ਸਭ ਤੋਂ ਵੱਡੇ ਆਕਾਸ਼ਗੰਗਾ ਸਮੂਹ ਦਾ ਪਤਾ ਲੱਗਾ

Saturday, Jan 09, 2016 - 03:39 PM (IST)

ਸਭ ਤੋਂ ਵੱਡੇ ਆਕਾਸ਼ਗੰਗਾ ਸਮੂਹ ਦਾ ਪਤਾ ਲੱਗਾ

ਜਲੰਧਰ : ਪੁਲਾੜ ਵਿਗਿਆਨੀਆਂ ਨੇ ਇਕ ਵਿਸ਼ਾਲ ਆਕਾਸ਼ਗੰਗਾ ਸਮੂਹ ਦਾ ਪਤਾ ਲਗਾਇਆ ਹੈ, ਜੋ ਸਾਡੇ ਮਿਲਕੀ-ਵੇ ਤੋਂ 1000 ਗੁਣਾ ਵੱਡਾ ਹੈ ਅਤੇ ਜੋ ਬਿਗ ਬੈਂਗ ਤੋਂ ਬਾਅਦ ਸਿਰਫ 3.8 ਅਰਬ ਸਾਲ ਪਹਿਲਾਂ ਹੋਂਦ ''ਚ ਆਇਆ ਸੀ। ਬਿਗ ਬੈਂਗ ਦੇ ਲੱਖਾਂ ਸਾਲ ਬਾਅਦ ਹੋਂਦ ''ਚ ਆਏ ਬ੍ਰਹਿਮੰਡ ਵਿਚ ਸ਼ੁਰੂਆਤ ''ਚ ਠੋਸ ਅਤੇ ਗੈਸਾਂ ਦਾ ਬਿਹਤਰੀਨ ਮਿਸ਼ਰਣ ਸੀ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਆਕਾਸ਼ਗੰਗਾ ਦੇ ਇਕ ਵਿਸ਼ਾਲ ਆਕਾਸ਼ਗੰਗਾ ਸਮੂਹ ਦਾ ਰੂਪ ਅਖਤਿਆਰ ਕਰਨ ਵਿਚ ਕਈ ਹੋਰ ਅਰਬ ਸਾਲ ਲੱਗਣਗੇ।


Related News