ਸ਼ਾਨਦਾਰ ਫੀਚਰਸ ਨਾਲ ਲੈਸ ਹਨ ਇਹ ਪੋਰਟਬੇਲ ਬਲੂਟੁੱਥ ਸਪੀਕਰ

Sunday, Dec 17, 2017 - 10:21 AM (IST)

ਸ਼ਾਨਦਾਰ ਫੀਚਰਸ ਨਾਲ ਲੈਸ ਹਨ ਇਹ ਪੋਰਟਬੇਲ ਬਲੂਟੁੱਥ ਸਪੀਕਰ

ਜਲੰਧਰ-ਜੇਕਰ ਤੁਸੀਂ ਵਧੀਆ ਪੋਰਟਬੇਲ ਬਲੂਟੁੱਥ ਸਪੀਕਰ ਖਰੀਦਣਾ ਚਾਹੁੰਦੇ ਹੋ ਤਾਂ ਇਹ ਬੈਸਟ ਆਪਸ਼ਨਜ਼ ਤੁਹਾਡੇ ਲਈ ਦਿੱਤੇ ਗਏ ਹਨ। ਇਨ੍ਹਾਂ ਸਪੀਕਰਾਂ ਦੀ ਕੀਮਤ 5000 ਰੁਪਏ ਤੱਕ ਹੈ, ਪਰ ਸ਼ਾਨਦਾਰ ਫੀਚਰਸ ਨਾਲ ਲੈਸ ਹਨ।
1. Zebronics-BUDDY speaker-
ਇਸ ਸਪੀਕਰ ਦੀ ਕੀਮਤ 1,699 ਰੁਪਏ ਹੈ। ਛੋਟੇ ਅਤੇ ਕਾਲੇ ਰੰਗ 'ਚ ਆਉਣ ਵਾਲਾ ਇਹ ਸਪੀਕਰ ਬਹੁਤ ਹੀ ਖੂਬਸੂਰਤ ਹੈ। ਇਸ 'ਚ ਲੱਗੀ LED ਲਾਈਟ ਇਸ ਪੋਰਟੇਬਲ ਸਪੀਕਰ ਨੂੰ ਹੋਰ ਵੀ ਸ਼ਾਨਦਾਰ ਬਣਾਉਦੀ ਹੈ। ਕੰਪਨੀ ਨੇ ਇਸ 'ਚ ਬਲੂਟੁੱਥ , 3.5MM ਜੈਕ, ਮੈਮਰੀ ਕਾਰਡ ਅਤੇ USB ਕੇਬਲ ਲਗਾਉਣ ਦੀ ਸਹੂਲਤ ਦਿੱਤੀ ਹੈ। ਕੰਪਨੀ ਨੇ ਇਸ 'ਚ 4.1 ਬਲੂਟੁੱਥ ਦਿੰਦੀ ਹੈ, ਜਿਸ ਦੀ ਵਜ਼੍ਹਾਂ ਨਾਲ ਇਸ ਦੀ ਕੁਨੈਕਟੀਵਿਟੀ ਇਕਦਮ ਮਜ਼ਬੂਤ ਹੈ। ਇਸ 'ਚ ਬਲੂਟੁੱਥ ਅਤੇ ਰੇਡੀਓ ਦੀ ਸਹੂਲਤ ਦਿੱਤੀ ਗਈ ਹੈ। ਕੰਪਨੀ  ਨੇ ਇਸ ਦੀ ਕੀਮਤ 1,699 ਰੁਪਏ ਰੱਖੀ ਹੈ ਪਰ ਈ-ਕਾਮਰਸ ਅਮੇਜ਼ਨ 'ਤੇ ਇਹ 1,199 ਰੁਪਏ 'ਚ ਉਪਲੱਬਧ ਹੈ। ਇਸ 'ਚ ਲੱਗੀ ਬੈਟਰੀ ਚਾਰਜ ਕੀਤੀ ਜਾ ਸਕਦੀ ਹੈ। ਇਹ ਈ-ਕਾਮਰਸ 'ਤੇ Zebronics ZEB-BUDDY ਨਾਂ ਨਾਲ ਉਪਲੱਬਧ ਹੈ। ਇਸ ਸਪੀਕਰ 'ਚ 1200mAh ਬੈਟਰੀ ਦਿੱਤੀ ਗਈ ਹੈ। ਇਸ ਦਾ ਵਜ਼ਨ 630 ਗ੍ਰਾਮ ਹੈ। ਪਲੇਬੈਕ ਦਾ ਸਮਾਂ 3 ਘੰਟੇ ਦਾ ਹੈ। 
2. Phillips bluetooth portable speaker-
ਇਸ ਸਪੀਕਰ ਦੀ ਕੀਮਤ 1,499 ਰੁਪਏ ਹੈ। ਬਹੁਤ ਹੀ ਆਕਰਸ਼ਿਤ ਰੰਗ 'ਚ ਆਉਣ ਵਾਲਾ ਇਹ ਸਪੀਕਰ ਬਲੂਟੁੱਥ ਦੀ ਮਦਦ ਨਾਲ ਕਿਸੇ ਵੀ ਡਿਵਾਇਸ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਇਸ 'ਚ ਕੰਪਨੀ ਨੇ ਰੀਚਾਰਜ ਹੋਣ ਵਾਲੀ ਬੈਟਰ ਵੀ ਦਿੱਤੀ ਹੈ, ਜਿਸ ਨੂੰ USB ਕੇਬਲ ਦੀ ਮਦਦ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਇਹ 3.5mm ਜੈਕ ਨਾਲ ਆਉਦਾ ਹੈ, ਜਿਸ ਦੀ ਮਦਦ ਨਾਲ ਟੀ. ਵੀ. ਜਾਂ ਅਜਿਹੇ ਡਿਵਾਇਸ ਨਾਲ ਵੀ ਕੁਨੈਕਟ ਕੀਤਾ ਜਾ ਸਕਦਾ ਹੈ, ਜਿਨ੍ਹਾਂ 'ਚ ਬਲੂਟੁੱਥ ਦੀ ਸਹੂਲਤ ਦਿੱਤੀ ਗਈ ਹੈ। ਇਹ ਈ ਕਾਮਰਸ 'ਤੇ  Philips BT50A/00 Portable Bluetooth ਨਾਂ ਨਾਲ ਮੌਜੂਦ ਹੈ। ਸਪੀਕਰ 'ਚ ਪਾਵਰ ਸ੍ਰੋਤ USB ਕੇਬਲ ਅਤੇ ਪਾਵਰ ਆਉਟਪੁੱਟ 2 ਵਾਟ ਹੈ।

