ਇਹ ਹਨ ਸਾਲ 2017 ਦੀਆਂ ਬੈਸਟ ਫ੍ਰੀ Android Games
Sunday, Jul 30, 2017 - 12:46 PM (IST)

ਜਲੰਧਰ- ਸਕੂਲ ਦੇ ਦਿਨਾਂ 'ਚ ਕੰਪਿਊਟਰ ਲੈਬ ਦੇ ਅੰਦਰ solitaire ਅਤੇ contra ਜਿਹੀਆਂ ਗੇਮਜ਼ ਅਸੀਂ ਸਭ ਨੇ ਖੇਡੀਆਂ ਹਨ ਪਰ ਹੁਣ ਜਮਾਨਾ ਸਮਾਰਟਫੋਨਸ ਦਾ ਹੈ, ਸਭ ਕੁਝ ਇਕ ਫੋਨ ਦੀ ਸਕ੍ਰੀਨ 'ਚ ਸਮਾ ਚੁੱਕਿਆ ਹੈ। ਹੁਣ ਤਾਂ ਸਮਾਰਟਫੋਨ ਲਈ ਲਗਭਗ ਹਰ ਤਰ੍ਹਾਂ ਦੀਆਂ ਗੇਮਜ਼ ਫ੍ਰੀ 'ਚ ਉਪਲੱਬਧ ਹਨ ਬਸ ਡਾਊਨਲੋਡ ਕਰਨ ਦੀ ਦੇਰ ਹੈ। ਇਸ ਸਾਲ 2017 ਦੀਆਂ ਅਜਿਹੀਆਂ ਐਂਡ੍ਰਾਇਡ ਗੇਮਜ਼ ਦੇ ਬਾਰੇ 'ਚ ਦੱਸਣ ਜਾ ਰਿਹਾ ਹਾਂ ਜਿੰਨ੍ਹਾਂ ਫ੍ਰੀ 'ਚ ਡਾਊਨਲੋਡ ਕਰ ਸਕਦੇ ਹੋ।
Asphalt 8 ਜੇਕਰ ਤੁਸੀ ਗੇਮਿੰਗ ਦੇ ਸ਼ੌਕੀਨ ਹੋ ਤਾਂ ਇਸ ਨਾਮ ਨਾਲ ਤੋਂ ਜਰੂਰ ਵਾਕਿਫ ਹੋਵੋਗੇ। ਗੇਮ ਲਾਫਟ ਦੁਆਰਾ ਬਣਾਈ ਗਈ ਇਹ ਗੇਮ ਰੇਸਿੰਗ ਦੀ ਦੁਨੀਆ 'ਚ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ। ਇਸ 'ਚ ਅਨੇਕਾਂ ਟ੍ਰੈਕ ਦੇ ਨਾਲ ਇਕਠੇ ਕਈ ਲੋਕ ਮਿਲ ਕੇ ਰੇਸ ਕਰ ਸਕਦੇ ਹਨ। ਇਹ ਗੇਮ ਭਲੇ ਹੀ ਗੂਗਲ ਪਲੇਅ ਸਟੋਰ 'ਚ ਕਾਫ਼ੀ ਸਮੇਂ ਤੋਂ ਹੈ ਪਰ ਅੱਜ ਵੀ ਲੋਕ ਇਸ ਨੂੰ ਆਪਣੇ ਫੋਨ ਡਾਊਨਲੋਡ ਕਰਨਾ ਪਸੰਦ ਕਰਦੇ ਹਨ।
Critical Ops ਨਵੀਂ ਜਨਰੇਸ਼ਨ ਨੂੰ ਧਿਆਨ 'ਚ ਰੱਖ ਕੇ ਬਣਾਏ ਗਈ ਇਸ ਗੇਮ ਦੇ ਸ਼ੌਕੀਨਾਂ ਦੀ ਕਮੀ ਨਹੀਂ। ਇਸ 'ਚ ਗੇਮ ਖੇਡਣ ਵਾਲਾ ਯੂਜਰ ਅੱਤਵਾਦ ਦੇ ਖਿਲਾਫ ਲੜਦਾ ਹੈ ਇਸ ਦੇ ਨਾਲ ਇਸ 'ਚ ਆਨਲਾਈਨ ਮਲਟੀ- ਪਲੇਅਰ ਖੇਲ ਸਕਦੇ ਹਨ ਗੂਗਲ ਪਲੇਅ ਸਟੋਰ 'ਚ ਇਹ ਗੇਮ ਵੀ ਫ੍ਰੀ 'ਚ ਉਪਲੱਬਧ ਹੈ।
