ਗੇਮਿੰਗ ਦਾ ਸ਼ੌਕ ਰੱਖਣ ਵਾਲਿਆਂ ਲਈ ਇਹ ਹਨ ਬੈਸਟ ਲੈਪਟਾਪ
Sunday, Jun 18, 2017 - 06:52 PM (IST)

ਜਲੰਧਰ- ਹਮੇਸ਼ਾ ਅਸੀਂ ਇਹ ਸੁਣਦੇ ਹਾਂ ਕਿ ਗੇਮ ਖੇਡਣ ਨਾਲ ਲੈਪਟਾਪ ਖਰਾਬ ਹੋ ਜਾਂਦੇ ਹਨ। ਇਹ ਕਾਫੀ ਹੱਦ ਤੱਕ ਸਹੀ ਵੀ ਹੈ ਕਿਉਂਕਿ ਸਾਰੇ ਲੈਪਟਾਪ ਗੇਮ ਖੇਡਣ ਲਈ ਸਹੀ ਨਹੀਂ ਹੁੰਦੇ। ਅਸੀਂ ਤੁਹਾਨੂੰ ਕੁਝ ਅਜਿਹੇ ਲੈਪਟਾਪਸ ਬਾਰੇ ਦੱਸਣ ਜਾ ਰਹੇ ਹਾਂ ਜੋ ਗੇਮਿੰਗ ਲਈ ਬੈਸਟ ਹਨ-
MSI GT72VR 6RE Dominator Pro Tobii-
ਇਹ ਲੈਪਟਾਪ ਇੰਟੈਲ ਕੋਰ-ਆਈ7- 6700 ਐੱਚ.ਕਿਊ ਪ੍ਰੋਸੈਸਰ 'ਤੇ ਬੇਸਡ ਹੈ ਜੋ 32ਜੀ.ਬੀ. ਰੈਮ, 256ਜੀ.ਬੀ. ਐੱਸ.ਐੱਸ.ਡੀ. ਸਟੋਰੇਜ, 1ਟੀ.ਬੀ. ਹਾਰਡ ਡਿਸਕ ਡ੍ਰਾਈਵ ਦੇ ਨਾਲ ਆਉਂਦਾ ਹੈ। ਇਸ ਵਿਚ 17.3-ਇੰਚ ਦੀ ਫੁੱਲ-ਐੱਚ.ਡੀ. ਆਈ.ਪੀ.ਐੱਸ. ਐਂਟੀ-ਗਲੇਅਰ ਡਿਸਪਲੇ ਹੈ ਜੋ 4ਕੇ ਤਕਨੀਕ 'ਚ ਅਪਗ੍ਰੇਡਿਬਲ ਹੈ। ਇਹ ਹਰ ਤਰ੍ਹਾਂ ਦੀਆਂ ਗਮੇਜ਼ ਦੇ ਨਾਲ ਤਾਲਮੇਲ ਬਿਠਾ ਕੇ ਤੁਹਾਨੂੰ ਸੁਪਰਕੂਲ ਐਕਸਪੀਰੀਅੰਸ ਦਿੰਦਾ ਹੈ। ਇਸ ਦੀ ਕੀਮਤ ਕਰੀਬ 2,35,00 ਰੁਪਏ ਹੈ।
ASUS ROG G752V-
ਇਸ ਦੀਆਂ ਜ਼ਿਆਦਾਤਰ ਖੂਬੀਆਂ GT72VR ਵਰਗੀਆਂ ਹਨ। ਇੰਟੈਲ ਕੋਰ-ਆਈ7-6700 ਐੱਚ.ਕਿਊ ਪ੍ਰੋਸੈਸਰ 'ਤੇ ਬੇਸਡ, 16ਜੀ.ਬੀ. ਰੈਮ, 512ਜੀ.ਬੀ. ਐੱਸ.ਐੱਸ.ਡੀ., 1ਟੀ.ਬੀ. ਹਾਰਡ ਡਿਸਕ ਡ੍ਰਾਈਵ ਦੇ ਨਾਲ ਆਉਣ ਵਾਲਾ ਇਹ ਲੈਪਟਾਪ ਪਰਫਾਰਮੈਂਸ ਲਈ ਖਾਸ ਤੌਰ 'ਤੇ ਜਾਣਿਆ ਜਾਂਦਾ ਹੈ। ਇਸ ਦੀ ਕੀਮਤ ਕਰੀਬ 2,47,990 ਰੁਪਏ ਹੈ।
MSI GE62VR 6RF-
