ਕਾਸ਼! ਮੇਰੇ ਆਈਫੋਨ ''ਚ ਵੀ ਹੁੰਦੇ ਗਲੈਕਸੀ ਐੱਸ 7 ''ਚ ਦਿੱਤੇ ਗਏ ਇਹ ਫੀਚਰਜ਼
Tuesday, Apr 26, 2016 - 10:32 AM (IST)

ਗਲੈਕਸੀ ਐੱਸ 7 ਦੇ ਇਨ੍ਹਾਂ ਫੀਚਰਜ਼ ਨੂੰ ਜਾਣਨ ਤੋਂ ਬਾਅਦ ਤੁਸੀਂ ਵੀ ਇਹੀ ਸੋਚੋਗੇ
ਜਲੰਧਰ : ਬਹੁਤ ਸਾਰੇ ਲੋਕਾਂ ਕੋਲ ਆਈਫੋਨ ਹੈ ਅਤੇ ਆਈ. ਓ. ਐੱਸ. (ਆਈਫੋਨ ਆਪ੍ਰੇਟਿੰਗ ਸਿਸਟਮ) ਨੂੰ ਬੈਸਟ ਆਪ੍ਰੇਟਿੰਗ ਸਿਸਟਮ ਵੀ ਮੰਨਿਆ ਜਾਂਦਾ ਹੈ । ਅਕਸਰ ਜਦੋਂ ਨਵਾਂ ਆਈਫੋਨ ਲਾਂਚ ਹੁੰਦਾ ਹੈ ਜਾਂ ਨਵਾਂ ਆਈ. ਓ. ਐੱਸ. ਲਾਂਚ ਹੁੰਦਾ ਹੈ ਤਾਂ ਉਸ ਦੇ ਕੁਝ ਹਾਈਲਾਈਟ ਫੀਚਰਜ਼ ਬਾਰੇ ਜਾਣਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਦਿਲ ਕਰਦਾ ਹੈ ਕਿ ਕਾਸ਼! ਸਾਡੇ ਫੋਨ ਵਿਚ ਵੀ ਇਹ ਫੀਚਰਜ਼ ਹੁੰਦੇ, ਇਸ ਦੀ ਇਕ ਉਦਾਰਹਣ ਆਈਫੋਨ 6 ਐੱਸ ਵਿਚ ਦਿੱਤਾ ਗਿਆ 3ਡੀ ਟੱਚ ਫੀਚਰ ਹੈ । ਅੱਜ ਅਸੀਂ ਆਈਫੋਨ ਨਹੀਂ, ਸਗੋਂ ਸੈਮਸੰਗ ਗਲੈਕਸੀ ਐੱਸ 7 ਦੀ ਗੱਲ ਕਰਨ ਵਾਲੇ ਹਾਂ, ਜੋ ਆਈਫੋਨ 6 ਐੱਸ ਅਤੇ 6 ਐੱਸ ਪਲੱਸ ਨੂੰ ਟੱਕਰ ਦੇਣ ਵਾਲਾ ਸਮਾਰਟਫੋਨ ਹੈ । ਇਸ ਵਿਚ ਕੁਝ ਅਜਿਹੇ ਫੀਚਰਜ਼ ਹਨ ਜੋ ਆਈਫੋਨ ਵਿਚ ਨਹੀਂ ਮਿਲਣਗੇ ਅਤੇ ਜੇਕਰ ਤੁਹਾਡੇ ਕੋਲ ਆਈਫੋਨ ਹੈ ਤਾਂ ਤੁਹਾਡੀ ਵੀ ਇੱਛਾ ਹੋਵੇਗੀ ਕਿ ਇਹ ਫੀਚਰ ਤੁਹਾਡੇ ਫੋਨ ਵਿਚ ਵੀ ਹੁੰਦੇ ।
