140 ਕਰੋੜ ਯੂਜ਼ਰਜ਼ ’ਤੇ ਮੰਡਰਾ ਰਿਹਾ ਖਤਰਾ, ਕੈਮਰਾ ਐਪਸ ਨਾਲ ਹੋ ਰਹੀ ਤੁਹਾਡੀ ਜਾਸੂਸੀ

01/20/2020 12:35:26 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਸਮਾਰਟਫੋਨ ਰਾਹੀਂ ਫੋਟੋ ਕਲਿੱਕ ਅਤੇ ਐਡਿਟ ਕਰਨ ਲਈ ਥਰਡ ਪਾਰਟੀ ਕੈਮਰਾ ਐਪ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਸਾਈਬਰ ਨਿਊਜ਼ ਦੇ ਰਿਸਰਚਰਾਂ ਨੇ ਇਕ ਸਰਵੇ ਰਾਹੀਂ 30 ਅਜਿਹੀਆਂ ਐਂਡਰਾਇਡ ਐਪਸ ਦੀ ਪਛਾਣ ਕੀਤੀ ਹੈ ਜੋ ਮਾਲਵੇਅਰ ਨਾਲ ਪ੍ਰਭਾਵਿਤ ਹਨ। ਯੂਜ਼ਰਜ਼ ਦੇ ਡਾਟਾ ਨੂੰ ਚੋਰੀ ਕਰਨ ਤੋਂ ਇਲਾਵਾ ਇਹ ਐਪਸ ਬਿਨਾਂ ਯੂਜ਼ਰਜ਼ ਦੀ ਜਾਣਕਾਰੀ ਦੇ ਉਸ ਦੀ ਲੋਕੇਸ਼ਨ ਨੂੰ ਵੀ ਲਗਾਤਾਰ ਟ੍ਰੈਕ ਕਰਦੀਆਂ ਹਨ। 

140 ਕਰੋੜ ਸਮਾਰਟਫੋਨਜ਼ ’ਤੇ ਡਾਊਨਲੋਡ ਹੋ ਚੁੱਕੀਆਂ ਹਨ ਇਹ ਐਪਸ
ਰਿਪੋਰਟ ’ਚ ਰਿਸਰਚਰਾਂ ਨੇ ਦੱਸਿਆ ਹੈ ਕਿ ਇਹ ਐਪਸ ਯੂਜ਼ਰ ਦੇ ਡਾਟਾ ਨੂੰ ਇਕੱਠਾ ਕਰ ਕੇ ਉਨ੍ਹਾਂ ਨੂੰ ਵੇਚ ਦਿੰਦੀਆਂ ਹਨ। ਇਸ ਤੋਂ ਇਲਾਵਾ ਯੂਜ਼ਰ ਨੂੰ ਵਾਈਰਸ ਵਾਲੇ ਐਡਸ ਦਿਖਾ ਕੇ ਫਿਸ਼ਿੰਗ ਵੈੱਬਸਾਈਟਾਂ ’ਤੇ ਵੀ ਰੀਡਾਇਰੈਕਟ ਕਰ ਦਿੱਤਾ ਜਾਂਦਾ ਹੈ। ਚਿੰਤਾ ਦੀ ਗੱਲ ਹੈ ਕਿ ਹੁਣ ਤਕ ਇਨ੍ਹਾਂ ਐਪਸ ਨੂੰ ਦੁਨੀਆ ਭਰ ’ਚ 140 ਕਰੋੜ ਸਮਾਰਟਫੋਨਜ਼ ’ਤੇ ਡਾਊਨਲੋਡ ਕੀਤਾ ਜਾ ਚੁੱਕਾ ਹੈ। 
- ਇਨ੍ਹਾਂ 30 ਐਪਸ ’ਚੋਂ 16 ਐਪਸ ਨੂੰ ਹਾਂਗਕਾਂਗ ’ਚ ਡਿਵੈੱਲਪ ਕੀਤਾ ਗਿਆ ਹੈ। ਰਿਪੋਰਟ ’ਚ ਕਈ ਚੀਨੀ ਡਿਵੈੱਲਪਰਾਂ ਬਾਰੇ ਵੀ ਦੱਸਿਆ ਗਿਆ ਹੈ ਜੋ ਖਤਰਨਾਕ ਐਂਡਰਾਇਡ ਟ੍ਰੋਜ਼ਨ ਨੂੰ ਫੈਲਾਉਣ ਦਾ ਕੰਮ ਕਰਦੇ ਹਨ। Meitu ਇਨ੍ਹਾਂ ’ਚੋਂ ਇਕ ਕਾਫੀ ਚਰਚਿਤ ਡਿਵੈੱਲਪਰ ਹੈ ਜੋ ਗੂਗਲ ਪਲੇਅ ਸਟੋਰ ਦੇ ਜ਼ਿਆਦਾਤਰ ਨਿਯਮਾਂ ਦਾ ਉਲੰਘਣ ਕਰ ਰਿਹਾ ਹੈ। ਇਸ ਡਿਵੈੱਲਪਰ ਦੀਆਂ ਐਪਸ ਸਮਾਰਟਫੋਨ ’ਚੋਂ ਡਾਟਾ ਚੋਰੀ ਕਰਨ ਦੇ ਨਾਲ ਮਾਈਕ੍ਰੋਫੋਨ ਅਤੇ ਕੈਮਰੇ ਦਾ ਵੀ ਐਕਸੈਸ ਪ੍ਰਾਪਤ ਕਰ ਲੈਂਦੀਆਂ ਹਨ। 

