ਹੌਲੀ ਹੌਲੀ ਖਤਮ ਹੋ ਰਿਹਾ ਹੈ, ਲੋਕਾਂ ''ਚ ਟੈਲੀਵਿਜ਼ਨ ਸੈੱਟ ਦਾ ਸ਼ੌਕ
Sunday, Apr 30, 2017 - 10:04 AM (IST)
ਜਲੰਧਰ-ਹਾਲ ਹੀ ''ਚ ਇਕ ਗਲੋਬਲ ਸਰਵੇ ਦੇਖਣ ਤੋਂ ਪਤਾ ਚੱਲਿਆ ਹੈ ਕਿ ਲੋਕਾਂ ''ਚ ਟੀ.ਵੀ ਪ੍ਰੋਗਰਾਮ ਦੇਖਣ ਦੇ ਲਈ ਟੈਲੀਵਿਜ਼ਨ ਸੈੱਟ ਦਾ ਪ੍ਰਯੋਗ ਘੱਟ ਗਿਆ ਹੈ। ਇਹ ਸਰਵੇ ਦੁਨੀਆ ਦੇ 26 ਦੇਸ਼ਾਂ ''ਚ ਕੀਤਾ ਗਿਆ ਹੈ। ਇਸ ਦੇ ਮੁਤਾਬਿਕ ਹੁਣ ਲੋਕ ਟੀ.ਵੀ ਪ੍ਰੋਗਰਾਮ ਦੇਖਣ ਦੇ ਲਈ ਲੈਪਟਾਪ, ਡੈਸਕਟਾਪ, ਪਰਸਨਲ ਕੰਪਿਊਟਰ ਅਤੇ ਸਮਾਰਟਫੋਨ ਦਾ ਉਪਯੋਗ ਕਰਨ ਲੱਗੇ ਹਨ।
ਖਾਸ ਗੱਲ ਇਹ ਹੈ ਕਿ ਭਾਰਤ ''ਚ ਟੀ.ਵੀ ਸੈੱਟ ਦੇਖਣ ਵਾਲਿਆ ਦੀ ਸੰਖਿਆ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ 2016 ''ਚ 47 ਫੀਸਦੀ ਲੋਕ ਟੀ.ਵੀ. ਦੇ ਰਾਹੀਂ ਆਪਣੇ ਪਸੰਦ ਦੇ ਪ੍ਰੋਗਰਾਮ ਦੇਖਦੇ ਸੀ। ਇਸ ਸਾਲ ਉਨ੍ਹਾਂ ਦੀ ਸੰਖਿਆ ''ਚ 10 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਇਨ੍ਹਾ ਡਿਵਾਇਸ ''ਤੇ ਦੇਖੇ ਜਾ ਰਹੇ ਹੈ ਟੀ. ਵੀ. ਪ੍ਰੋਗਰਾਮ
-ਡੈਸਕਟਾਪ
-ਲੈਪਟਾਪ
-ਟੈਬਲੇਟ
-ਸਮਾਰਟਫੋਨ
ਲੈਪਟਾਪ/ਡੈਸਕਟਾਪ ਪੀ. ਸੀ.
ਲੈਪਟਾਪ ਅਤੇ ਡੈਸਕਟਾਪ ਪੀ. ਸੀ. ''ਤੇ ਟੀ.ਵੀ. ਪ੍ਰੋਗਰਾਮ ਦੇਖਣ ਵਾਲਿਆ ਦੀ ਸੰਖਿਆ ''ਚ ਲਗਾਤਰ ਬੜੋਤਰੀ ਹੋ ਰਹੀਂ ਹੈ 2016 ''ਚ 32 ਫੀਸਦੀ ਲੋਕ ਲੈਪਟਾਪ/ਡੈਸਕਟਾਪ ਪੀ. ਸੀ ''ਤੇ ਟੀ. ਵੀ ਦੇਖਦੇ ਸੀ। ਪਰ ਇਸ ਸਾਲ ਇਹ ਸੰਖਿਆ ਵੱਧ ਕੇ 42 ਫੀਸਦੀ ਤੱਕ ਪਹੁੰਚ ਗਈ ਹੈ। ਸਮਾਰਟਫੋਨਸ ''ਤੇ ਵੀਡੀਓ ਕਲਿੱਪ ਦੇਖਣ ਵਾਲਿਆ ਦੀ ਸੰਖਿਆ ਵੀ ਵੱਧ ਰਹੀਂ ਹੈ 2014 ''ਚ 23 ਫੀਸਦੀ ਲੋਕ ਸਮਾਰਟਫੋਨ ''ਤੇ ਵੀਡੀਓ/ਟੀ.ਵੀ ਕਲਿੱਪ ਦੇਖ ਰਹੇ ਸੀ। ਇਹ ਸੰਖਿਆ ਇਸ ਸਾਲ 41 ਫੀਸਦੀ ਤੱਕ ਪਹੁੰਚ ਗਈ ਹੈ।
ਟੀ.ਵੀ. ਦੇਖਣ ਵਾਲਿਆ ਦੀ ਸੰਖਿਆ ''ਚ ਵੀ ਤੇਜ਼ੀ ''ਚ ਕਮੀ ਦਰਜ ਕੀਤੀ ਜਾ ਰਹੀਂ ਹੈ 2016 ''ਚ 52 ਫੀਸਦੀ ਲੋਕ ਟੀ.ਵੀ ਸੈੱਟ ''ਤੇ ਪ੍ਰੋਗਰਾਮ ਦੇਖ ਰਹੇ ਸੀ 2017 ''ਚ ਇਹ ਘੱਟ ਕੇ 23 ਪ੍ਰਤੀਸ਼ਤ ਰਹਿ ਗਈ ਹੈ।
