Redmi K30i ਸਮਾਰਟਫੋਨ 48MP ਕੈਮਰੇ ਨਾਲ TENAA ''ਤੇ ਕੀਤਾ ਗਿਆ ਸਪਾਰਟ

05/02/2020 9:19:11 PM

ਗੈਜੇਟ ਡੈਸਕ-Xiaomi ਨੇ ਆਪਣੇ  Redmi ਬ੍ਰਾਂਡ ਦੇ ਤਹਿਤ ਪਿਛਲੇ ਸਾਲ ਚੀਨ ਵਿਚ  Redmi K30 57 ਸਮਾਰਟਫੋਨ ਲਾਂਚ ਕੀਤਾ ਸੀ। ਉਥੇ ਹੀ ਹੁਣ ਚਰਚਾ ਹੈ ਕਿ ਕੰਪਨੀ ਇਸ ਲੜੀ ਵਿਚ ਇਕ ਨਵੇਂ ਸਮਾਰਟਫੋਨ 'ਤੇ ਕੰਮ ਕਰ ਰਹੀ ਹੈ, ਜਿਸ ਨੂੰ Redmi K30i ਦੇ ਨਾਂ 'ਤੇ ਬਾਜ਼ਾਰ ਵਿਚ ਲਾਂਚ ਕੀਤਾ ਜਾ ਸਕਦਾ ਹੈ। ਕੰਪਨੀ ਦੀ ਕਿਸੇ ਵੀ ਅਧਿਕਾਰਤ ਐਲਾਨ ਤੋਂ ਪਹਿਲਾਂ ਇਹ ਸਮਾਰਟਫੋਨ ਪ੍ਰਮਾਣੀਕਰਣ ਸਾਈਟ TENAA 'ਤੇ ਦੇਖਿਆ ਗਿਆ ਹੈ, ਜਿੱਥੇ ਇਸ ਦੇ ਸਾਰੇ ਫੀਚਰਜ਼ ਦੀ ਜਾਣਕਾਰੀ ਦਿੱਤੀ ਗਈ ਹੈ।

ਟੀਨਾ 'ਤੇ ਰੈੱਡਮੀ ਦਾ ਅਪਕਮਿੰਗ ਸਮਾਰਟਫੋਨ ਮਾਡਲ ਨੰਬਰ M2001G7AE ਨਾਮ ਨਾਲ ਲਿਸਟ ਕੀਤਾ ਗਿਆ ਹੈ। ਵੈਸੇ ਲਿਸਟਿੰਗ 'ਚ ਫੋਨ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਇਸ ਦੇ ਡਿਜ਼ਾਈਨ ਅਤੇ ਫੀਚਰਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ Redmi K30 ਸੀਰੀਜ਼ ਦਾ ਲੋ ਐਂਡ ਵਰਜ਼ਨ Redmi K30i ਹੋ ਸਕਦਾ ਹੈ। ਉਮੀਦ ਹੈ ਕਿ ਇਸ ਦੀ ਕੀਮਤ ਵੀ Redmi K30 ਦੀ ਤੁਲਨਾ 'ਚ ਕਾਫੀ ਘਟ ਹੋਵੇਗੀ।

ਲਿਸਟਿੰਗ ਮੁਤਾਬਕ Redmi K30i 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਦਿੱਤਾ ਜਾਵੇਗਾ। ਜਦਕਿ Redmi K30 'ਚ 64MP ਦਾ ਪ੍ਰਾਈਮਰੀ ਕੈਮਰਾ ਉਪਲੱਬਧ ਸੀ। Redmi K30i ਨੂੰ Qualcomm Snapdragon 765G 'ਤੇ ਪੇਸ਼ ਕੀਤਾ ਜਾ ਸਕਦਾ ਹੈ। ਫੋਨ 'ਚ ਪਾਵਰ ਦੇਣ ਲਈ 4,400 ਐੱਮ.ਏ.ਐੱਚ. ਦੀ ਬੈਟਰੀ ਉਪਲੱਬਧ ਹੋ ਸਕਦੀ ਹੈ। ਉੱਥੇ ਲਿਸਟਿੰਗ ਮੁਤਾਬਕ ਇਹ ਫੋਨ ਤਿੰਨ ਸਟੋਰੇਜ਼ ਵੇਰੀਐਂਟ 'ਚ ਉਪਲੱਬਧ ਹੋਵੇਗਾ। ਫੋਨ ਦੇ ਇਕ ਵੇਰੀਐਂਟ 'ਚ 6Gb ਰੈਮ+64GB ਇੰਟਰਨਲ ਮੈਮੋਰੀ ਦਿੱਤੀ ਜਾਵੇਗੀ। ਜਦਕਿ ਦੂਜੇ ਮਾਡਲ 'ਚ 8ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਮੈਮੋਰੀ ਉਪਲੱਬਧ ਹੋਵੇਗੀ। ਉੱਥੇ ਫੋਨ ਦੀ ਤੀਸਰਾ ਵੇਰੀਐਂਟ 10ਜੀ.ਬੀ. ਰੈਮ+256ਜੀ.ਬੀ. ਸਟੋਰੇਜ਼ ਨਾਲ ਬਾਜ਼ਾਰ 'ਚ ਦਸਤਕ ਦੇਵੇਗਾ। ਇਸ ਤੋਂ ਇਲਾਵਾ ਹੋਰ ਫੀਚਰਸ ਦੀ ਗੱਲ ਕਰੀਏ ਤਾਂ Redmi K30i 'ਚ ਫੁਲ ਐੱਚ.ਡੀ.+ਰੈਜੋਲਿਉਸ਼ਨ ਨਾਲ 6.67 ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਦਿੱਤੀ ਜਾ ਸਕਦੀ ਹੈ। ਇਸ ਦੀ ਸਕਰੀਨ ਰੈਜੋਲਿਉਸ਼੍ਵ 2400x1080 ਪਿਕਸਲ ਹੋਵੇਗਾ।


Karan Kumar

Content Editor

Related News