2 ਪਾਵਰ ਸੇਵਿੰਗ ਮੋਡਸ : ਬਹੁਤ ਸਾਰੇ ਮਾਮਲਿਆਂ ਵਿਚ ਆਈਫੋਨ ਬੈਸਟ ਹੈ ਪਰ ਇਸ ਦੀ ਬੈਟਰੀ ਇੰਨੀ ਵਧੀਆ ਨਹੀਂ ਹੈ ਤੇ ਹੁਣ ਨਵੇਂ ਆਈ. ਓ. ਐੱਸ. ਵਿਚ ਪਾਵਰ ਸੇਵਿੰਗ ਮੋਡ ਆ ਗਿਆ ਹੈ । ਦੂਜੇ ਪਾਸੇ ਗਲੈਕਸੀ ਐੱਸ 7 ਵਿਚ ਪਾਵਰ ਸੇਵਿੰਗ ਮੋਡ ਤਾਂ ਦਿੱਤਾ ਹੀ ਗਿਆ ਹੈ, ਨਾਲ ਹੀ ਇਸ ਵਿਚ ਅਲਟਰਾ ਪਾਵਰ ਸੇਵਿੰਗ ਮੋਡ ਵੀ ਮੁਹੱਈਆ ਹੈ । ਅਲਟਰਾ ਪਾਵਰ ਸੇਵਿੰਗ ਆਨ ਕਰਨ ''ਤੇ ਕਈ ਸਾਰੇ ਗੈਰ ਲੋੜੀਂਦੇ ਫੰਕਸ਼ਨ ਬੰਦ ਹੋ ਜਾਂਦੇ ਹਨ ਅਤੇ ਫੋਨ ਦੀ ਥੋੜ੍ਹੀ ਜਿਹੀ ਬੈਟਰੀ ਕਈ ਘੰਟਿਆਂ ਤਕ ਤੁਹਾਡਾ ਸਾਥ ਦੇਣ ਲਈ ਤਿਆਰ ਹੋ ਜਾਂਦੀ ਹੈ ।
ਸਕ੍ਰੀਨ ਰਿਕਾਰਡਿੰਗ: ਆਈਫੋਨ ਵਿਚ ਹੁਣ ਵੀ ਸਕ੍ਰੀਨਸ਼ਾਟਸ ਦਾ ਆਪਸ਼ਨ ਹੀ ਮਿਲਦਾ ਹੈ ਪਰ ਗਲੈਕਸੀ ਐੱਸ 7 ਵਿਚ ਸੈਮਸੰਗ ਨੇ ਸਕ੍ਰੀਨ ਰਿਕਾਰਡਿੰਗ ਦਾ ਆਪਸ਼ਨ ਵੀ ਦਿੱਤਾ ਹੈ । ਗਲੈਕਸੀ ਐੱਸ 7 ਵਿਚ ਸੈਟਿੰਗਸ > ਐਡਵਾਂਸਡ ਫੀਚਰਜ਼ > ਗੇਮਜ਼ > ਗੇਮ ਟੂਲਜ਼ ਵਿਚ ਜਾ ਕੇ ਇਸ ਫੀਚਰ ਨੂੰ ਆਨ ਕੀਤਾ ਜਾ ਸਕਦਾ ਹੈ ਅਤੇ ਇਕ ਬਟਨ ਦੀ ਮਦਦ ਨਾਲ ਜਦੋਂ ਚਾਹੋ ਸਕ੍ਰੀਨ ਦੀ ਰਿਕਾਰਡਿੰਗ ਕੀਤੀ ਜਾ ਸਕਦੀ ਹੈ। ਇਹ ਫੀਚਰ ਤਦ ਕੰਮ ਦਾ ਹੋ ਸਕਦਾ ਹੈ, ਜਦੋਂ ਤੁਸੀਂ ਗੇਮ ਖੇਡ ਰਹੇ ਹੋਵੋ ।
ਇਕ ਹੱਥ ਨਾਲ ਫੋਨ ਨੂੰ ਆਪ੍ਰੇਟ ਕਰਨਾ
ਆਈਫੋਨ 6 ਐੱਸ (4.7 ਇੰਚ) ਛੋਟਾ ਹੈ ਤਾਂ ਆਈਫੋਨ 6 ਐੱਸ ਪਲੱਸ (5.5 ਇੰਚ) ਇੰਨਾ ਵੱਡਾ ਹੈ ਕਿ ਇਸ ਨੂੰ ਇਕ ਹੱਥ ਨਾਲ ਆਪ੍ਰੇਟ ਨਹੀਂ ਕੀਤਾ ਜਾ ਸਕਦਾ ਅਤੇ ਜੇਕਰ ਟਾਈਪਿੰਗ ਕਰਨੀ ਹੈ ਤਾਂ ਫੋਨ ਨੂੰ ਦੋਵਾਂ ਹੱਥਾਂ ਨਾਲ ਹੀ ਫੜਨਾ ਪਵੇਗਾ, ਹਾਲਾਂਕਿ ਗਲੈਕਸੀ ਐੱਸ 7 (5.1 ਇੰਚ) ਅਤੇ ਐੱਸ 7 ਐੱਜ (5.5 ਇੰਚ) ਨੂੰ ਇਕ ਹੱਥ ਨਾਲ ਵੀ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ । ਇਸ ਲਈ ਦੋਵਾਂ ਗਲੈਕਸੀ ਫੋਨਜ਼ ਵਿਚ ''ਵਨ ਹੈਂਡਿਡ ਆਪ੍ਰੇਸ਼ਨ'' ਫੀਚਰ ਦਿੱਤਾ ਗਿਆ ਹੈ, ਜੋ ਸੈਟਿੰਗਜ਼ > ਐਡਵਾਂਸਡ ਫੀਚਰਜ਼ ਵਿਚ ਹੈ । ਵਨ ਹੈਂਡਿਡ ਆਪ੍ਰੇਸ਼ਨ ਫੀਚਰ ਵਿਚ ਡਿਸਪਲੇ ਛੋਟੀ ਹੋ ਜਾਂਦੀ ਹੈ, ਜਿਸ ਨੂੰ ਖੱਬੇ ਜਾਂ ਸੱਜੇ ਪਾਸੇ ਕਰ ਕੇ ਆਰਾਮ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ ।
ਸ਼ਾਰਟਕਟਸ ਨੂੰ ਆਪਣੇ ਹਿਸਾਬ ਨਾਲ ਸੈੱਟ ਕਰਨਾ
ਐਪਲ ਡਿਵਾਈਸ ਵਿਚ ਸ਼ਾਰਟਕਟਸ ਨੂੰ ਕਸਟਮਾਈਜ਼ ਕਰਨ ਦਾ ਆਪਸ਼ਨ ਨਹੀਂ ਹੈ ਪਰ ਗਲੈਕਸੀ ਐੱਸ 7 ਯੂਜਰਜ਼ ਕੋਲ ਇਸ ਦੀ ਵੀ ਸਹੂਲਤ ਹੈ, ਜਿਸਦੇ ਤਹਿਤ ਜਿਹੜੇ ਸ਼ਾਰਟਕਟ ਦੀ ਵਰਤੋਂ ਹੁੰਦੀ ਹੈ, ਉਸ ਨੂੰ ਆਪਣੇ ਹਿਸਾਬ ਨਾਲ ਸੈੱਟ ਵੀ ਕੀਤਾ ਜਾ ਸਕਦਾ ਹੈ, ਤਾਂ ਕਿ ਛੇਤੀ ਤੋਂ ਛੇਤੀ ਵਾਈ-ਫਾਈ, ਸੈਲਿਊਲਰ ਡਾਟਾ, ਬਲੂਟੁਥ ਆਦਿ ਜਿਹੇ ਸ਼ਾਰਟਕਟ ਫੀਚਰਜ਼ ਨੂੰ ਆਨ ਅਤੇ ਆਫ ਕੀਤਾ ਜਾ ਸਕੇ ।
ਨੋਟੀਫਿਕੇਸ਼ਨ ਰਿਮਾਈਂਡਰ : ਆਈਫੋਨ ਵਿਚ ਥਰਡ ਪਾਰਟੀ ਐਪਸ ''ਤੇ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਤੁਹਾਨੂੰ ਉਸ ਦਾ ਰਿਮਾਈਂਡਰ ਨਹੀਂ ਮਿਲਦਾ ਪਰ ਗਲੈਕਸੀ ਐੱਸ 7 ਵਿਚ ਜੇਕਰ ਤੁਸੀਂ ਕਿਸੇ ਨੋਟੀਫਿਕੇਸ਼ਨ ਬਾਰੇ ਯਾਦ ਨਹੀਂ ਵੀ ਰੱਖ ਪਾਏ ਤਾਂ ਨੋਟੀਫਿਕੇਸ਼ਨ ਰਿਮਾਈਂਡਰ ਇਸ ਬਾਰੇ ਵਿਚ ਯਾਦ ਕਰਵਾ ਦੇਵੇਗਾ । ਇਸ ਦੇ ਲਈ ਯੂਜ਼ਰ ਨੂੰ ਬਸ ਸੈਟਿੰਗਜ਼ > ਐਕਸੈਸਬਿਲਟੀ > ਨੋਟੀਫਿਕੇਸ਼ਨ ਰਿਮਾਈਂਡਰ ਨੂੰ ਸੈੱਟ ਕਰਨਾ ਹੈ ਤੇ ਨਾ ਪੜ੍ਹੀ ਗਈ ਨੋਟੀਫਿਕੇਸ਼ਨਜ਼ ਦੇ ਬਾਰੇ ਫੋਨ ਯਾਦ ਕਰਵਾ ਦੇਵੇਗਾ ।