Clash Royale: ਕਲੈਸ਼ ਰਾਈਲ 'ਤੇ ਦਿੱਤੇ ਗਏ ਗੇਮਜ਼ 'ਚੋਂ ਥੋੜ੍ਹਾ ਹੱਟ ਕੇ ਹੈ ਇਸ 'ਚ ਖੇਲ ਖੇਡਣ ਵਾਲੇ ਨੂੰ ਕਾਰਡ ਇਕਠੇ ਕਰਨ ਹੁੰਦੇ ਹਨ। ਡੈਕ ਬਣਾਉਣਾ ਹੁੰਦਾ ਹੈ ਨਵੇਂ ਲੈਵਲ ਅਨਲਾਕ ਕਰਨੇ ਹੁੰਦੇ ਹਨ ਇਸ ਤੋਂ ਇਲਾਵਾ ਇਹ ਕਾਰਡ ਆਪਣੇ ਸਾਥੀਆਂ ਨੂੰ ਸ਼ੇਅਰ ਵੀ ਕੀਤੇ ਜਾ ਸਕਦੇ ਹਨ। ਇਹ ਇਕ ਤਰ੍ਹਾਂ ਦੀ ਕਾਰਡ ਗੇਮ ਕਿਹਾ ਜਾ ਸਕਦਾ ਹੈ। ਗੂਗਲ ਪਲੇਅ ਸਟੋਰ ਤੋਂ ਇਸ ਨੂੰ ਫ੍ਰੀ ਡਾਊਨਲੋਡ ਕੀਤੀ ਜਾ ਸਕਦਾ ਹੈ।
Cut the Rope: ਜਾਦੂ ਦੇ ਸ਼ੌਕੀਨਾਂ ਲਈ ਇਹ ਗੇਮ ਬੈਸਟ ਹੈ। ਹਾਲਾਂਕਿ ਥੋੜ੍ਹਾ-ਥੋੜ੍ਹਾ ਇਹ ਐਂਗਰੀ ਬਰਡ ਤੋਂ ਮਿਲਦਾ ਜੁਲਦਾ ਹੈ ਪਰ ਇਸ ਨੂੰ ਪਜਲ ਦੀ ਤਰ੍ਹਾਂ ਬਣਾਇਆ ਗਿਆ ਹੈ। ਕਈ ਗੇਮਿੰਗ ਲੈਵਲ ਦਿੱਤੇ ਗਏ ਹਨ। ਹਾਲਾਂਕਿ ਇਹ ਗੇਮ ਫਾਸਟ ਗੇਮਰ ਲਈ ਨਹੀਂ ਬਣੀ ਹੈ ਤਾਂ ਜੇਕਰ ਤੁਸੀਂ ਥੋੜ੍ਹੀ ਸੰਜਮ ਵਾਲੀਆਂ ਗੇਮਜ਼ ਪਸੰਦ ਕਰਦੇ ਹੋ ਤਾਂ ਇਸ ਗੇਮ ਨੂੰ ਗੂਗਲ ਪਲੇਅ ਸਟੋਰ ਤੋਂ ਫ੍ਰੀ 'ਚ ਡਾਊਨਲੋਡ ਕਰ ਸਕਦੇ ਹੋ।
Fallout shelter 2015 'ਚ ਬੈਸਟ ਗੇਮ ਦਾ ਖਿਤਾਬ ਜਿੱਤ ਚੁਕੀ ਇਸ ਗੇਮ ਨੂੰ ਅੱਜ ਵੀ ਲੋਕ ਓਨਾ ਹੀ ਪਸੰਦ ਕਰਦੇ ਹਨ ਫਰੀ ਐਂਡ੍ਰਾਇਡ ਗੇਮਜ਼ ਦੀ ਲਿਸਟ 'ਚ ਟਾਪ 'ਤੇ ਰਹਿਣ ਵਾਲੇ ਇਸ ਗੇਮ 'ਚ ਯੂਜ਼ਰ ਨੂੰ ਸ਼ੈਲਟਰ ਬਣਾਉਣੇ ਹੁੰਦੇ ਹਨ ਜੋ ਅੱਗ ਅਤੇ ਭੈੜੇ ਲੋਕਾਂ ਨੂੰ ਇਨ੍ਹਾਂ ਸ਼ੈਲਟਰਾਂ ਦੀ ਮਦਦ ਨਾਲ ਬਚਾਉਂਦੇ ਹਨ। ਖੇਲ ਖੇਡਣ ਵਾਲੇ ਨੂੰ ਇਸ 'ਚ ਆਪਣਾ ਇਕ ਅਲਗ ਈਕੋ ਸਿਸਟਮ ਬਣਾਉਣਾ ਹੁੰਦਾ ਹੈ। ਇਨਾਂ ਹੀ ਨਹੀਂ ਮਜੇਦਾਰ ਗੇਮ ਇਸ ਦੇ ਲਈ ਤੁਹਾਨੂੰ ਕੋਈ ਪੇਮੇਂਟ ਕਰਨ ਦੀ ਜ਼ਰੂਰਤ ਨਹੀਂ ਗੂਗਲ ਪਲੇਅ ਸਟੋਰ ਤੋਂ ਇਸ ਨੂੰ ਫ੍ਰੀ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ।