Google Pixel 4 ਦੀ ਆਫੀਸ਼ੀਅਲ ਤਸਵੀਰ ਆਈ ਸਾਹਮਣੇ

Tuesday, Oct 01, 2019 - 07:55 PM (IST)

ਗੈਜੇਟ ਡੈਸਕ—ਇਸ ਸਾਲ ਲਗਭਗ ਸਾਰੀਆਂ ਕੰਪਨੀਆਂ ਨੇ ਆਪਣੀ ਫਲੈਗਸ਼ਿਪ ਸਮਾਰਟਫੋਨਸ ਲਾਂਚ ਕਰ ਦਿੱਤੇ ਹਨ। ਐਪਲ, ਵਨਪਲੱਸ, ਹੁਵਾਵੇਈ ਅਤੇ ਸੈਮਸੰਗ ਵਰਗੀਆਂ ਕੰਪਨੀਆਂ ਦੇ ਫਲੈਗਸ਼ਿਪ ਮਾਰਕੀਟ 'ਚ ਹਨ। ਹੁਣ ਵਾਰੀ ਹੈ ਗੂਗਲ ਦੀ। ਪਿਕਸਲ ਸਮਾਰਟਫੋਨਸ ਫੋਟੋਗ੍ਰਾਫੀ ਲਈ ਕਾਫੀ ਬਿਹਤਰੀਨ ਮੰਨੇ ਜਾਂਦੇ ਹਨ।  ਗੂਗਲ ਪਿਕਸਲ 4 ਸੀਰੀਜ਼ 15 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਨਵੇਂ ਪਿਕਸਲ ਸਮਾਰਟਫੋਨ ਦੀ ਤਸਵੀਰ ਕਾਫੀ ਸਮੇਂ ਤੋਂ ਹੀ ਇੰਟਰਨੈੱਟ 'ਤੇ ਲੀਕ ਹੋ ਰਹੀ ਹੈ। ਸਭ ਤੋਂ ਵੱਡਾ ਬਦਲਾਅ ਪਿਕਸਲ 4 ਦੇ ਰੀਅਰ 'ਤੇ ਦਿਖ ਰਿਹਾ ਹੈ। ਇਥੇ ਸਕਵਾਇਰ ਸ਼ੇਪਡ ਕੈਮਰਾ ਸ਼ਾਡੀਊਲ ਦਿੱਤਾ ਗਿਆ ਹੈ। ਠੀਕ ਇਸੇ ਤਰ੍ਹਾਂ ਦਾ ਕੈਮਰਾ ਮਾਡੀਊਲ ਇਸ ਵਾਰ ਪਿਕਸਲ 4 ਐਕਸ.ਐੱਲ. 'ਚ ਵੀ ਦਿੱਤਾ ਜਾਵੇਗਾ।