3. MoArmouz Dual Wireless Speakers-
ਇਸ ਸਪੀਕਰ ਦੀ ਕੀਮਤ 4,999 ਰੁਪਏ ਹੈ। ਭਾਰਤੀ ਕੰਪਨੀ ਮੋਅਰਮੋਜ ਦੁਆਰਾ ਤਿਆਰ ਕੀਤੇ ਗਏ ਇਹ ਸਪੀਕਰ ਦੇਖਣ 'ਚ ਬਹੁਤ ਹੀ ਸ਼ਾਨਦਾਰ ਲੱਗਦੇ ਹਨ। ਇਨ੍ਹਾਂ ਨੂੰ ਸਿਰਫ ਘਰ 'ਚ ਹੀ ਨਹੀਂ ਬਲਕਿ ਘਰ ਦੇ ਬਾਹਰ ਵੀ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਬਲੂਟੁੱਥ 4.1 ਨਾਲ ਆਉਣ ਵਾਲੇ ਇਨ੍ਹਾਂ ਸਪੀਕਰ ਦੀ ਕੁਨੈਕਟੀਵਿਟੀ ਕਾਫੀ ਚੰਗੀ ਹੈ। ਇਹ 10 ਮੀਟਰ ਦੂਰ ਸਥਿਤ ਬਲੂਟੁੱਥ ਡਿਵਾਇਸ ਨਾਲ ਬਹੁਤ ਆਸਾਨੀ ਨਾਲ ਕੁਨੈਕਟ ਹੋ ਜਾਂਦੇ ਹਨ। ਕੰਪਨੀ ਇਸ 'ਚ 3.5mm ਜੈਕ ਦੀ ਸਹੂਲਤ ਵੀ ਦਿੰਦੀ ਹੈ। ਇਸ ਨੂੰ ਈ-ਕਾਮਰਸ ਵੈੱਬਸਾਈਟ ਅਮੇਜ਼ਨ ਇੰਡੀਆ ਤੋਂ ਖਰੀਦਿਆ ਜਾ ਸਕਦਾ ਹੈ। ਵਾਈਟ ਅਤੇ ਬਲੈਕ ਕਲਰ 'ਚ ਆਉਣ ਵਾਲੇ  ਇਹ MoArmouz Dual True Wireless Speakers ਨਾਂ ਨਾਲ ਮੌਜੂਦ ਹੈ। ਇਸ ਵਾਰ ਚਾਰਜ ਕਰਨ ਤੋਂ ਬਾਅਦ ਇਸ ਨੂੰ 8 ਘੰਟੇ ਤੱਕ ਲਗਾਤਰ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਸਪੀਕਰ 'ਚ 550mAh ਬੈਟਰੀ ਦਿੱਤੀ ਗਈ ਹੈ। ਸਪੀਕਰ 'ਚ 10 ਵਾਟ ਮਿਊਜ਼ਿਕ ਪਾਵਰ ਮੌਜੂਦ ਹੈ। ਕੁਨੈਕਸ਼ਨ ਲਈ 3.5mm ਜੈਕ ਸਾਕੇਟ ਜਾਂ ਬਲੂਟੁੱਥ ਦਿੱਤਾ ਗਿਆ ਹੈ। ਇਹ ਸਪੀਕਰ IOS , ਐਂਡਰਾਇਡ ਅਤੇ ਵਿੰਡੋਜ OS ਆਧਾਰਿਤ ਹੈ।

