ਬਦਲ ਰਹੀ ਹੈ ਇੰਸਟਾਗ੍ਰਾਮ ਦੀ ਦਿੱਖ , ਪਹਿਲਾਂ ਨਾਲੋਂ ਵੀ ਬਿਹਤਰ ਹੋਵੇਗਾ ਅਨੁਭਵ

05/27/2022 6:08:36 PM

ਨਵੀਂ ਦਿੱਲੀ -  ਇੰਸਟਾਗ੍ਰਾਮ ਅੱਜਕੱਲ੍ਹ ਆਮ ਲੋਕਾਂ 'ਚ ਵੀ ਕਾਫੀ ਮਸ਼ਹੂਰ ਹੋ ਗਿਆ ਹੈ। ਹੁਣ ਕੰਪਨੀ ਆਪਣੇ ਯੂਜ਼ਰਜ਼ ਨੂੰ ਨਵਾਂ ਅਨੁਭਵ ਦੇਣ ਲਈ ਇਸ 'ਚ ਕੁਝ ਬਦਲਾਅ ਕਰਨ ਵਾਲੀ ਹੈ। ਇੰਸਟਾਗ੍ਰਾਮ 'ਤੇ 'ਵਿਜ਼ੂਅਲ ਰਿਫਰੈਸ਼' ਫੀਚਰ ਆ ਗਿਆ ਹੈ। ਇਸ ਵਿਜ਼ੂਅਲ ਰਿਫਰੈਸ਼ ਨੇ ਪਲੇਟਫਾਰਮ ਦੇ ਡਿਜ਼ਾਈਨ ਅਤੇ ਦਿੱਖ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਸ ਬਦਲਾਅ ਨਾਲ ਰੰਗ, ਟਾਈਪਫੇਸ, ਲੋਗੋ ਅਤੇ ਬ੍ਰਾਂਡ ਦੇ ਹੋਰ ਫੀਚਰ ਨੂੰ ਇੱਕ ਨਵੀਂ ਲੁੱਕ ਮਿਲੇਗੀ। ਆਓ ਜਾਣਦੇ ਹਾਂ ਇਸ ਵਿਚ ਹੋਣ ਜਾ ਰਹੇ ਕੁਝ ਬਦਲਾਅ ਬਾਰੇ। ਇੰਸਟਾਗ੍ਰਾਮ ਗਰੇਡੀਐਂਟ ' ਨੂੰ ਰੰਗੀਨ' ਕੀਤਾ ਗਿਆ ਹੈ, ਅਤੇ ਇੱਕ ਨਵਾਂ ਟਾਈਪਫੇਸ Instagram Sans ਡਿਜ਼ਾਈਨ ਵਿੱਚ ਸ਼ਾਮਲ ਕੀਤਾ ਜਾਵੇਗਾ। ਐਪ ਵਿੱਚ ਇੱਕ ਨਵਾਂ ਲੇਆਉਟ ਅਤੇ ਡਿਜ਼ਾਈਨ ਸਿਸਟਮ ਵੀ ਹੋਵੇਗਾ।

ਇੰਸਟਾਗ੍ਰਾਮ ਦਾ ਕਹਿਣਾ ਹੈ ਕਿ ਟਾਈਪਫੇਸ ਨੂੰ ਵਿਸ਼ਵ ਪੱਧਰ 'ਤੇ ਪਹੁੰਚਯੋਗ ਬਣਾਉਣ ਲਈ ਅਰਬੀ, ਥਾਈ, ਜਾਪਾਨੀ ਸਮੇਤ ਗਲੋਬਲ ਸਕ੍ਰਿਪਟਾਂ ਨੂੰ ਅਨੁਕੂਲ ਬਣਾਉਣ ਲਈ ਦੁਨੀਆ ਭਰ ਦੇ ਭਾਸ਼ਾ ਮਾਹਰਾਂ ਨਾਲ ਕੰਮ ਕੀਤਾ। 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


 


Harinder Kaur

Content Editor

Related News