ਗੂਗਲ ਪਿਕਸਲ 4 ਦੀ ਜਿਹੜੀ ਕਥਿਤ ਤਸਵੀਰ ਸਾਹਮਣੇ ਆਈ ਹੈ ਉਸ ਨੂੰ ਪ੍ਰੈੱਸ ਰੈਂਡਰ ਦੱਸਿਆ ਜਾ ਰਿਹਾ ਹੈ। ਇਸ 'ਚ ਫੋਨ ਦੇ ਤਿੰਨ ਪਾਸੇ ਬੇਜਲਸ ਦਿਖ ਰਹੇ ਹਨ। ਟਾਪ 'ਚ ਮੋਟੇ ਬੇਜਲ ਹਨ ਅਤੇ ਇਥੇ ਸੈਲਫੀ ਕੈਮਰਾ ਅਤੇ ਈਅਰਪੀਸ ਦਿੱਤਾ ਗਿਆ ਹੈ। ਇਸ ਵਾਰ ਪਿਕਸਲ ਮੋਸ਼ਨ ਸੈਂਸ ਟੈਕਨਾਲੋਜੀ ਨਾਲ ਆ ਰਿਹਾ ਹੈ ਇਸ ਲਈ ਇਥੇ ਸੈਂਸਰ ਦਿੱਤੇ ਜਾਣਗੇ। ਪਿਕਸਲ 4 'ਚ ਦੋ ਕੈਮਰੇ ਦਿਖ ਰਹੇ ਹਨ ਪਰ ਆਈਫੋਨ 11 ਪ੍ਰੋ 'ਚ ਇਸੇ ਤਰ੍ਹਾਂ ਦੇ ਮਾਡੀਊਲ 'ਚ ਤਿੰਨ ਰੀਅਰ ਕੈਮਰੇ ਦਿੱਤੇ ਗਏ ਹਨ। ਬੈਕ ਪੈਨਲ ਦੇ ਹੇਠਾਂ ਹੀ ਗੂਗਲ ਦਾ ਲੋਗੋ ਹੈ ਪਰ ਇਥੇ ਫਿਗਰਪ੍ਰਿੰਟ ਸਕੈਨਰ ਨਹੀਂ ਦਿਖ ਰਿਹਾ। ਇਸ ਵਾਰ ਕੰਪਨੀ ਅੰਡਰ ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਦੇ ਸਕਦੀ ਹੈ। ਇਸ ਤੋਂ ਇਲਾਵਾ ਫੇਸ ਅਨਲਾਕ ਦਾ ਫੀਚਰ ਵੀ ਦਿੱਤਾ ਜਾਵੇਗਾ।

ਟਿਪਸਟਰ Evan Blass ਨੇ ਆਫੀਸ਼ੀਅਲ ਵਰਗੇ ਦਿਖਣ ਵਾਲੇ ਪਿਕਸਲ 4 ਦਾ ਰੈਂਡਰ ਟਵਿਟ ਕੀਤਾ ਹੈ। ਪਿਕਸਲ 4 ਦਾ ਵਾਲਪੇਪਰ ਵੀ ਲੀਕ ਹੋਇਆ ਹੈ। ਇਸ ਵਾਰ ਵਾਲਪੇਪਰ 'ਚ  P 4 ਲਿਖਿਆ ਹੈ, ਇਹ ਇਕ ਤਰ੍ਹਾਂ ਦਾ ਆਰਟ ਵਰਕ ਹੈ ਅਤੇ ਐਪਸਟਰੈਕਟ ਡਿਜ਼ਾਈਨ ਵਾਲਾ ਹੈ। ਇਸ 'ਚ ਗੂਗਲ ਦੇ ਚਾਰ ਕਲਰਸ ਹਨ।  ਦੱਸਣਯੋਗ ਹੈ ਕਿ ਇਸ ਵਾਰ ਗੂਗਲ ਪਿਕਸਲ 'ਚ ਮੋਸ਼ਨ ਸੈਂਸ ਟੈਕਨਾਲੋਜੀ ਦਿੱਤੀ ਜਾਵੇਗੀ। ਇਸ ਤਹਿਤ ਫੋਨ ਨੂੰ ਬਿਨਾਂ ਟੱਚ ਕੀਤੇ ਹੈਂਡ ਜਸਚਰ ਨਾਲ ਆਪਰੇਟ ਕੀਤਾ ਜਾ ਸਕੇਗਾ। ਗੂਗਲ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਬਲਾਗਪੋਸਟ 'ਚ ਇਸ ਦੇ ਬਾਰੇ 'ਚ ਦੱਸਿਆ ਹੈ। ਇਸ ਫੀਚਰ ਲਈ ਫਰੰਟ 'ਚ ਕਈ ਤਰ੍ਹਾਂ ਦੇ ਸੈਂਸਰ ਦਾ ਇਸਤੇਮਾਲ ਕੀਤਾ ਜਾਵੇਗਾ।


Karan Kumar

Content Editor

Related News