ਦੁਨੀਆ ਦਾ ਪਹਿਲਾ 5ਜੀ ਸੁਪਰ ਸਿਮ, ਸਟੋਰੇਜ਼ 128GB

Sunday, May 26, 2019 - 09:21 PM (IST)

ਦੁਨੀਆ ਦਾ ਪਹਿਲਾ 5ਜੀ ਸੁਪਰ ਸਿਮ, ਸਟੋਰੇਜ਼ 128GB

ਗੈਜੇਟ ਡੈਸਕ-ਜ਼ਿਆਦਾਤਰ 4G LTE ਸਿਮ ਕਾਰਡਸ ਜਿਨ੍ਹਾਂ ਦਾ ਮੌਜਦਾ ਸਮੇਂ 'ਚ ਇਸਤੇਮਾਲ ਕੀਤਾ ਜਾਂਦਾ ਹੈ, 128/256 KB  ਤਕ ਸਟੋਰੇਜ਼ ਸਮਰੱਥਾ ਆਫਰ ਕਰਦੇ ਹਨ। ਇਨ੍ਹਾਂ 'ਚ ਸਿਰਫ ਕੁਝ ਹੀ SMS  ਅਤੇ ਕਾਨਟੈਕਟਸ ਸਟੋਰ ਕੀਤੇ ਜਾ ਸਕਦੇ ਹਨ। ਹੁਣ ਚੀਨ ਦੇ ਟੈਲੀਕਾਮ ਪ੍ਰੋਵਾਈਡਰ China Unicom ਨੇ China Unicom ਗਰੁੱਪ ਨਾਲ ਮਿਲ ਕੇ ਇਕ ਸੁਪਰ 5ਜੀ ਸਿਮ ਕਾਰਡ ਲਾਂਚ ਕੀਤਾ ਹੈ ਜੋ ਇਕ 1ਟੀ.ਬੀ. ਤਕ ਸਟੋਰੇਜ਼ ਆਫਰ ਕਰਦਾ ਹੈ।

ਵੱਖ-ਵੱਖ ਸਟੋਰੇਜ਼ ਆਪਸ਼ਨਸ
ਦੁਨੀਆ ਦੇ ਪਹਿਲੇ ਸੁਪਰ 5G ਸਿਮ ਕਾਰਡ 'ਚ ਵੱਖ-ਵੱਖ ਸਟੋਰੇਜ਼ ਆਪਸ਼ਨਸ ਮਿਲਦੇ ਹਨ। ਇਹ ਸਿਮ 32ਜੀ.ਬੀ., 64ਜੀ.ਬੀ. ਅਤੇ 128 ਜੀ.ਬੀ. ਸਟੋਰੇਜ਼ ਨਾਲ ਅਵੈਲੇਬਲ ਹੋਵੇਗੀ। ਕੰਪਨੀ ਦਾ ਕਹਿਣਾ ਹੈ ਕਿ ਇਸ ਸਿਮ ਨੂੰ ਜਲਦ ਹੀ 512ਜੀ.ਬੀ. ਅਤੇ 1ਟੀ.ਬੀ. ਸਟੋਰੇਜ਼ ਆਪਸ਼ਨਸ ਨਾਲ ਵੀ ਲਾਂਚ ਕੀਤਾ ਜਾਵੇਗਾ।

ਐਂਟਰਪ੍ਰਾਈਜ਼-ਗ੍ਰੇਡ ਇਨਕ੍ਰਿਪਸ਼ਨ ਸਿਸਟਮ ਨਾਲ ਲੈਸ
ਇਹ ਸਿਮ ਐਂਟਰਪ੍ਰਾਈਜ਼-ਗ੍ਰੇਡ ਇਨਕ੍ਰਿਪਸ਼ਨ ਸਿਸਟਮ ਨਾਲ ਲੈਸ ਹੈ ਜਿਸ ਨਾਲ ਯੂਜ਼ਰ ਨੂੰ ਐਡੀਸ਼ਨਲ ਡਾਟਾ ਪ੍ਰੋਟੇਕਸ਼ਨ ਮਿਲੇਗਾ। ਕੰਪਨੀ ਮੁਤਾਬਕ ਇਸ ਸਿਮ 'ਚ ਵੀਡੀਓ, ਮਿਊਜ਼ਿਕ ਅਤੇ ਕੋਈ ਵੀ ਵੱਡੀ ਫਾਈਲਸ ਸਟੋਰ ਕੀਤੀ ਜਾ ਸਕੇਗੀ। ਅਜੇ ਇਸ ਸੁਪਰ 5ਜੀ ਸਿਮ ਦੀ ਉਪਲੱਬਧਤਾ ਅਤੇ ਕੀਮਤ ਦੇ ਬਾਰੇ 'ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਚੀਨ ਦੀ ਕੰਪਨੀ ਚਾਈਨਾ ਯੂਨੀਕਾਮ 5ਜੀ ਨੈੱਟਵਰਕ ਅਕਤੂਬਰ 2019 ਤਕ ਲਾਂਚ ਕਰੇਗੀ। ਇਹ ਸਿਮ ਇਸ ਸਾਲ ਦੇ ਆਖਿਰ ਤਕ ਲਾਂਚ ਕੀਤਾ ਜਾ ਸਕਦਾ ਹੈ।

ਸਿਰਫ 5ਜੀ ਫੋਨ ਨਾਲ ਕੰਪੈਟਿਬਲ
ਤੁਹਾਨੂੰ ਦੱਸ ਦੇਈਏ ਕਿ ਇਹ ਸੁਪਰ 5ਜੀ ਸਿਮ ਅਜੇ ਹੈਂਡਸੈੱਟਸ ਨਾਲ ਕੰਪੈਟਿਬਲ ਨਹੀਂ ਹੋਵੇਗਾ। ਇਸ ਦੇ ਲਈ ਸਮਾਰਟਫੋਨ 'ਚ 5ਜੀ ਕੁਨੈਕਟੀਵਿਟੀ ਸਪੋਰਟ ਹੋਣਾ ਚਾਹੀਦਾ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹ ਸੁਪਰ 5ਜੀ ਸਿਮ ਚੀਨ 'ਚ ਸਫਲ ਰਹਿੰਦੀ ਹੈ ਤਾਂ ਭਰਤ 'ਚ ਇਸ ਤਰ੍ਹਾਂ ਦੀ ਤਕਨੀਕ ਦੇਖਣ ਨੂੰ ਮਿਲ ਸਕਦੀ ਹੈ।


author

Karan Kumar

Content Editor

Related News