ਦੁਨੀਆ ਦੀ ਸਭ ਤੋਂ ਤੇਜ਼ ਇੰਟਰਨੈੱਟ ਸਪੀਡ, ਸਕਿੰਟਾਂ ’ਚ ਡਾਊਨਲੋਡ ਹੋ ਜਾਣਗੀਆਂ ਹਜ਼ਾਰਾਂ ਫਿਲਮਾਂ

08/22/2020 2:26:42 AM

ਗੈਜੇਟ ਡੈਸਕ—ਦੇਸ਼ ’ਚ ਜਿਸ ਤੇਜ਼ੀ ਨਾਲ ਇੰਟਰਨੈੱਟ ਯੂਜ਼ਰਸ ਵਧ ਰਹੇ ਹਨ, ਉਨੀਂ ਤੇਜ਼ੀ ਨਾਲ ਸਪੀਡ ਨਹੀਂ ਵਧ ਰਹੀ। ਭਾਰਤ ’ਚ ਤੁਸੀਂ ਜ਼ਿਆਦਾਤਰ 1Gbps ਸਪੀਡ ਦੇ ਬਾਰੇ ’ਚ ਸੁਣਿਆ ਹੋਵੇਗਾ। ਪਰ ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਦੀ ਸਭ ਤੋਂ ਤੇਜ਼ ਇੰਟਰਨੈੱਟ ਸਪੀਡ ਕਿੰਨੀ ਹੈ। ਹਾਲ ਹੀ ’ਚ ਇਸ ਦਾ ਨਵਾਂ ਰਿਕਾਰਡ ਬਣਿਆ ਹੈ ਜੋ ਸ਼ਾਇਦ ਤੁਹਾਨੂੰ ਹੈਰਾਨ ਕਰ ਦੇਵੇ। ਤੁਹਾਨੂੰ ਦੱਸ ਦੇਈਏ ਕਿ ਇਸ ਦੇ ਰਾਹੀਂ ਸਕਿੰਟਾਂ ’ਚ ਹਜ਼ਾਰਾਂ ਫਿਲਮਾਂ ਡਾਊਨਲੋਡ ਹੋ ਜਾਣਗੀਆਂ। ਇਕ ਖੋਜਕਾਰ ਦੀ ਟੀਮ ਨੇ 178,000Gbps (178 Tbps) ਦੀ ਸਪੀਡ ਨਾਲ ਦੁਨੀਆ ਦੇ ਸਭ ਤੋਂ ਤੇਜ਼ ਇੰਟਰਨੈੱਟ ਦਾ ਰਿਕਾਰਡ ਕਾਇਮ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਡੇ ਕੋਲ ਅਜੇ ਵੀ ਆਪਟੀਕਲ ਫਾਈਬਰ-ਇਨੇਬਲ ਡਾਟਾ ਸੈਂਟਰਸ ਹਨ, ਉਹ ਵੀ ਸਿਰਫ 35Tbps ਦੀ ਸਪੀਡ ਡਾਟਾ ਟ੍ਰਾਂਸਫਰ ਕਰਨ ’ਚ ਸਮਰੱਥ ਹਨ। 

1 ਸੈਕਿੰਡ ’ਚ ਪੂਰਾ ਨੈੱਟਫਲਿਕਸ ਡਾਊਨਲੋਡ
ਇਹ ਰਿਕਾਰਡ ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਕਾਰਾਂ ਦੀ ਇਕ ਟੀਮ ਨੇ ਡਾ. ਲਿਡਿਆ ਗਾਲਡੀਨੋ ਦੀ ਅਗਵਾਈ ’ਚ ਬਣਾਇਆ ਹੈ। ਇਹ ਇੰਟਰਨੈੱਟ ਸਪੀਡ ਇੰਨੀ ਹੈ ਕਿ ਜੇਕਰ ਤੁਸੀਂ ਚਾਹੋ ਤਾਂ ਇਕ ਸੈਕਿੰਟ ਤੋਂ ਵੀ ਘੱਟ ਸਮੇਂ ’ਚ ਪੂਰੀ ਨੈੱਟਫਲਿਕਸ ਲਾਈਬ੍ਰੇਰੀ ਨੂੰ ਕਲਿੱਕ ਕਰਦੇ ਹੀ ਡਾਊਨਲੋਡ ਕਰ ਸਕਦੇ ਹੋ। ਸਭ ਤੋਂ ਤੇਜ਼ ਇੰਟਰਨੈੱਟ ਸਪੀਡ ਦਾ ਪੁਰਾਣਾ ਰਿਕਾਰਡ  44.2Tbps ਦਾ ਸੀ, ਜੋ ਆਸਟ੍ਰੇਲੀਅਨ ਖੋਜਕਾਰਾਂ ਨੇ ਇਸ ਸਾਲ ਮਈ ’ਚ ਬਣਾਇਆ ਸੀ। ਪੁਰਾਣੇ ਦੇ ਮੁਕਾਬਕੇ ਨਵੀਂ ਸਪੀਡ ਰਿਕਾਰਡ ਚਾਰ ਗੁਣਾ ਤੇਜ਼ ਹੈ।

ਇਕ ਬਲਾਗ ਪੋਸਟ ’ਚ ਦੱਸਿਆ ਗਿਆ ਹੈ ਕਿ ਖੋਜਕਾਰਾਂ ਨੇ ਮੌਜੂਦਾ ਆਪਟੀਕਲ ਫਾਈਬਰ ਸਿਸਟਮ ’ਚ ਵਰਤੋਂ ਕੀਤੇ ਜਾਣ ਵਾਲੇ ਦੀ ਤੁਲਨਾ ’ਚ ਜ਼ਿਆਦਾ ਵੱਡੀ ਵੇਵਲੈਂਥ  (wavelength) ਦਾ ਇਸਤੇਮਾਲ ਕੀਤਾ ਅਤੇ ਨਾਲ ਹੀ ਸਿਗਨਲ ਨੂੰ ਬੜ੍ਹਾਵਾ ਦੇਣ ਲਈ ਨਵੀਂ ਐਂਪਲੀਫਾਇਰ ਤਕਨੀਕ ਦਾ ਇਸਤੇਮਾਲ ਕੀਤਾ ਹੈ। ਮੌਜੂਦਾ ਸਮੇਂ ’ਚ 4.5THz  ਦੀ ਬੈਂਡਵਿਡਥ ਦੀ ਵਰਤੋਂ ਕੀਤੀ ਜਾ ਰਹੀ ਹੈ। ਉੱਥੇ 9THz ਵਪਾਰਕ ਬੈਂਡਵਿਡਥ ਅਜੇ ਕੁਝ ਬਾਜ਼ਾਰਾਂ ’ਚ ਸਾਹਮਣੇ ਆਇਆ ਹੈ। ਹਾਲਾਂਕਿ 178 ਟੈਰਾਬਾਇਟ ਦੀ ਸੁਪਰ-ਫਾਸਟ ਇੰਟਰਨੈੱਟ ਸਪੀਡ ਪਾਉਣ ਲਈ ਖੋਜਕਾਰਾਂ ਨੇ 16.8THz ਬੈਂਡਵਿਡਥ ਦਾ ਇਸਤੇਮਾਲ ਕੀਤਾ।


Karan Kumar

Content Editor

Related News