵਨਪਲੱਸ ਨੇ ਵੀ ਆਪਣੇ ਲਾਈਪਸਟਾਇਲ ਪੋਡੈਕਟ ਕੈਟਾਗਿਰੀ 'ਚ ਕੁਝ ਪ੍ਰੋਡੈਕਟਸ ਨੂੰ ਪੇਸ਼ ਕੀਤਾ ਸੀ। ਇਸ ਲਾਈਨਅਪ 'ਚ ਕੰਪਨੀ ਨੇ ਬੈਕਪੈਕ, ਮੈਸੇਂਜਰ ਅਤੇ ਟੀ-ਸ਼ਰਟ ਸ਼ਾਮਿਲ ਸੀ ਪਰ ਵਨਪਲੱਸ ਦੇ ਪ੍ਰੋਡੈਕਟਸ ਦੀ ਕੀਮਤ ਸ਼ਿਓਮੀ ਦੇ ਪ੍ਰੌਡੈਕਟ ਦੀ ਕੀਮਤ ਤੋਂ ਬਿਲਕੁੱਲ ਡਬਲ ਸੀ।