ਹੈਕਿੰਗ ਤੋਂ ਬਚਾਏਗਾ ਇਹ ਖਾਸ ਆਈਫੋਨ ਕੇਸ

07/23/2016 7:55:11 PM

ਜਲੰਧਰ-ਰੂਸ ''ਚ ਸ਼ਰਨ ਲੈ ਕੇ ਰਹਿ ਰਹੇ ਅਮਰੀਕਾ ਦੇ ਕੰਪਿਊਟਰ ਪ੍ਰੋਫੈਸ਼ਨਲ ਅਤੇ 391  ਦੇ ਪੂਰਵ ਕਰਮਚਾਰੀ ਐਡਵਰਡ ਸਨੋਡਨ ਇਕ ਅਜਿਹਾ ਡਿਵਾਈਸ ਬਣਾ ਰਹੇ ਹਨ, ਜੋ ਸਮਾਰਟਫੋਂਸ ਨੂੰ ਸਰਕਾਰ ਦੇ ਜਾਸੂਸਾਂ ਤੋਂ ਬਚਾਉਣ ''ਚ ਸਮਰੱਥਾਵਾਨ ਹੋਵੇਗਾ। ਖਬਰ ਹੈ ਕਿ ਉਹ ਮੈਸਾਚਿਊਸਟਸ ਇੰਸਟੀਚਿਊਟ ਆਫ ਟੈਕਨਾਲੋਜੀ (MIT) ਮੀਡੀਆ ਲੈਬ ਦੇ ਇਕ ਰਿਸਰਚਰ  ਦੇ ਨਾਲ ਮਿਲਕੇ ਇਹ ਕੰਮ ਕਰ ਰਹੇ ਹਨ। ਧਿਆਨ ਯੋਗ ਹੈ ਕਿ ਸਨੋਡਨ ਨੇ ਖੂਫੀਆ ਜਾਣਕਾਰੀ ਲੀਕ ਕਰਦੇ ਹੋਏ ਦੱਸਿਆ ਸੀ ਕਿ ਕਿਵੇਂ ਇੰਟੈਲੀਜੈਂਸ ਏਜੰਸੀਆਂ ਟੈਲੀਕਾਮ ਕੰਪਨੀਆਂ ਨਾਲ ਮਿਲ ਕੇ ਜਾਸੂਸੀ ਕਰ ਰਹੀਆਂ ਹਨ। ਇਹ ਡਿਵਾਈਸ ਇਕ ਪਲਾਸਟਿਕ ਕੇਸ ਹੈ, ਜੋ ਐਪਲ ਆਈਫੋਨ 6 ਦੇ ''ਤੇ ਸਲਾਈਡ ਕਰਕੇ ਚੜ੍ਹਾਇਆ ਜਾ ਸਕਦਾ ਹੈ। ਇਹ ਫੋਨ ਦੇ ਐਂਟੀਨਾ ਨੂੰ ਮਾਨੀਟਰ ਕਰਦੇ ਹੋਏ ਸੈਲਿਉਲਰ, ਬਲੂਟੂਥ, ਵਾਈ-ਫਾਈ, ਜੀ.ਪੀ.ਐੱਸ. ਜਾਂ ਐੱਨ.ਐੱਫ.ਸੀ. ਰੇਡੀਓ ਚਿਪਸ ਦੇ ਇਨਕਮਿੰਗ ਜਾਂ ਆਊਟਗੋਇੰਗ ਸਿਗਨਲਜ਼ ਦਾ ਪਤਾ ਲਗਾਏਗਾ। ਇਸ ਕੇਸ ''ਚ ਕਈ ਤਰ੍ਹਾਂ ਦੇ ਸੈਂਸਰ ਲਗਾਏ ਹਨ। ਜਿਵੇਂ ਹੀ ਇਸ ਨੂੰ ਕਿਸੇ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਦਾ ਪਤਾ ਚੱਲੇਗਾ,ਇਹ ਅਲਾਰਮ ਵਜਾ ਦੇਵੇਗਾ। 

