ਭਾਰਤ ''ਚ ਸਭ ਤੋਂ ਜ਼ਿਆਦਾ ਵਿਕਣ ਵਾਲੇ ਇਹ ਹਨ 5 ਸਮਾਰਟਫੋਨਜ਼

Saturday, Jun 03, 2017 - 05:59 PM (IST)

ਭਾਰਤ ''ਚ ਸਭ ਤੋਂ ਜ਼ਿਆਦਾ ਵਿਕਣ ਵਾਲੇ ਇਹ ਹਨ 5 ਸਮਾਰਟਫੋਨਜ਼

ਜਲੰਧਰ— ਅੱਜ ਅਸੀ ਤੁਹਾਨੂੰ 5 ਇਸ ਤਰ੍ਹਾਂ ਦੇ ਸਮਾਰਟਫੋਨਜ਼ ਬਾਰੇ ਦੱਸਣ ਜਾ ਰਹੇ ਹਾਂ, ਜੋ 2017 ਦੇ ਪਹਿਲੇ ਕੁਆਟਰ ਜਾਨੀ ਜਨਵਰੀ ਤੋਂ ਮਾਰਚ 'ਤੱਕ ਸਭ ਤੋਂ ਜ਼ਿਆਦਾ ਵਿਕਣ ਵਾਲੇ ਸਮਾਰਟਫੋਨ ਰਹੇ। ਤੁਹਾਨੂੰ ਦੱਸ ਦਈਏ ਕੀ ਸਮਾਰਟਫੋਨ ਦੀ ਵਿਕਰੀ ਵਾਲੇ ਦੇਸ਼ਾਂ 'ਚ ਭਾਰਤ ਵੀ ਸ਼ਾਮਲ ਹੈ। 
1.Apple Iphone 7:
ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 4.7 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਹ ਫੋਨ ਕਵਾਡ-ਕੋਰ ਐਪਲ A10 ਫਿਊਜ਼ਨ ਪ੍ਰੋਸੇਸਰ ਅਤੇ 2 ਜੀ.ਬੀ ਰੈਮ ਤੋਂ ਲੈਸ ਹੈ। ਨਾਲ ਹੀ ਇਸ 'ਚ 32 ਜੀ.ਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 1960 mAh ਦੀ ਬੈਟਰੀ ਦਿੱਤੀ ਗਈ ਹੈ। ਜਨਵਰੀ ਤੋਂ ਮਾਰਚ ਤੱਕ ਇਸ ਫੋਨ ਦੀਆਂ 2 ਕਰੋੜ Units ਵੇਚੀਆਂ ਗਈਆਂ ਹਨ। ਮਾਰਕੀਟ ਸ਼ੇਅਰ ਦੀ ਗੱਲ ਕਰੀਏ ਤਾਂ ਇਸ ਫੋਨ ਨੇ 6 ਫੀਸਦੀ ਹਿੱਸਾ ਕੈਪਚਰ ਕੀਤਾ ਹੈ। ਇਸ ਦੀ ਕੀਮਤ 46,990 ਰੁਪਏ ਹੈ।
2.Apple Iphone 7Plus:
ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 5.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਹ ਫੋਨ ਕਵਾਡ-ਕੋਰ ਐਪਲ A10 ਫਿਊਜ਼ਨ ਪ੍ਰੋਸੇਸਰ ਅਤੇ 3 ਜੀ.ਬੀ ਰੈਮ ਤੋਂ ਲੈਸ ਹੈ। ਨਾਲ ਹੀ ਇਸ 'ਚ 32 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 2900mAh ਦੀ ਬੈਟਰੀ ਦਿੱਤੀ ਗਈ ਹੈ। ਇਸ ਦੀ ਕੀਮਤ 58,600 ਰੁਪਏ ਹੈ।
3.Oppo R9s:
ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 5.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਹ ਫੋਨ 2 Ghz ਆਕਟਾ-ਕੋਰ ਪ੍ਰੋਸੇਸਰ ਅਤੇ 4 ਜੀ.ਬੀ ਰੈਮ ਤੋਂ ਲੈਸ ਹੈ। ਨਾਲ ਹੀ ਇਸ 'ਚ 64 ਜੀ.ਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3010 mAh ਦੀ ਬੈਟਰੀ ਦਿੱਤੀ ਗਈ ਹੈ। ਇਹ ਫੋਨ andriod ਮਾਰਸ਼ਮੈਲੋ 'ਤੇ ਕੰਮ ਕਰਦਾ ਹੈ। ਇਹ ਫੋਨ ਅਕਤੂਬਰ 2016 'ਚ ਚੀਨ 'ਚ ਲਾਂਚ ਕੀਤਾ ਗਿਆ ਸੀ। ਇਸ ਫੋਨ ਦੀਆਂ 80 ਲੱਖ ਤੋਂ ਜ਼ਿਆਦਾ Units ਵੇਚੀਆਂ ਗਈਆਂ ਹਨ। ਜੇਕਰ ਮਾਰਕੀਟ ਸ਼ੇਅਰ ਦੀ ਗੱਲ ਕਰੀਏ ਤਾਂ ਇਸ ਫੋਨ ਕੋਲ 2.5 ਫੀਸਦੀ ਹਿੱਸੇਦਾਰੀ ਹੈ। ਇਸ ਦੀ ਕੀਮਤ 27,700 ਕੀਮਤ ਹੈ। 
4. Samsung Galaxy J3(2016):
ਇਸ ਫੋਨ ਦੀਆਂ 61 ਲੱਖ Units ਸੇਲ ਕੀਤੀਆਂ ਗਈਆਂ ਹਨ। ਇਸ 'ਚ 5.0 ਇੰਚ ਡਿਸਪਲੇ ਦਿੱਤੀ ਗਈ ਹੈ। ਇਹ ਫੋਨ 1.5 Ghz ਕਵਾਡ-ਕੋਰ ਪ੍ਰੋਸੇਸਰ ਅਤੇ 1.5 ਜੀ.ਬੀ ਰੈਮ ਤੋਂ ਲੈਸ ਹੈ। ਨਾਲ ਹੀ ਇਸ 'ਚ 8 ਜੀ.ਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ 2600 mAh ਦੀ ਬੈਟਰੀ ਦਿੱਤੀ ਗਈ ਹੈ। ਇਹ ਫੋਨ Andriod 5.1 Lollipop 'ਤੇ ਕੰਮ ਕਰਦਾ ਹੈ। ਇਸ ਦੀ ਕੀਮਤ 8,990 ਰੁਪਏ ਹੈ।
5.Samsung Galaxy J5(2016):
ਸੈਮਸੰਗ ਦੇ ਇਸ ਫੋਨ ਦੀਆਂ 50 ਲੱਖ Units ਵੇਚੀਆਂ ਗਈਆਂ ਹਨ। ਇਸ 'ਚ 5.20 ਇੰਚ ਡਿਸਪਲੇ ਦਿੱਤੀ ਗਈ ਹੈ। ਇਹ ਫੋਨ 1.5 Ghz ਕਵਾਡ-ਕੋਰ ਪ੍ਰੋਸੇਸਰ ਅਤੇ 2 ਜੀ.ਬੀ ਰੈਮ ਤੋਂ ਲੈਸ ਹੈ। ਨਾਲ ਹੀ ਇਸ 'ਚ 16 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3100 mAh ਦੀ ਬੈਟਰੀ ਦਿੱਤੀ ਗਈ ਹੈ । ਫੋਨ Andriod ਮਾਰਸ਼ਮੈਲੋ 'ਤੇ ਕੰਮ ਕਰਦਾ ਹੈ। ਇਸ ਦੀ ਕੀਮਤ 13,990 ਰੁਪਏ ਹੈ।


Related News