ਹੁੰਡਈ ਦੀਆਂ ਇਨ੍ਹਾਂ ਗੱਡੀਆਂ ’ਤੇ ਮਿਲ ਰਿਹੈ ਬੰਪਰ ਡਿਸਕਾਊਂਟ, ਵੇਖੋ ਪੂਰੀ ਲਿਸਟ

Tuesday, Oct 18, 2022 - 06:13 PM (IST)

ਆਟੋ ਡੈਸਕ– ਹੁੰਡਈ ਅਕਤੂਬਰ 2022 ਲਈ ਆਪਣੀ ਲਾਈਨ-ਅਪ ’ਚ ਮੌਜੂਦ ਕੁਝ ਚੁਣੇ ਹੋਏ ਮਾਡਲਾਂ ’ਤੇ ਗਾਹਕਾਂ ਨੂੰ ਡਿਸਕਾਊਂਟ ਦੇ ਰਹੀ ਹੈ। ਗਾਹਕ ਇਨ੍ਹਾਂ ਆਫਰਜ਼ ਦਾ ਫਾਇਦਾ ਐਕਸਚੇਂਜ ਬੋਨਸ, ਕੈਸ਼ ਡਿਸਕਾਊਂਟ ਅਤੇ ਕਾਰਪੋਰੇਟ ਡਿਸਕਾਊਂਟ ਦੇ ਰੂਪ ’ਚ ਚੁੱਕ ਸਕਦੇ ਹਨ। ਡਿਟੇਲ ਚ ਜਾਣਦੇ ਹਾਂ ਕਿ ਹੁੰਡਈ ਦੇ ਕਿਹੜੇ ਮਾਡਲਾਂ ’ਤੇ ਕਿੰਨੇ ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। 

Hyundai Kona Electric-

ਹੁੰਡਈ ਕੋਨਾ ਕੰਪਨੀ ਦੀ ਇਲੈਕਟ੍ਰਿਕ ਐੱਸ.ਯੂ.ਵੀ. ਹੈ, ਜਿਸ ’ਤੇ ਕੁੱਲ 1 ਲੱਖ ਰੁਪਏ ਤਕ ਦਾ ਕੈਸ਼ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੋਨਾ ਇਲੈਕਟ੍ਰਿਕ ’ਤੇ ਹੋਰ ਕੋਈ ਡਿਸਕਾਊਂਟ ਨਹੀਂ ਦਿੱਤਾ ਜਾ ਰਿਹਾ। ਕੋਨਾ ਇਲੈਕਟ੍ਰਿਕ ’ਚ 39kWh ਲਿਥੀਅਮ-ਆਇਨ ਬੈਟਰੀ ਪੈਕ ਦਿੱਤਾ ਹੈ ਅਤੇ ਇਹ 136hp ਦੀ ਪਾਵਰ ਅਤੇ 395Nm ਦਾ ਟਾਰਕ ਜਨਰੇਟ ਕਰਦਾ ਹੈ। 

Hyundai Grand i10 Nios-

Grand i10 Nios ’ਚ ਤਿੰਨ ਪਾਵਰਟ੍ਰੇਨ ਦਿੱਤੇ ਗਏ ਹਨ। ਜਿਸ ਵਿਚ ਪਹਿਲਾ 100hp, 1.0-ਲੀਟਰ, ਦੂਜਾ 1.2-ਲੀਟਰ, ਪੈਟਰੋਲ ਇੰਜਣ ਅਤੇ ਤੀਜਾ ਐਸਪੀਰੇਟਿਡ ਇੰਜਣ ਸੀ.ਐੱਨ.ਜੀ.-ਸਪੇਕ ਇੰਜਣ ਹੈ। ਡਿਸਕਾਊਂਟ ਆਫਰਜ਼ ਦੀ ਗੱਲ ਕਰੀਏ ਤਾਂ ਇਸ ਮਹੀਨੇ ਹੁੰਡਈ ਗ੍ਰੈਂਡ i10 Nios ਖਰੀਦਣ ’ਤੇ ਗਾਹਕ 48,000 ਰੁਪਏ ਦੀ ਬਚਤ ਕਰ ਸਕਦੇ ਹਨ, ਜਿਸ ਵਿਚ 35,000 ਰੁਪਏ ਦਾ ਕੈਸ਼ ਡਿਸਕਾਊਂਟ (1.0-ਲੀਟਰ ਐਡੀਸ਼ਨ ਲਈ), 10,000 ਰੁਪਏ ਦਾ ਐਕਸਚੇਂਜ ਬੋਨਸ ਅਤੇ 3,000 ਰੁਪਏ ਕਾਰਪੋਰੇਟ ਡਿਸਕਾਊਂਟ ਸ਼ਾਮਲ ਹੈ। ਉਥੇ ਹੀ ਸੀ.ਐੱਨ.ਜੀ. ਅਤੇ 1.2-ਲੀਟਰ ਐਡੀਸ਼ਨ ਲਈ ਹੁੰਡਈ ਲਗਭਗ 20,000 ਰੁਪਏ ਅਤੇ 5,000 ਰੁਪਏ ਤਕ ਦਾ ਕੈਸ਼ ਡਿਸਕਾਊਂਟ ਦੇ ਰਹੀ ਹੈ। 

Hyundai Aura-

Hyundai Aura- ’ਤੇ ਕੁੱਲ 33,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ, ਜਿਸ ਵਿਚ 20,000 ਰੁਪਏ ਦਾ ਕੈਸ਼ ਡਿਸਕਾਊਂਟ (ਸੀ.ਐੱਨ.ਜੀ. ਐਡੀਸ਼ਨਲ ਲਈ), 10,000 ਰੁਪਏ ਦੇ ਐਕਸਚੇਂਜ ਬੋਨਸ (1.2-ਲੀਟਰ ਅਤੇ ਸੀ.ਐੱਨ.ਜੀ.) ਅਤੇ 3,000 ਰੁਪਏ ਦਾ ਡਿਸਕਾਊਂਟ ਸਾਮਲ ਹੈ।

Hyundai  i20-

i20 ’ਤੇ ਕੰਪਨੀ 20,000 ਰੁਪਏ ਤਕ ਦੇ ਡਿਸਕਾਊਂਟ ਆਫਰਜ਼ ਦੇ ਰਹੀ ਹੈ। ਜਿਸ ਵਿਚ 10,000 ਰੁਪਏ ਦਾ ਕੈਸ਼ ਡਿਸਕਾਊਂਟ ਅਤੇ 10,000 ਰੁਪਏ ਐਕਸਚੇਂਜ ਬੋਨਸ ਸ਼ਾਮਲ ਹਨ। ਇਹ ਡਿਸਕਾਊਂਟ i20 ਦੇ ਮਿਡ-ਸਪੇਕ ਮੈਗਨਾ ਅਤੇ ਸਪੋਰਟਜ਼ ਵੇਰੀਐਂਟ ’ਤੇ ਹੀ ਦਿੱਤਾ ਜਾ ਰਿਹਾ ਹੈ। 


Rakesh

Content Editor

Related News