ਆ ਰਹੀ ਹੈ ਹੁਣ ਤੱਕ ਦੀ ਸਭ ਤੋਂ ਪਾਵਰਫੁੱਲ Jaguar!

Monday, May 29, 2017 - 06:12 PM (IST)

ਆ ਰਹੀ ਹੈ ਹੁਣ ਤੱਕ ਦੀ ਸਭ ਤੋਂ ਪਾਵਰਫੁੱਲ Jaguar!
ਜਲੰਧਰ- ਰਫਤਾਰ ਦੇ ਸ਼ੌਕੀਨਾਂ ਲਈ ਖਾਸ ਖਬਰ ਹੈ। ਟਾਟਾ ਮੋਟਰਸ ਦੀ ਮਲਕੀਅਲ ਵਾਲੀ ਬ੍ਰਿਟਿਸ਼ ਕੰਪਨੀ ਜਗੁਆਰ ਲੈਂਡਰੋਵਰ ਹੁਣ ਤੱਕ ਦੀ ਸਭ ਤੋਂ ਦਮਦਾਰ ਕਾਰ ਪੇਸ਼ ਕਰਨ ਜਾ ਰਹੀ ਹੈ। ਕੰਪਨੀ ਫਿਲਹਾਲ ਇਸ ਦੇ ਵਿਕਾਸ ''ਤੇ ਕੰਮ ਕਰ ਰਹੀ ਹੈ, ਕੰਪਨੀ ਨੇ ਇਸ ਨਵੀਂ ਕਾਰ ਨੂੰ XE SV ਪ੍ਰਾਜੈਕਟ 8 ਨਾਂ ਦਿੱਤਾ ਹੈ। ਕੰਪਨੀ ਦਾ ਮੰਨਣਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਪਾਵਰਫੁੱਲ ਜਗੁਆਰ ਹੈ, ਜੋ ਕਿ ਰੇਸਿੰਗ ਟ੍ਰੈਕ ਤੋਂ ਲੈ ਕੇ ਆਮ ਸੜਕਾਂ ''ਤੇ ਧਮਾਲ ਮਚਾ ਸਕਦੀ ਹੈ। ਕੰਪਨੀ ਇਹ ਕਾਰ 28 ਜੂਨ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰੇਗੀ। 
ਆਨਲਾਈਨ ਆਟੋ ਮੈਗਜ਼ੀਨ ਕਾਰਦੇਖੋ ਡਾਟਾ ਕਾਮ ''ਚ ਛਪੀ ਖਬਰ ਮੁਤਾਬਕ ਜਗੁਆਰ ਦੀ ਇਸ ਨਵੀਂ ਪਾਵਰਫੁੱਲ ਕਾਰ ਐਕਸ.ਈ. ਐੱਸ.ਵੀ. ਪ੍ਰਾਜੈੱਕਟ 8 ਨੂੰ ਜਗੁਆਰ ਦੀ ਸਪੈਸ਼ਲ ਵ੍ਹੀਕਲ ਆਪਰੇਸ਼ਨ (ਐੱਸ.ਵੀ.ਓ.) ਟੀਮ ਨੇ ਡਿਜ਼ਾਈਨ ਕੀਤਾ ਹੈ। ਕੰਪਨੀ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਦੁਨੀਆਭਰ ''ਚ ਇਸ ਦੀਆਂ ਸਿਰਫ 300 ਯੂਨਿਟ ਹੀ ਵੇਚੀਆਂ ਜਾਣਗੀਆਂ। ਇਸ ਤੋਂ ਪਹਿਲਾਂ ਜਗੁਆਰ 2014 ''ਚ ਆਪਣੀ ਐੱਫ-ਟਾਈਪ ਪ੍ਰਾਜੈੱਕਟ 7 ਨੂੰ ਵੀ ਲਿਮਟਿਡ ਐਡੀਸ਼ਨ ਦੇ ਨਾਲ ਉਤਾਰ ਚੁੱਕੀ ਹੈ। ਉਦੋਂ ਇਸ ਦੀਆਂ ਕੁੱਲ 250 ਯੂਨਿਟ ਵੇਚੀਆਂ ਗਈਆਂ ਸਨ।

Related News