ਸੁਰੱਖਿਆ ਦੀ ਚਿੰਤਾ ਦੇ ਬਾਵਜੂਦ ਵੀ 30 ਕਰੋੜ ਹੋਈ ਜ਼ੂਮ ਵੀਡੀਓ ਦੀ ਗਿਣਤੀ

Wednesday, Apr 29, 2020 - 12:19 AM (IST)

ਸੁਰੱਖਿਆ ਦੀ ਚਿੰਤਾ ਦੇ ਬਾਵਜੂਦ ਵੀ 30 ਕਰੋੜ ਹੋਈ ਜ਼ੂਮ ਵੀਡੀਓ ਦੀ ਗਿਣਤੀ

ਗੈਜੇਟ ਡੈਸਕ—ਵੀਡੀਓ ਮੀਟ ਐਪ ਜ਼ੂਮ ਦਾ ਗਲੋਬਲੀ ਪੱਧਰ 'ਤੇ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ 30 ਕਰੋੜ ਦੇ ਪਾਰ ਪਹੁੰਚ ਗਈ ਹੈ, ਜੋ ਪਿਛਲੇ ਮਹੀਨੇ ਦੇ ਇਸ ਦੇ 20 ਕਰੋੜਯੂਜ਼ਰਸ 'ਚ 50 ਫੀਸਦੀ ਦਾ ਵਾਧਾ ਹੈ ਅਤੇ 2019 ਦੇ ਆਖਿਰ ਤਕ ਇਸ ਦੇ 10 ਕਰੋੜ ਯੂਜ਼ਰਸ ਦੇ ਮੁਕਾਬਲੇ ਇਹ ਮਹਤੱਵਪੂਰਨ ਵਾਧਾ ਹੈ। ਵੀਡੀਓ ਮੀਟਿੰਗ ਪਲੇਟਫਾਰਮਸ ਨੇ ਕੋਵਿਡ-19 ਮਹਾਮਾਰੀ ਤੋਂ ਬਾਅਦ ਯੂਜ਼ਰਸ ਦੀ ਗਿਣਤੀ 'ਚ ਜ਼ਬਰਦਸਤ ਵਾਧਾ ਦੇਖਿਆ ਗਿਆ ਹੈ ਕਿਉਂਕਿ ਲੱਖਾਂ ਲੋਕਾਂ ਨੂੰ ਘਰਾਂ 'ਚੋਂ ਕੰਮ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ।
ਜ਼ੂਮ ਦੇ ਸੀ.ਈ.ਓ. ਏਰਿਕ ਯੁਆਨ ਨੇ ਇਕ ਬਿਆਨ 'ਚ ਕਿਹਾ ਕਿ ਸਪਸ਼ੱਟ ਰੂਪ ਨਾਲ ਜ਼ੂਮ ਪਲੇਟਫਾਰਮ ਇਸ ਚੁਣੌਤੀਪੂਰਣ ਸਮੇਂ ਦੌਰਾਨ ਸਾਡੇ ਪਿਆਰੇ ਯੂਜ਼ਰਸ ਨੂੰ ਕੀਮਤੀ ਸੇਵਾ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੁਨੀਆਭਰ 'ਚ ਇੰਨੇਂ ਸਾਰੇ ਉੱਦਮਿਆਂ, ਹਸਤਪਾਲਾਂ, ਗਾਹਕਾਂ ਦਾ ਵਿਸ਼ਵਾਸ ਜਿੱਤਿਆ ਹੈ।

ਜ਼ੂਮ ਹਾਲ ਹੀ 'ਚ ਸੁਰੱਖਿਆ ਅਤੇ ਨਿੱਜਤਾ ਦੀਆਂ ਵਧਦੀਆਂ ਚਿੰਤਾਵਾਂ ਦੇ ਕਾਰਣ ਸੁਰੱਖੀਆਂ 'ਚ ਆਈ ਪਰ ਇਸ ਗੱਲ ਨੇ ਲੋਕਾਂ ਨੂੰ ਵੀਡੀਓ ਕਾਨਫ੍ਰੈਂਸਿੰਗ ਐਪ ਦਾ ਇਸਤੇਮਾਲ ਕਰਨ ਤੋਂ ਨਹੀਂ ਰੋਕਿਆ। ਇਸ ਹਫਤੇ ਤੇ ਆਖਿਰ 'ਚ ਰਿਲੀਜ਼ ਲਈ ਤਿਆਰ ਜ਼ੂਮ 5.0 'ਚ ਯੂਜ਼ਰਸ ਨੂੰ ਸੁਰੱਖਿਅਤ ਮੀਟਿੰਗ ਹੋਸਟ ਕਰਨ ਅਤੇ ਉਨ੍ਹਾਂ ਦੇ ਡਾਟਾ ਦੀ ਸੁਰੱਖਿਆ ਕਰਨ 'ਚ ਮਦਦ ਕਰਨ ਲਈ ਦੋ ਨਵੇਂ ਫੀਚਰ ਸ਼ਾਮਲ ਕੀਤੇ ਗਏ ਹਨ।


author

Karan Kumar

Content Editor

Related News