 
ਬਾਸਟਨ ਗਲੋਬ ਦੀ ਰਿਪੋਰਟ ''ਚ ਲਿਖਿਆ ਹੈ ਕਿ ਇਹ ਡਿਵਾਈਸ ਵੱਖਰਾ ਹਾਰਡਵੇਅਰ ਹੈ, ਇਸ ਲਈ ਫੋਨ ਦੇ ਆਪ੍ਰੇਟਿੰਗ ਸਿਸਟਮ ਨੂੰ ਹੈਕ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਰੇ ''ਚ ਪਤਾ ਲਗਾ ਕੇ ਇਹ ਡਿਵਾਇਸ ਨੂੰ ਹੋਰ ਸਿਕਿਓਰ ਬਣਾ ਦਵੇਗਾ।ਇਸ ਡਿਵਾਈਸ ਨੂੰ ਰਿਸਰਚਰ ਐਂਡਰੂ ਹੁਆਂਗ ਦੀ ਮਦਦ ਨਾਲਬਣਾਇਆ ਜਾ ਰਿਹਾ ਹੈ। ਇਸ ਨੂੰ ਅਮਰੀਕਾ ''ਚ M9“ ਮੀਡੀਆ ਲੈਬ  ਦੇ ਇਕ ਈਵੈਂਟ ''ਚ ਇਸ ਨੂੰ ਸ਼ੋਅ ਕੇਸ ਵੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਡਿਵਾਈਸ ਸੰਪਾਦਕਾਂ ਦੀ ਵੀ ਮਦਦ ਕਰੇਗਾ ਅਤੇ ਫੋਨ ਦੁਆਰਾ ਭੇਜੇ ਜਾਂ ਰਿਸੀਵ ਕੀਤੇ ਜਾ ਰਹੇ ਅਨਆਫਿਸ਼ੀਅਲ ਰੇਡੀਓ ਸਿਗਨਲਜ਼ ਨੂੰ ਡਿਟੈਕਟ ਕਰ ਲਵੇਗਾ।ਸਨੋਡਨ ਦੇ ਮੁਤਾਬਿਕ ਜਾਸੂਸੀ ਏਜੰਸੀਆਂ ਫੋਨ ''ਚ ਮਾਲਵੇਅਰ ਪਾ ਕੇ ਅਜਿਹਾ ਵੀ ਕਰ ਸਕਦੀਆਂ ਹਨ ਕਿ ਫੋਨ ਏਅਰਪਲਾਨ ਮੋੜ ''ਚ ਹੋਣ ਦੇ ਬਾਵਜੂਦ ਰੇਡੀਓ ਕੰਮਿਊਨੀਕੇਸ਼ਨ ਕਰਦਾ ਰਹੇ । ਇਸ ਕੇਸ ਨੂੰ ਇਸ ਤਰ੍ਹਾਂ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਕਿਸੇ ਤਰ੍ਹਾਂ ਦੀ ਛੇੜ-ਛਾੜ ਮਹਿਸੂਸ ਹੋਣ ''ਤੇ ਇਹ ਆਈਫੋਨ ਨੂੰ ਸਵਿੱਚ ਆਫ ਕਰ ਦਿੰਦਾ ਹੈ।ਇਸ ਡਿਵਾਈਸ ਦਾ ਪ੍ਰੋਟੋਟਾਈਪ ਭਾਵ ਸ਼ੁਰੂਆਤੀ ਮਾਡਲ ਅਗਲੇ ਸਾਲ ਲਾਂਚ ਕੀਤਾ ਜਾ ਸਕਦਾ ਹੈ । ਰਿਪੋਰਟਸ ਦੇ ਮੁਤਾਬਿਕ ਇਸ ਦਾ ਡਿਜ਼ਾਇਨ ਅਤੇ ਕੋਡ ਓਪਨ-ਸੋਰਸਡ ਹੋਵੇਗਾ । ਇਸ ਦਾ ਮਤਲਬ ਇਹ ਹੋਇਆ ਕਿ ਹੋਰ ਡਵੈਲਪਰਜ਼ ਵੀ ਇਸ ਤਰ੍ਹਾਂ ਦੇ ਡਿਵਾਈਜ਼ ਤਿਆਰ ਕਰ ਸਕਦੇ ਹਨ ।

Related News