ਗਲੋਬਲ ਬਾਜ਼ਾਰ ’ਚ ਲਾਂਚ ਹੋਇਆ ਦੁਨੀਆ ਦਾ ਪਹਿਲਾ ਅੰਡਰ ਡਿਸਪਲੇਅ ਕੈਮਰੇ ਵਾਲਾ ਫੋਨ

Friday, Dec 04, 2020 - 12:38 PM (IST)

ਗੈਜੇਟ ਡੈਸਕ– ਸਮਾਰਟਫੋਨ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਇਨ੍ਹਾਂ ’ਚ ਨਵੀਂ ਤਕਨੀਕ ਨੂੰ ਸ਼ਾਮਲ ਕੀਤਾ ਜਾਂਦਾ ਹੈ। ਕੰਪਨੀਆਂ ਇਨ੍ਹੀ ਦਿਨੀਂ ਆਪਣੇ ਸਮਾਰਟਫੋਨਾਂ ’ਚ ਪਾਪ-ਅਪ ਸੈਲਫੀ ਕੈਮਰਾ ਸੈੱਟਅਪ ਆਫਰ ਕਰ ਰਹੀਆਂ ਹਨ ਤਾਂ ਜੋ ਯੂਜ਼ਰਸ ਨੂੰ ਬਿਹਤਰ ਫੁਲ-ਸਕਰੀਨ ਅਨੁਭਵ ਮਿਲ ਸਕੇ। ਇਸ ਤਕਨੀਕ ਤੋਂ ਵੀ ਇਕ ਕਦਮ ਅੱਗੇ ਦੀ ਸੋਚ ਰੱਖਦੇ ਹੋਏ ਦੁਨੀਆ ਦੇ ਪਹਿਲੇ ਅੰਡਰ-ਡਿਸਪਲੇਅ ਸੈਲਫੀ ਕੈਮਰੇ ਵਾਲੇ ਸਮਾਰਟਫੋਨ ਨੂੰ ZTE ਕੰਪਨੀ ਦੁਆਰਾ ਗਲੋਬਲ ਬਾਜ਼ਾਰ ’ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਫੋਨ ਨੂੰ Axon 20 5G ਨਾਮ ਨਾਲ ਸਭ ਤੋਂ ਪਹਿਲਾਂ ਚੀਨ ’ਚ ਮੁਹੱਈਆ ਕੀਤਾ ਗਿਆ ਸੀ ਪਰ ਹੁਣ ਇਸ ਨੂੰ ਗਲੋਬਲ ਬਾਜ਼ਾਰ ਲਈ ਕੰਪਨੀ ਨੇ ਲਾਂਚ ਕਰ ਦਿੱਤਾ ਹੈ। ਫਿਲਹਾਲ, ਇਸ ਫੋਨ ਲਈ ਬੁਕਿੰਗ ਸ਼ੁਰੂ ਕੀਤੀ ਗਈ ਹੈ। ਜੇਕਰ ਤੁਸੀਂ ਵੀ ਦੁਨੀਆ ਦਾ ਪਹਿਲਾ ਇਨਵਿਜ਼ੀਬਲ ਸੈਲਫੀ ਕੈਮਰੇ ਵਾਲਾ ਫੋਨ ਖ਼ਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਈ-ਮੇਲ ਐਡਰੈੱਸ ਸ਼ੇਅਰ ਕਰਕੇ ਫੋਨ ਦੀ ਬੁਕਿੰਗ ਕਰਵਾਉਣੀ ਪਵੇਗੀ। ਯੂਨਾਈਟਿਡ ਕਿੰਗਡਮ, ਸਾਊਥ ਕੋਰੀਆ, ਮਲੇਸ਼ੀਆ ਅਤੇ ਯੂ.ਏ.ਈ. ਸਮੇਤ ਦੁਨੀਆ ਦੇ 11 ਦੇਸ਼ਾਂ ’ਚੋਂ ਗਾਹਕ ਇਸ ਡਿਵਾਈਸ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਸ ਡਿਵਾਈਸ ਦੀ ਸ਼ਿਪਿੰਗ 21 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ। ਕੰਪਨੀ ਨੇ ਸੰਕੇਤ ਦਿੱਤਾ ਹੈ ਕਿ ਲਿਮਟਿਡ ਯੂਨਿਟਸ ਹੀ ਅਜੇ ਸੇਲ ਲਈ ਉਪਲੱਬਧ ਹੋਣਗੀਆਂ। ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ Axon 20 5G ਦੀ ਕੀਮਤ ਅਜੇ ਤਕ ਨਹੀਂ ਦੱਸੀ ਗਈ ਪਰ ਸ਼ਿਪਿੰਗ ਤੋਂ ਪਹਿਲਾਂ ਇਸ ਤੋਂ ਪਰਦਾ ਚੁੱਕਿਆ ਜਾ ਸਕਦਾ ਹੈ। 