ਇਹ ਲੈਪਟਾਪ ਕੋਰ-ਆਈ7-6700 ਐੱਚ.ਕਿਊ ਪ੍ਰੋਸੈਸਰ ਬੇਸਡ ਹੈ। ਇਸ ਵਿਚ 16ਜੀ.ਬੀ. ਰੈਮ, 1ਟੀ.ਬੀ. ਹਾਰਡ ਡਿਸਕ ਡ੍ਰਾਈਵ ਦਿੱਤੀ ਗਈ ਹੈ। ਨਾਲ ਹੀ ਇਹ NVIDIA GeForce GTX 1060 GPU ਨਾਲ ਲੈਸ ਹੈ। ਗੇਮਿੰਗ ਲਈ ਬੈਸਟ ਪਰਫਾਰਮੈਂਸ ਮੰਨਿਆ ਜਾਣ ਵਾਲਾ ਇਹ ਲੈਪਟਾਪ 1,38,900 ਰੁਪਏ ਕੀਮਤ 'ਚ ਆਉਂਦਾ ਹੈ।
Acer Predator 15-
ਏਸਰ ਪ੍ਰੀਡੇਟਰ ਦਾ ਆਈ7 ਪ੍ਰੋਸੈਸਰ 256 ਜੀ.ਬੀ. ਐੱਸ.ਐੱਸ.ਡੀ., 16ਜੀ.ਬੀ. ਡੀ.ਡੀ.ਆਰ.4 ਰੈਮ ਅਤੇ NVIDIA GTX 980M ਗ੍ਰਾਫਿਕਸ (4ਜੀ.ਬੀ. ਜੀ.ਡੀ.ਡੀ.ਆਰ.5 ਮੈਮਰੀ) ਦੇ ਨਾਲ ਆਉਂਦਾ ਹੈ। ਇਸ ਵਿਚ ਦਿੱਤੇ ਗਏ ਨੈੱਟ ਅਡਾਪਟਰਸ, ਟੀ.ਪੀ.ਐੱਮ. ਚਿੱਪ ਕੁਨੈਕਟੀਵਿਟੀ ਵਰਗੇ ਆਪਸ਼ੰਸ ਗੇਮਿੰਗ ਦਾ ਅਨੁਭਵ ਕਈ ਗੁਣਾ ਬਿਹਤਰ ਕਰ ਦਿੰਦੇ ਹਨ। ਇਸ ਲੈਪਟਾਪ ਲਈ ਤੁਹਾਨੂੰ 1,79,000 ਰੁਪਏ ਚੁਕਾਉਣੇ ਹੋਣਗੇ।
Lenovo Y700-
ਲਿਨੋਵੋ ਵਾਈ700 ਫਾਸਟ-ਪੇਸਡ ਇੰਟਰਨਲ ਹਾਰਡਵੇਅਰ ਦੇ ਨਾਲ ਆਉਂਦਾ ਹੈ, ਜਿਸ ਵਿਚ NVIDIA GeForce GTX 960M ਦਿੱਤਾ ਗਿਆ ਹੈ। ਨਾਲ ਹੀ ਇਹ 4ਜੀ.ਬੀ. ਡੀ.ਡੀ.ਆਰ.5 ਮੈਮਰੀ ਨਾਲ ਵੀ ਲੈਸ ਹੈ, ਜਿਸ ਨਾਲ ਟੱਫ ਗੇਮਜ਼ ਵੀ ਆਰਾਮ ਨਾਲ ਖੇਡੀਆਂ ਜਾ ਸਕਦੀਆਂ ਹਨ। ਇਸ ਵਿਚ ਇੰਟੈਲ ਰਿਅਲਸੈਂਸ 3ਡੀ ਕੈਮਰਾ ਦਿੱਤਾ ਗਿਆ ਹੈ ਜੋ ਡੈੱਪਥ ਸੈਂਸਰ ਦੇ ਨਾਲ ਆਉਂਦਾ ਹੈ। 15.6-ਇੰਚ ਡਿਸਪਲੇ, ਜੇ.ਬੀ.ਐੱਲ. ਡਿਊਲ ਸਪੀਕਰ ਸੈੱਟਅਪ ਇਸ ਨੂੰ ਪਰਫੈੱਕਟ ਕੰਬੋ ਆਫ ਐਂਟਰਟੈਨਮੈਂਟ ਬਣਾਉਂਦਾ ਹੈ। ਇਸ ਦੀ ਕੀਮਤ 1,25,000 ਰੁਪਏ ਹੈ।