4. JBL Flip To (Black Edition)-
ਇਸ ਸਪੀਕਰ ਦੀ ਕੀਮਤ 4,699 ਰੁਪਏ ਹੈ। ਪਾਣੀ ਦੀ ਬੋਤਲ ਦੇ ਸਾਈਜ ਵਾਲਾ ਇਸ JBL ਦੇ ਸਪੀਕਰ ਨੂੰ ਕਿਸੇ ਜਗ੍ਹਾਂ 'ਤੇ ਲਿਜਾਇਆ ਜਾ ਸਕਦਾ ਹੈ। ਕੁਨੈਕਟੀਵਿਟੀ ਲਈ ਇਸ ਸਪੀਕਰ 'ਚ ਬਲੂਟੁੱਥ ਅਤੇ 3.5mm ਜੈਕ ਦਾ ਸਹੂਲਤ ਦਿੱਤੀ ਗਈ ਹੈ। ਇਹ ਸਪੀਕਰ ਪਾਰਟੀ ਨੂੰ ਹੋਰ ਵੀ ਮਜ਼ੇਦਾਰ ਬਣਾ ਸਕਦਾ ਹੈ। ਇਹ 5 ਰੰਗਾਂ 'ਚ ਉਪਲੱਬਧ ਹੈ। ਜਿਸ 'ਚ ਸਭ ਤੋਂ ਸਸਤਾ ਬਲੈਕ ਵੇਰੀਐਂਟ ਹੈ। ਇਸ 'ਚ ਬੈਟਰੀ ਲਗਾਉਣ ਦੀ ਜਰੂਰਤ ਪੈਦੀ ਹੈ। ਇਸ 'ਚ ਮਾਈਕ੍ਰੋਫੋਨ ਵੀ ਮੌਜ਼ੂਦ ਹੈ, ਜਿਸ ਨੂੰ ਕਾਲਿੰਗ ਲਈ ਵਰਤੋਂ ਕੀਤੀ ਜਾਂਦੀ ਹੈ। ਸਪੀਕਰ 'ਚ 2000mAh ਬੈਟਰੀ ਦਿੱਤੀ ਗਈ ਹੈ। ਇਹ ਸਪੀਕਰ 'ਚ IOS , ਐਂਡਰਾਇਡ ਅਤੇ ਵਿੰਡੋਜ OS ਆਧਾਰਿਤ ਹੈ।

5. Sony Extra Bass SRS-XB10-
ਇਸ ਸਪੀਕਰ ਦੀ ਕੀਮਤ 3,425 ਰੁਪਏ ਹੈ। ਵਾਟਰਪਰੂਫ ਫੀਚਰ ਨਾਲ ਆਉਣ ਵਾਲੇ ਇਸ ਪੋਰਟਬੇਲ ਸਪੀਕਰ ਦਾ ਸਾਊਡ ਬਹੁਤ ਚੰਗਾ ਹੈ। ਇਸ ਦੇ ਪਾਰਟੀ ਦੌਰਾਨ ਪਾਣੀ 'ਚ ਡਿੱਗਣ 'ਤੇ ਇਸ ਸਪੀਕਰ 'ਤੇ ਕੋਈ ਵੀ ਪ੍ਰਭਾਵ ਨਹੀਂ ਪੈਦਾ ਹੈ। 4 ਰੰਗਾਂ 'ਚ ਮਿਲਣ ਵਾਲੇ ਇਹ ਸਪੀਕਰ 1400mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਅਨੁਸਾਰ ਇਸ ਦਾ ਬੈਟਰੀ ਬੈਕਅਪ 16 ਘੰਟੇ ਦਾ ਹੈ। ਇਹ ਈ-ਕਾਮਰਸ ਵੈੱਬਸਾਈਟ 'ਤੇ Sony Extra Bass SRS-XB10 Portable Splash-proof Wireless Speakers with Bluetooth and NFC (Blue) ਨਾਂ ਨਾਲ ਮੌਜੂਦ ਹੈ। ਜਿਕਰਯੋਗ ਗੱਲ ਇਹ ਹੈ ਕਿ ਇਹ ਸਪੀਕਰ ਵੱਖ-ਵੱਖ ਕਲਰ ਆਪਸ਼ਨਜ਼ 'ਚ ਅਤੇ ਕੀਮਤ ਵੀ ਵੱਖਰੀ ਹੈ। ਇਸ ਸਪੀਕਰ ਦਾ ਵਜ਼ਨ 399 ਗ੍ਰਾਮ ਹੈ।


Related News