ਆਈਟੈੱਲ ਖਪਤਕਾਰਾਂ ਦੀ ਗਿਣਤੀ ਹੋਈ 9 ਕਰੋੜ

Wednesday, Apr 12, 2023 - 12:34 PM (IST)

ਚੰਡੀਗੜ੍ਹ, (ਦੀਪੇਂਦਰ)- ਆਈਟੈੱਲ ‘ਮੇਕ ਇਨ ਇੰਡੀਆ’ ਨੂੰ ਪੂਰਾ ਸਮਰਥਨ ਦਿੰਦਾ ਹੈ, ਆਪਣੀ ਇਸ ਸੋਚ ਨਾਲ ਬ੍ਰਾਂਡ ਨੇ ਨੋਇਡਾ ਸਥਿਤ ਮੈਨੂਫੈਕਚਰਿੰਗ ਯੂਨਿਟ ’ਚ ਭਾਰੀ ਨਿਵੇਸ਼ ਕੀਤਾ ਹੈ ਜਿੱਥੇ 3900 ਤੋਂ ਵੱਧ ਲੋਕ ਕੰਮ ਕਰਦੇ ਹਨ।

ਇਹ ਗੱਲ ਆਈਟੈੱਲ ਟ੍ਰਾਂਸ਼ਨ ਇੰਡੀਆ ਦੇ ਸੀ. ਈ. ਓ. ਅਰਿਜੀਤ ਤਲਪਾਤਰਾ ਨੇ ਕਹੀ। ਉਨ੍ਹਾਂ ਨੇ ਦੱਸਿਆ ਕਿ ਕੰਪਨੀ ਅਜਿਹੀ ਕਸਟਮਾਈਜ਼ਡ ਡਿਵਾਈਸਿਜ਼ ਬਣਾਉਂਦੀ ਹੈ ਜੋ ਭਾਰਤ ਦੇ ਹਰ ਕੋਨੇ ’ਚ ਰਹਿਣ ਵਾਲਿਆਂ ਦੀ ਲੋੜ ਪੂਰਾ ਕਰ ਸਕੇ।

3 ਮੈਨੂਫੈਕਚਿੰਗ ਯੂਨਿਟਸ ’ਚ ਹਰ ਮਹੀਨੇ 2,00,000 ਯੂਨਿਟਸ ਦੀ ਉਤਪਾਦਨ ਸਮਰੱਥਾ ਹੈ। ਕੰਪਨੀ ਦੇ 9 ਕਰੋੜ ਤੋਂ ਵੱਧ ਖਪਤਕਾਰ ਹਨ। ਹਾਲ ਹੀ ’ਚ ਆਈਟੈੱਲ ਨੇ ਮਸ਼ਹੂਰ ਬਾਲੀਵੁੁੱਡ ਅਦਾਕਾਰ ਰਿਤਿਕ ਰੌਸ਼ਨ ਨੂੰ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਸੀ। ਕੰਪਨੀ ਨੇ ਨਵੀਂ ਟੈਗਲਾਈਨ ‘ਜੋੜੋ ਇੰਡੀਆ ਕਾ ਹਰ ਦਿਲ’ ਨੂੰ ਵੀ ਅਪਣਾਇਆ ਹੈ।

ਭਾਰਤ ਸਰਕਾਰ ਵਲੋਂ ਐਕਸਪੋਰਟ ਨੂੰ ਬੜ੍ਹਾਵਾ ਦੇਣ ਦੇ ਯਤਨਾਂ ਦੇ ਤਹਿਤ ਆਈਟੈੱਲ ਨੇ ਇਸ ਸਾਲ ਦਸੰਬਰ ਤੱਕ ਪੀ. ਐੱਲ. ਆਈ. ਵਲੋਂ ਮਨਜ਼ੂਰੀ ਇਕ ਭਾਰਤੀ ਕੰਪਨੀ ਨਾਲ ਸਾਂਝ ਉੱਦਮ ਸਥਾਪਿਤ ਕਰਨ ਦੀਆਂ ਯੋਜਨਾਵਾਂ ਵੀ ਬਣਾਈਆਂ ਹਨ। ਆਈਟੈੱਲ ਇਸ ਸਾਲ 5ਜੀ ਸਮਾਰਟਫੋਨਸ ਦੇ ਲਾਂਚ ਨਾਲ 8000 ਤੋਂ 10000 ਸੈਗਮੈਂਟ ’ਚ ਆਪਣਾ ਮਾਰਕੀਟ ਸ਼ੇਅਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

‘ਮੇਕ ਇਨ ਇੰਡੀਆ’ ਲਈ ਵਚਨਬੱਧਤਾ ਦੇ ਨਾਲ-ਨਾਲ ਆਈਟੈੱਲ ਨੇ ਆਪਣੀ ਪੀ40 ਪ੍ਰੋਡਕਸ਼ਨ ਲਾਈਨ ਦਾ ਵੀ ਪ੍ਰਦਰਸ਼ਨ ਕੀਤਾ।


Rakesh

Content Editor

Related News