PunjabKesari

ਫੋਨ ’ਚ ਮਿਲੇਗੀ 90Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ
ZTE Axon 20 5G ’ਚ 6.92 ਇੰਚ ਦੀ OLED ਡਿਸਪਲੇਅ ਦਿੱਤੀ ਗਈ ਹੈ ਜੋ 90Hz ਰਿਫ੍ਰੈਸ਼ ਰੇਟ ਨੂੰ ਸੁਪੋਰਟ ਕਰਦੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਡਿਸਪਲੇਅ ’ਚ ਕੋਈ ਪੰਚ ਹੋਲ ਜਾਂ ਨੌਚ ਕਟਆਊਟ ਨਹੀਂ ਦਿੱਤਾ ਗਿਆ ਅਤੇ ਇਸ ਦਾ ਰੈਜ਼ੋਲਿਊਸ਼ਨ 2460x1080 ਪਿਕਸਲ ਦਾ ਹੈ। 

PunjabKesari

64 ਮੈਗਾਪਿਕਸਲ ਦਾ ਕਵਾਡ ਕੈਮਰਾ ਸੈੱਟਅਪ
ZTE Axon 20 5G ’ਚ 32 ਮੈਗਾਪਿਕਸਲ ਦੇ ਅੰਡਰ ਡਿਸਪਲੇਅ ਕੈਮਰੇ ਤੋਂ ਇਲਾਵਾ ਅਲਟਰਾ-ਥਿਨ ਡਿਜ਼ਾਇਨ ਵੇਖਣ ਨੂੰ ਮਿਲਿਆ ਹੈ ਅਤੇ ਇਸ ਫੋਨ ਦੀ ਮੋਟਾਈ ਸਿਰਫ 7,98mm ਹੈ। ਇਸ ਫੋਨ ’ਚ ਅੰਡਰ ਸਕਰੀਨ ਸਪੀਕਰ ਅਤੇ ਅੰਡਰ ਸਕਰੀਨ ਫਿੰਗਰਪ੍ਰਿੰਟ ਸਕੈਨਰ ਵੀ ਮੌਜੂਦ ਹੈ। 198 ਗ੍ਰਾਮ ਭਾਰ ਵਾਲੇ ਇਸ ਫੋਨ ’ਚ ਸਨੈਪਡ੍ਰੈਗਨ 765ਜੀ ਪ੍ਰੋਸੈਸਰ, 8 ਜੀ.ਬੀ. ਰੈਮ ਅਤੇ 30 ਵਾਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਨ ਵਾਲੀ 4220mAh ਦੀ ਬੈਟਰੀ ਮਿਲਦੀ ਹੈ। ਰੀਅਰ ਪੈਨਲ ’ਤੇ 64 ਮੈਗਾਪਿਕਸਲ ਦਾ ਡੈਪਥ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਵਾਲਾ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। 


Rakesh

Content Editor

Related News