Flipkart ਤੋਂ ਨਵਾਂ ਮੋਬਾਈਲ ਖਰੀਦਣ ''ਤੇ ਇਹ ਕੰਪਨੀ ਦੇ ਰਹੀ ਹੈ 30 GB DATA
Thursday, May 18, 2017 - 07:47 PM (IST)

ਜਲੰਧਰ— ਭਾਰਤ ਦੀ Telecom ਕੰਪਨੀ ਆਈਡੀਆ ਨੇ ਈ-ਕਾਮਰਸ ਸਾਈਟ ਫਲਿੱਪਕਾਰਟ ਨਾਲ ਸਾਂਝੇਦਾਰੀ ''ਚ ਇਕ ਨਵੇਂ ਧਮਾਕੇਦਾਰ ਆਫਰ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਇਸ ਆਫਰ ਦਾ ਫਾਇਦਾ ਸਿਰਫ ਉਹੀ ਯੂਜ਼ਰਸ ਲੈ ਸਕਦੇ ਹਨ ਜੋ ਫਲਿੱਪਕਾਰਟ ਤੋਂ 4G ਸਮਾਰਟਫੋਨ ਦੀ ਖਰੀਦਾਰੀ ਕਰਨਗੇ। ਇਹ ਆਫਰ ਆਈਡੀਆ ਦੇ ਨਵੇਂ ਅਤੇ ਮੌਜੂਦਾ ਗ੍ਰਾਹਕਾਂ ਲਈ ਹੈ। ਇਸ ਦੇ ਲਈ ਗ੍ਰਾਹਕ ਨੂੰ 356 ਰੁਪਏ ਦਾ ਰਿਚਾਰਜ ਕਰਵਾਨਾ ਹੋਵੇਗਾ।
ਇਸ ਆਫਰ ''ਚ ਯੂਜ਼ਰਸ ਨੂੰ ਮਹੀਨੇ ਭਰ ਲਈ 30 ਜੀ.ਬੀ. ਡਾਟਾ ਦਿੱਤਾ ਜਾਵੇਗਾ। ਨਾਲ ਹੀ ਯੂਜ਼ਰਸ ਇਸ ਆਫਰ ''ਚ Unlimited ਕਾਲ ਦਾ ਵੀ ਫਾਇਦਾ ਲੈ ਸਕਦੇ ਹਨ। ਉੱਥੇ ਜੇਕਰ ਦੂਜੇ ਪਲਾਨਸ ਦੀ ਗੱਲ ਕਰੀਏ ਤਾਂ ਕੰਪਨੀ ਦਾ ਦੂਜਾ ਪਲਾਨ 191 ਰੁਪਏ ਦਾ ਹੈ। ਇਸ ''ਚ ਯੂਜ਼ਰਸ ਨੂੰ ਬਿਨ੍ਹਾਂ ਕਿਸੀ ਦੈਨਿਕ ਸੀਮਾ ਦੇ ਹਰ ਦਿਨ 10 ਜੀ.ਬੀ. ਡਾਟਾ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਇਹ ਨਵਾਂ ਡਾਟਾ ਆਫਰ ਸਿਰਫ 30 ਜੂਨ ਤੱਕ ਲਈ ਹੈ। ਗ੍ਰਾਹਕ ਚਾਹੁੰਣ ਤਾਂ ਇਸ ਸਮੇਂ ਸੀਮਾ ''ਚ ਅਸੀਮਿਤ ਰੀਚਾਰਜ ਕਰਵਾ ਸਰਦੇ ਹਨ।
ਆਈਡੀਆ ਨੇ ਕਿਹਾ ਹੈ ਕਿ ਇਹ ਆਫਰ Exclusive ਤੌਰ ''ਤੇ ਫਲਿੱਪਕਾਰਟ ''ਤੇ ਉਪਲੱਬਧ ਹੈ। ਗ੍ਰਾਹਕ Lenovo,Micromax,Motorola ਅਤੇ Panasonic ਵਰਗੇ ਬ੍ਰਾਂਡ ਦੇ ਮੋਬਾਈਲ ਖਰੀਦ ਕੇ ਇਸ ਆਫਰ ਦਾ ਫਾਇਦਾ ਲੈ ਸਕਦੇ ਹਨ। ਇਹ ਆਫਰ ਨਵੇਂ ਦੇ ਨਾਲ ਮੌਜੂਦਾ ਆਈਡੀਆ ਗ੍ਰਾਹਕ ਲਈ ਵੀ ਹੈ।
ਤੁਸੀਂ ਫਲਿੱਪਕਾਰਟ ਤੋਂ ਇਨ੍ਹਾਂ ਸਮਾਰਟਫੋਨਾਂ ਨੂੰ ਖਰੀਦ ਕੇ ਆਈਡੀਆ Cellular ਦੇ ਆਫਰ ਦਾ ਫਾਇਦਾ ਲੈ ਸਕਦੇ ਹੋ, ਜਿਨ੍ਹਾਂ ''ਚ Zenfone 3 Deluxe (64 ਜੀ.ਬੀ.) 49,999 ਰੁਪਏ ''ਚ, Blackberry Ditech5 19,999 ਰੁਪਏ ''ਚ, Honor8 Handset 24,290 ਰੁਪਏ ''ਚ, Lenevo P2 14,999 ਰੁਪਏ ''ਚ ,Xiaomi me5 22,999 ਰੁਪਏ ''ਚ, Moto M 15,999 ਰੁਪਏ ''ਚ ਅਤੇ Oppo F1 Plus 19,999 ਰੁਪਏ ''ਚ। ਇਸ ਦੇ ਇਲਾਵਾ ਵੀ ਕਈ ਸਮਾਰਟਫੋਨ ਆਈਡੀਆ ਦੇ ਇਸ ਆਫਰ ਨਾਲ ਆਉਂਣਗੇ।