ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ਬਿਹਤਰੀਨ ਚੋਣ ਹੈ DSLR ਕੈਮਰਾ
Sunday, Nov 27, 2016 - 04:22 PM (IST)
ਜਲੰਧਰ- ਜੇਕਰ ਤੁਸੀਂ ਵੀ ਫੋਟੋ ਕਲਿੱਕ ਕਰਨ ਦਾ ਸ਼ੌਕ ਰੱਖਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵਿਚ ਸਭ ਤੋਂ ਵੱਡਾ ਰੋਲ ਕੈਮਰਾ ਦਾ ਹੀ ਹੁੰਦਾ ਹੈ। ਤਸਵੀਰਾਂ ਤੁਹਾਡੀ ਜ਼ਿੰਦਗੀ ਦੇ ਉਨ੍ਹਾਂ ਖੂਬਸੂਰਤ ਪਲਾਂ ਨੂੰ ਬਿਆਨ ਕਰਦੀਆਂ ਹਨ ਜਿਨ੍ਹਾਂ ਨੂੰ ਤੁਸੀਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਬਿਤਾਇਆ ਹੁੰਦਾ ਹੈ। ਜੇਕਰ ਤੁਸੀਂ ਵੀ ਫੋਟੋਗ੍ਰਾਫੀ ਲਈ ਬਿਹਤਰੀਨ ਕੈਮਰੇ ਦੀ ਭਾਲ ''ਚ ਹੋ ਤਾਂ ਇਹ DSLR ਕੈਮਰੇ ਤੁਹਾਡੀ ਬਿਹਤਰ ਚੋਣ ਬਣ ਸਕਦੇ ਹਨ।
Nikon D810 Camera
ਬਿਹਤਰੀਨ ਫੀਚਰਜ਼ ਨਾਲ ਲੈਸ Nikon D810 Camera ਅਜਿਹਾ ਕੈਮਰਾ ਹੈ ਜੋ ਦੂਜੇ ਡੀ.ਐੱਸ.ਐੱਲ.ਆਰ. ਕੈਮਰਿਆਂ ਦੇ ਮੁਕਾਬਲੇ ਸਸਤਾ ਹੈ ਅਤੇ ਇਸ ਨਾਲ ਕਲਿੱਕ ਕੀਤੀਆਂ ਗਈਆਂ ਤਸਵੀਰਾਂ ਵੀ ਸ਼ਾਨਦਾਰ ਹੁੰਦੀਆਂ ਹਨ। ਜੇਕਰ ਤੁਸੀਂ ਸਪੋਰਟਸ ਜਾਂ ਵਾਈਲਡਲਾਈਫ ਫੋਟੋਗ੍ਰਾਫੀ ਦੇ ਸ਼ੌਕੀਨ ਹੋ ਤਾਂ ਇਹ ਕੈਮਰਾ ਤੁਹਾਡੇ ਲਈ ਹੀ ਹੈ। ਇਹ ਵੈਲਿਊ ਫਾਰ ਮਨੀ ਕੈਮਰਾ ਹੈ।
Canon 5D series Camera
ਪ੍ਰੋਫੈਸ਼ਨਲ ਫੋਟੋਗ੍ਰਾਫੀ ਦੇ ਸ਼ੌਕੀਨਾਂ ''ਚ ਇਸ ਕੈਮਰੇ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਵਿਚ ਤੁਸੀਂ ਫੁੱਲ-ਐੱਚ.ਡੀ. ਵੀਡੀਓ ਵੀ ਰਿਕਾਰਡ ਕਰ ਸਕਦੇ ਹੋ। ਇਸ ਨਾਲ ਕਲਿੱਕ ਕੀਤੀਆਂ ਗਈਆਂ ਤਸਵੀਰਾਂ ਇੰਨੀਆਂ ਸਪਸ਼ਟ ਹੁੰਦੀਆਂ ਹਨ ਕਿ ਫੋਟੋਗ੍ਰਾਫਰਾਂ ''ਚ ਇਨ੍ਹਾਂ ਨੂੰ ਪਿਨ-ਸ਼ਾਰਪ ਇਮੇਜ ਵੀ ਕਿਹਾ ਜਾਂਦਾ ਹੈ।
Nikon D5 DSLR Camera
ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਮੈਟਲ ਬਾਡੀ ਹੈ। ਇਸ ਵਿਚ 20.9 ਮੈਗਾਪਿਕਸਲ ਦੀ 1PS-3 ਚਿੱਪ ਲਗਾਈ ਗਈ ਹੈ, ਇਸੇ ਚਿੱਪ ਨੂੰ ਨਿਕਾਨ ਡੀ7200 ਕੈਮਰੇ ''ਚ ਵੀ ਲਗਾਇਆ ਹੈ। ਡੀ500 ਨਾਲ ਤੁਸੀਂ 10fps ਦੀ ਸਪੀਡ ਨਾਲ ਤਸਵੀਰਾਂ ਕਲਿੱਕ ਕਰ ਸਕਦੇ ਹਨ। ਇਸ ਦਾ ਆਟੋਫੋਕਸ ਵੀ ਦਮਦਾਰ ਹੈ। ਫਾਸਟ ਐਕਸ਼ਨ ਫੋਟੋਗ੍ਰਾਫੀ ਲਈ ਇਹ ਕੈਮਰਾ ਬਿਹਤਰੀਨ ਹੈ।
Canon 5DS Camera
50.6 ਮਿਲੀਅਨ ਪਿਕਸਲਸ ਦੇ ਨਾਲ ਫੋਟੋ ਕਲਿੱਕ ਕਰਨ ਵਾਲਾ ਇਹ ਕੈਮਰਾ ਫੁੱਲ ਫਰੇਮ ਡੀ.ਐੱਸ.ਐੱਲ.ਆਰ. ਪ੍ਰਾਡਕਟ ਹੈ। ਇਹ ਕੈਨਨ 5ਡੀ ਸੀਰੀਜ਼ ਵਰਗਾ ਹੀ ਦਿਖਦਾ ਹੈ। ਫੁੱਲ ਫਰੇਮ ਇਮੇਜ ਕੁਆਲਿਟੀ ਪਸੰਦ ਕਰਨ ਵਾਲਿਆਂ ''ਚ ਕੈਮਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਵਿਚ ਕੁਝ ਕਮੀਆਂ ਵੀ ਹਨ ਜਿਵੇਂ, ਇਹ ਫੋਨ ਵਾਈ-ਫਾਈ ਜਾਂ ਅਲਟਰਾ ਐੱਚ.ਡੀ. ਵੀਡੀਓ ਰਿਕਾਰਡਿੰਗ ਨੂੰ ਸਪੋਰਟ ਨਹੀਂ ਕਰਦਾ ਹੈ।