ਡਾਟਾ ਵੇਚ ਕੇ ਕਰਦੇ ਹਨ ਮੋਟੀ ਕਮਾਈ
ਰਿਪੋਰਟ ’ਚ ਜਿਨ੍ਹਾਂ ਡਿਵੈੱਲਪਰਾਂ ਦਾ ਜ਼ਿਕਰ ਕੀਤਾ ਗਿਆ ਹੈ ਉਨ੍ਹਾਂ ’ਚ Coocent, KX Camera Team ਅਤੇ Dream Room ਆਦਿ ਸ਼ਾਮਲ ਹਨ। ਇਹ ਡਿਵੈੱਲਪਰ ਐਡਵਰਟਾਈਜ਼ਰਾਂ ਨੂੰ ਯੂਜ਼ਰ ਦਾ ਡਾਟਾ ਵੇਚ ਕੇ ਪੈਸੇ ਕਮਾਉਂਦੇ ਹਨ। ਅਨੁਮਾਨ ਹੈ ਕਿ ਇਹ ਲੱਖਾਂ ਲੋਕਾਂ ਦੀ ਲੋਕੇਸ਼ਨ ਨੂੰ ਟ੍ਰੈਕ ਕਰ ਕੇ ਹਰ ਮਹੀਨੇ ਲਗਭਗ 4,000 ਡਾਲਰ ਦੀ ਕਮਾਈ ਕਰ ਲੈਂਦੇ ਹਨ। 

ਇਨ੍ਹਾਂ ਐਪਸ ਨੂੰ ਹੁਣੇ ਕਰੋ ਡਿਲੀਟ
ਜਿਨ੍ਹਾਂ ਐਪਸ ਨੂੰ ਰਿਪੋਰਟ ’ਚ ਖਤਰਨਾਕ ਦੱਸਿਆ ਗਿਆ ਹੈ ਉਨ੍ਹਾਂ ’ਚ ਬਿਊਟੀਪਲਸ, ਬਿਊਟੀਕੈਮ, ਬਿਊਟੀ ਕੈਮਰਾ, ਸੈਲਫੀ ਕੈਮਰਾ, ਬਿਊਟੀ ਕੈਮਰਾ ਪਲੱਸ, ਸਟੀਵ ਸੈਲਫੀ ਸਨੈਪ, ਸਟੀਵ ਸੈਲਫੀ ਅਤੇ ਕੈਂਡੀ ਕੈਮਰਾ ਐਪ ਮੁੱਖ ਹਨ ਜਿਨ੍ਹਾਂ ਨੂੰ ਹੁਣੇ ਡਿਲੀਟ ਕਰਨ ਦੀ ਸਖਤ ਲੋੜ ਹੈ। 

PunjabKesari


Related News