Gionee A1 ਸਮਾਰਟਫੋਨ ਦੀ ਕੀਮਤ ''ਚ ਹੋਈ ਭਾਰੀ ਕਟੌਤੀ
Wednesday, Sep 13, 2017 - 10:56 AM (IST)

ਜਲੰਧਰ- ਜਿਓਨੀ ਵੱਲੋਂ ਇਸ ਸਾਲ ਮਾਰਚ 'ਚ ਸੈਲਫੀ ਸੈਟ੍ਰਿੰਗ ਸਮਾਰਟਫੋਨ ਏ1 ਨੂੰ ਭਾਰਤ 'ਚ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ 'ਚ 19,999 ਰੁਪਏ 'ਚ ਉਪਲੱਬਧ ਕਰਾਇਆ ਗਿਆ ਹੈ। ਹੁਣ ਕੰਪਨੀ ਨੇ ਇਸ ਦੀ ਕੀਮਤ 'ਚ ਕਟੌਤੀ ਦਾ ਐਲਾਨ ਕੀਤਾ ਹੈ। ਕੰਪਨੀ ਵੱਲੋਂ ਇਸ ਸਮਾਰਟਫੋਨ ਦੀ ਕੀਮਤ 'ਚ 3,000 ਰੁਪਏ ਦੀ ਕਟੌਤੀ ਕੀਤੀ ਹੈ, ਜਿਸ ਤੋਂ ਬਾਅਦ ਇਹ ਸਮਾਰਟਫੋਨ 19,999 ਰੁਪਏ ਦੇ ਬਜਾਏ ਸਿਰਫ 16,999 ਰੁਪਏ 'ਚ ਉਪਲੱਬਧ ਹੋਵੇਗਾ। ਇਸ ਨਾਲ ਹੀ ਕੰਪਨੀ ਨੇ ਐਲਾਨ ਕੀਤਾ ਹੈ ਕਿ ਜਿਓ ਨੈੱਟਵਰਕ 'ਤੇ ਐਕਟੀਵੇਟ ਹੋਣ ਵਾਲਾ ਜਿਓਨੀ ਏ1 ਕੰਪਨੀ ਦਾ ਪਹਿਲਾ ਸਮਾਰਟਫੋਨ ਹੋਵੇਗਾ।
ਜਿਓਨੀ ਏ1 ਸਮਾਰਟਫੋਨ ਨੂੰ ਜਿਓ ਨੈੱਟਵਰਕ 'ਤੇ ਐਕਟੀਵੇਟ ਕਰਨ ਲਈ ਯੂਜ਼ਰਸ ਨੂੰ ਪਹਿਲੀ 309 ਰੁਪਏ ਜਾਂ ਜ਼ਿਆਦਾ ਦਾ ਰਿਚਾਰਜ ਕਰਾਉਣਾ ਹੋਵੇਗਾ। ਜਿਸ ਤੋਂ ਬਾਅਦ ਉਹ 60 ਜੀ. ਬੀ. ਜਿਓ 4ਜੀ ਡਾਟਾ ਦਾ ਲਾਭ ਉਠਾਉਣ 'ਚ ਸਮਰੱਥ ਹੋਣਗੇ। ਹਰ ਯੂਜ਼ਰਸ ਨੂੰ 309 ਰੁਪਏ ਜਾਂ ਉਸ ਦਾ 6 ਵਾਰ ਰਿਚਾਰਜ ਕਰਾਉਣ 'ਤੇ ਜ਼ਿਆਦਾਤਰ ਡਾਟਾ ਦਾ ਲਾਭ ਮਿਲੇਗਾ। ਇਸ ਨਾਲ ਹੀ ਜਿਓਨੀ ਨੇ ਪੇ. ਟੀ. ਐੱਮ. ਨਾਲ ਵੀ ਸਮਝੌਤਾ ਕੀਤਾ ਹੈ, ਜਿਸ 'ਚ ਯੂਜ਼ਰਸ ਨੂੰ 250 ਰੁਪਏ ਦੀ ਕੀਮਤ ਵਾਲੇ 2 ਪੇ. ਟੀ. ਐੱਮ. ਕੈਸ਼ ਬੈਕ ਵਾਊਚਰ ਮਿਲਣਗੇ, ਜੋ ਕਿ ਪੇ. ਟੀ. ਐੱਮ. ਵਾਲੇਟ 'ਚ ਜੁੜਣਗੇ, ਜਿੰਨ੍ਹਾਂ ਦਾ ਲਾਭ ਪੇ. ਟੀ. ਐੱਮ. ਮਾਲ ਤੋਂ ਘੱਟ ਤੋਂ ਘੱਟ 350 ਰੁਪਏ ਦੀ ਖਰੀਦਦਾਰੀ 'ਤੇ ਉਠਾਇਆ ਜਾ ਸਕਦਾ ਹੈ।
ਇਹ ਸਮਾਰਟਫੋਨ ਇਕ ਸੈਲਫੀ ਸੈਂਟ੍ਰਿਕ ਸਮਾਰਟਫੋਨ ਹੈ, ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ, ਜਦਕਿ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਇਸ ਨਾਲ ਹੀ ਇਸ ਸਮਾਰਟਫੋਨ 'ਚ ਬੈਕ ਪੈਨਲ 'ਚ ਕੈਮਰਾ ਲੈਂਸ ਦੇ ਬਿਲਕੁਲ ਨੀਚੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ, ਜੋ ਕਿ ਕੰਪਨੀ ਨੇ ਅਨੁਸਾਰ 0.2 ਸੈਕਿੰਡ 'ਚ ਅਨਲਾਕ ਕਰਨ 'ਚ ਸਮਰੱਥ ਹੈ। ਇਹ ਸਮਾਰਟਫੋਨ ਮੇਟਲ ਬਾਡੀ ਤੋਂ ਨਿਮਰਿਤ ਹੈ, ਜੋ ਇਸ ਨੂੰ ਕਾਫੀ ਪ੍ਰੀਮੀਅਮ ਲੁੱਕ ਦਿੰਦਾ ਹੈ।
ਇਸ ਸਮਾਰਟਫੋਨ 'ਚ 5.5 ਇੰਚ ਦੀ ਫੁੱਲ ਐੱਚ. ਡੀ. ਡਿਸਪਲੇਅ ਦਿੱਤੀ ਗਈ ਹੈ। ਇਹ ਸਮਾਰਟਫੋਨ ਮੀਡੀਆਟੈੱਕ ਹੀਲਿਓ P10 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ 'ਚ 4 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਕਸਪੈਂਡੇਬਲ ਸਟੋਰੇਜ ਲਈ ਮਾਈਕ੍ਰੋ ਐੱਸ. ਡੀ. ਕਾਰਡ ਸਲਾਟ ਉਪਲੱਬਧ ਹੈ। ਪਾਵਰ ਬੈਕਅਪ ਲਈ 4,010 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ 4ਜੀ ਐੱਲ. ਟੀ. ਈ., ਵਾਈ-ਫਾਈ, ਬਲੂਟੁੱਥ 4.1, ਜੀ. ਪੀ. ਐੱਸ. ਅਤੇ ਯੂ. ਐੱਸ. ਬੀ. ਦਿੱਤੇ ਗਏ ਹਨ। ਇਹ ਸਮਾਰਟਫੋਨ ਅਮੀਗੋ ਓ. ਐੱਸ. ਨਾਲ ਐਂਡ੍ਰਾਇਡ 7.0 ਨੂਗਟ 'ਤੇ ਕੰਮ ਕਰਦਾ ਹੈ।