ਇਨ੍ਹਾਂ iPhones ਨੂੰ ਨਹੀਂ ਮਿਲੇਗੀ iOS 15 ਅਪਡੇਟ, ਵੇਖੋ ਪੂਰੀ ਲਿਸਟ
Tuesday, Nov 24, 2020 - 06:19 PM (IST)
ਗੈਜੇਟ ਡੈਸਕ– ਜ਼ਿਆਦਾਤਰ ਐਂਡਰਾਇਡ ਸਮਾਰਟਫੋਨ ਕੰਪਨੀਆਂ ਆਪਣੇ ਪੁਰਾਣੇ ਸਮਾਰਟਫੋਨਾਂ ਨੂੰ 2-3 ਸਾਲਾਂ ਬਾਅਦ ਨਵੀਂ ਅਪਡੇਟ ਦੇਣਾ ਬੰਦ ਕਰ ਦਿੰਦੀਆਂ ਹਨ, ਹਾਲਾਂਕਿ ਐਪਲ ਨਾਲ ਅਜਿਹਾ ਨਹੀਂ ਹੈ। ਐਪਲ ਡਿਵਾਈਸਿਜ਼ ਨੂੰ ਘੱਟੋ-ਘੱਟ 5 ਸਾਲਾਂ ਤਕ ਅਪਡੇਟਸ ਜ਼ਰੂਰ ਦਿੱਤੀ ਜਾਂਦੀ ਹੈ ਅਤੇ ਹੁਣ ਕੰਪਨੀ ਨੇ ਉਨ੍ਹਾਂ ਆਈਫੋਨ ਮਾਡਲਾਂ ਦੀ ਲਿਸਟ ਸਾਂਝੀ ਕੀਤੀ ਹੈ ਜਿਨ੍ਹਾਂ ਨੂੰ iOS 15 ਦੀ ਅਪਡੇਟ ਦਿੱਤੀ ਜਾਵੇਗੀ। ਐਪਲ ਨੇ ਇਹ ਅਪਡੇਟ iPhone SE (ਫਰਸਟ ਜਨਰੇਸ਼ਨ), iPhone 6s ਅਤੇ iPhone 6s Plus ਨੂੰ ਨਾ ਦੇਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਾਰੇ ਡਿਵਾਈਸਿਜ਼ ਨੂੰ iOS 14 ਦੀ ਅਪਡੇਟ ਦਿੱਤੀ ਗਈ ਸੀ।
ਇਹ ਵੀ ਪੜ੍ਹੋ– 47,900 ਰੁਪਏ ’ਚ ਖ਼ਰੀਦ ਸਕਦੇ ਹੋ iPhone 12 Mini, ਇੰਝ ਮਿਲੇਗਾ ਵੱਡਾ ਡਿਸਕਾਊਂਟ
ਐਪਲ ਦੇ ਅਗਲੇ ਸਾਲ ਲਾਂਚ ਹੋਣ ਵਾਲੇ iOS 15 ਦੀ ਅਪਡੇਟ ਨਾਲ ਜੁੜੇ ਲੀਕਸ The Verifier ਵਲੋਂ ਸਾਂਝੇ ਕੀਤੇ ਗਏ ਹਨ। ਅਜਿਹੇ ’ਚ ਸਾਹਮਣੇ ਆਈ ਲਿਸਟ ਨੂੰ ਫਾਈਨਲ ਨਹੀਂ ਮੰਨਿਆ ਜਾ ਸਕਦਾ ਹੈ। ਹਾਲਾਂਕਿ, ਸੋਰਸ ਵਲੋਂ ਪਹਿਲਾਂ ਵੀ ਐਪਲ ਨਾਲ ਜੁੜੀਆਂ ਅਫਵਾਹਾਂ ਅਤੇ ਲੀਕਸ ਸ਼ੇਅਰ ਕੀਤੇ ਜਾਂਦੇ ਰਹੇ ਹਨ। ਇਸ ਤੋਂ ਪਹਿਲਾਂ The Verifier ਵਲੋਂ ਕਿਹਾ ਗਿਆ ਸੀ ਕਿ iOS 13 ਸੁਪੋਰਟ ਪਾਉਣ ਵਾਲੇ ਸਾਰੇ ਐਪਲ ਡਿਵਾਈਸਿਜ਼ ਨੂੰ iOS 14 ਅਪਡੇਟ ਮਿਲੇਗੀ, ਅਜਿਹਾ ਹੀ ਹੋਇਆ ਸੀ। ਅਜਿਹੇ ’ਚ ਨਵੀਂ ਡਿਟੇਲਸ ਵੀ ਸੱਚ ਹੋ ਸਕਦੀ ਹੈ।
ਇਹ ਵੀ ਪੜ੍ਹੋ– iPhone ਦੇ ਬੈਕ ਪੈਨਲ ’ਚ ਲੁਕਿਆ ਹੈ ਕਮਾਲ ਦਾ ਬਟਨ, ਇੰਝ ਕਰੋ ਇਸਤੇਮਾਲ
5 ਸਾਲ ਪੁਰਾਣੇ ਹੋ ਗਏ ਡਿਵਾਈਸ
ਕੰਪਨੀ ਦੀ ਆਈਫੋਨ 6 ਸੀਰੀਜ਼ (ਖ਼ਾਸ ਕਰਕੇ ਆਈਫੋਨ 6ਐੱਸ ਅਤੇ ਆਈਫੋਨ 6ਐੱਸ ਪਲੱਸ) ਕਾਫੀ ਪ੍ਰਸਿੱਧ ਹਨ ਅਤੇ ਸਤੰਬਰ 2015 ’ਚ ਰਿਲੀਜ਼ ਹੋਏ ਡਿਵਾਈਸਿਜ਼ ਨੂੰ ਕਈ ਸਾਲਾਂ ਬਾਅਦ ਤਕ ਚੰਗਾ ਰਿਸਪਾਂਸ ਮਾਰਕੀਟ ’ਚ ਮਿਲਦਾ ਰਿਹਾ ਹੈ। ਆਈਫੋਨ 12 ਮਿੰਨੀ ਅਤੇ ਸੈਕਿੰਡ ਜਨਰੇਸ਼ਨ ਆਈਫੋਨ ਐੱਸ.ਈ. ਦਾ ਡਿਜ਼ਾਇਨ ਆਈਫੋਨ 6ਐੱਸ ਨਾਲ ਮਿਲਦਾ-ਜੁਲਦਾ ਹੈ। ਹਾਲਾਂਕਿ, ਆਈਫੋਨ 6 ਸੀਰੀਜ਼ ਦੇ ਡਿਵਾਈਸਿਜ਼ ਨੂੰ ਨਵੀਂ ਅਪਡੇਟ ਨਾ ਮਿਲਦਾ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਕਿਉਂਕਿ ਡਿਵਾਈਸਿਜ਼ 5 ਸਾਲਾਂ ਤੋਂ ਜ਼ਿਆਦਾ ਪੁਰਾਣੇ ਹਨ। ਫਿਲਹਾਲ ਐਪਲ ਦੇ ਅਗਲੇ ਸਾਫਟਵੇਅਰ ਨਾਲ ਜੁੜੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
ਇਹ ਵੀ ਪੜ੍ਹੋ– iPhone 12 ਯੂਜ਼ਰਸ ਪਰੇਸ਼ਾਨ, ਡਿਸਪਲੇਅ ਨੂੰ ਲੈ ਕੇ ਸਾਹਮਣੇ ਆਈ ਇਹ ਸਮੱਸਿਆ
ਇਨ੍ਹਾਂ iPhones ਨੂੰ ਮਿਲੇਗੀ iOS 15 ਅਪਡੇਟ
ਕੈਲੀਫੋਰਨੀਆ ਦੀ ਪ੍ਰੀਮੀਅਮ ਟੈੱਕ ਕੰਪਨੀ ਇਨ੍ਹਾਂ ਆਈਫੋਨ ਮਾਡਲਾਂ ਨੂੰ iOS 15 ਦੀ ਅਪਡੇਟ ਦੇ ਸਕਦੀ ਹੈ।
ਇਹ ਵੀ ਪੜ੍ਹੋ– SBI ਨੇ 40 ਕਰੋੜ ਗਾਹਕਾਂ ਨੂੰ ਦਿੱਤੀ ਵੱਡੀ ਚਿਤਾਵਨੀ, ਜਾਣੋ ਕੀ ਹੈ ਮਾਮਲਾ
- 2021 iPhone lineup
- iPhone 12 Pro Max
- iPhone 12 Pro
- iPhone-12 mini
- iPhone 12
- iPhone 11
- iPhone-11 Pro
- iPhone 11 Pro Max
- iPhone XS
- iPhone-XS Max
- iPhone XR
- iPhone X
- iPhone-8
- iPhone 8 Plus
- iPhone 7
- iPhone-7 Plus
- iPhone SE (2nd generation)
- iPod touch (7th generation)