Counter-Strike 1.6 ਗੇਮ ਦਾ ਹੁਣ ਐਂਡ੍ਰਾਇਡ ''ਤੇ ਵੀ ਲੈ ਸਕਦੇ ਹੋ ਮਜ਼ਾ (ਵੀਡੀਓ)
Wednesday, Apr 20, 2016 - 06:06 PM (IST)
ਜਲੰਧਰ-ਜੇਕਰ ਤੁਸੀਂ ਕਿਸੇ ਪੀ.ਸੀ. ਗੇਮਿੰਗ ਪਾਰਲਰ ''ਚ ਕਾਊਂਟਰ-ਸਟ੍ਰਾਈਕ 1.6 ਗੇਮ ਨੂੰ ਖੇਡਣ ਲਈ ਕਈ ਮੌਕਿਆਂ ਦਾ ਇੰਤਜ਼ਾਰ ਕੀਤਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਇਸ ਗੇਮ ਨੂੰ ਐਂਡ੍ਰਾਇਡ ਡਿਵਾਈਸਸ ਲਈ ਪੋਰਟ ਕਰ ਦਿੱਤਾ ਗਿਆ ਹੈ ਫਿਰ ਵੀ ਜੇਕਰ ਤੁਸੀਂ ਪੀ.ਸੀ. ਵਰਜਨ ''ਤੇ ਮਿਲਣ ਵਾਲੀ ਐਕਸਾਈਟਮੈਂਟ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਗੇਮ ਲਈ ਤੁਹਾਨੂੰ ਸਕ੍ਰੀਨ ''ਤੇ 21 ਬਟਨ ਦਿੱਤੇ ਜਾਂਦੇ ਹਨ ਜਿਨ੍ਹਾਂ ''ਚ ਰੀਲੋਡ, ਜੰਪ, ਓਪਨ ਸ਼ਾਪ, ਸ਼ੂਟ, ਕਰਾਊਚ ਆਦਿ ਬਟਨ ਸ਼ਾਮਿਲ ਹਨ ਜੋ ਤੁਹਾਨੂੰ ਪੀ.ਸੀ. ਵਰਜਨ ''ਤੇ ਇਕ ਨਿਫਟੀ ਕੀਬੋਰਡ ਅਤੇ ਮਾਊਜ਼ ਨੂੰ ਚਲਾਉਣ ਲਈ ਬਾਊਂਡ ਕਰਦੇ ਹਨ।
ਐਂਡ੍ਰਾਇਡ ਵਰਜਨ ''ਚ ਇਸ ਦੀ ਛੋਟੀ ਸਕ੍ਰੀਨ ''ਤੇ ਵੀ ਇਸ ਗੇਮ ਲਈ ਕਈ ਫੰਕਸ਼ਨ ਦਿੱਤੇ ਗਏ ਹਨ ਅਤੇ ਇਹ ਅੱਜ ਵੀ ਇਕ ਮਜ਼ੇਦਾਰ ਗੇਮ ਹੈ। ਐਂਡ੍ਰਾਇਡ ''ਤੇ ਇਸ ਗੇਮ ਦਾ ਆਨੰਦ ਮਾਣਨ ਲਈ ਤੁਹਾਨੂੰ ਸਿਰਫ ਤਿੰਨ ਚੀਜ਼ਾਂ ਦੀ ਲੋੜ ਹੈ ਜਿਨ੍ਹਾਂ ''ਚ ਇਕ ਸਟੀਮ ਅਕਾਊਂਟ, ਏ.ਪੀ.ਕੇ. ਫਾਇਲ ਅਤੇ Xash3D ਸ਼ਾਮਿਲ ਹਨ। ਐਂਡ੍ਰਾਇਡ ਲਈ ਇਸ ਦਾ ਵਿਊ ਤੁਸੀਂ ਉਪੱਰ ਦਿੱਤੀ ਵੀਡੀਓ ''ਚ ਦੇਖ ਸਕਦੇ ਹੋ।