Nokia 6 ਲਈ ਜਾਰੀ ਹੋਈ ਲੇਟੈਸਟ ਐਂਡ੍ਰਾਇਡ 8.0 Oreo ਅਪਡੇਟ

Tuesday, Jan 30, 2018 - 02:41 PM (IST)

Nokia 6 ਲਈ ਜਾਰੀ ਹੋਈ ਲੇਟੈਸਟ ਐਂਡ੍ਰਾਇਡ  8.0 Oreo ਅਪਡੇਟ

ਜਲੰਧਰ- ਨੋਕੀਆ ਨੇ ਆਪਣੇ ਐਂਡ੍ਰਾਇਡ ਸਮਾਰਟਫੋਨਸ ਲਈ ਕੁਝ ਮਹੀਨੇ ਪਹਿਲਾਂ ਤੋਂ ਹੀ ਐਂਡ੍ਰਾਇਡ 8.0 Oreo ਅਪਡੇਟ ਜਾਰੀ ਕਰਣੀ ਸ਼ੁਰੂ ਕਰ ਦਿੱਤੀ ਸੀ, ਜੋ ਕਿ ਨੋਕੀਆ 8 ਤੋਂ ਸ਼ੁਰੂ ਹੋਇਆ ਹੈ।   ਨਾਲ ਹੀ ਕੰਪਨੀ ਨੇ ਕਿਹਾ ਕਿ ਉਹ ਜਲਦ ਹੀ ਫਰਸਟ ਜਨਰੇਸ਼ਨ ਵਾਲੇ ਨੋਕੀਆ 6 ਲਈ ਵੀ ਐਂਡ੍ਰਾਇਡ Oreo ਅਪਡੇਟ ਨੂੰ ਜਾਰੀ ਕਰ ਦੇਣਗੇ। ਪਰ ਓਰਿਜਨਲ ਨੋਕੀਆ 6 ਸਮਾਰਟਫੋਨ ਨੂੰ ਵੀ ਐਂਡ੍ਰਾਇਡ Oreo ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ।

ਅਪਗ੍ਰੇਡ ਦਾ ਸਾਇਜ 16MB ਐੱਮ. ਬੀ ਹੈ। ਇਹ ਰਿਫਰੇਸ਼ ਸੈਟਿੰਗਸ UI, ਪਾਵਰ ਸੇਵਿੰਗ ਅਤੇ ਬੈਕਗਰਾਊਂਡ ਐਕਟੀਵਿਟੀ ਮੈਨੇਜਰ ਦੇ ਨਾਲ ਹੈ। ਇਸ ਦੇ ਨਾਲ ਹੀ HMD ਨੇ ਲੋਅ-ਲਾਈਟ ਵਾਲੇ ਕੈਮਰੇ ਦੇ ਆਉਟਪੁੱਟ ਨੂੰ ਟਿਊਨ ਵੀ ਕੀਤਾ ਹੈ। ਇਹ ਅਪਡੇਟ ਦੋਨੋਂ ਚੀਨ TA-1000 ਅਤੇ ਗਲੋਬਲ TA-1000 ਵਰਜ਼ਨ ਲਈ ਉਪਲੱਬਧ ਹੈ।PunjabKesari

ਐਂਡ੍ਰਾਇਡ Oreo ਕੁਝ ਨਵੇਂ ਫੀਚਰਸ ਅਤੇ ਬਦਲਾਅ ਦੇ ਨਾਲ ਉਪਲੱਬਧ ਹੈ। ਇਸ 'ਚ ਤੁਹਾਨੂੰ ਬੈਕਗਰਾਊਂਡ ਲਿਮਿਟਸ ਵੀ ਮਿਲ ਰਹੀ ਹਨ। ਇਸ ਤੋਂ ਇਲਾਵਾ ਤੁਹਾਨੂੰ ਇਸ 'ਚ ਨੋਟੀਫਿਕੇਸ਼ਨ ਚੈਨਲ ਸਨੂ ਨੋਟੀਫਿਕੇਸ਼ਨ, ਆਟੋਫਿਲ API, PIP ਡਿਸਪਲੇ ਜਿਹੇ ਫੀਚਰਸ ਦਿੱਤੇ ਗਏ ਹਨ। ਨਾਲ ਹੀ ਤੁਹਾਨੂੰ ਇਸ 'ਚ ਅਡੇਪਟਿਵ ਆਈਕਾਨ, ਐਪਸ ਲਈ ਵਾਈਡ-Gamut ਕਲਰ, ਹਾਈ-ਕੁਆਲਿਟੀ ਬਲੂਟੁੱਥ ਆਡੀਓ ਦੀ ਸਪੋਰਟ ਜਿਵੇਂ LDAC codec, ਇਸ ਤੋਂ ਇਲਾਵਾ ਤੁਹਾਨੂੰ ਇਸ 'ਚ ਕੰਪੈਨਿਅਨ ਡਿਵਾਇਸ ਪੈਰਿੰਗ, ਦੇ ਨਾਲ ਕੀ-ਬੋਰਡ ਨੈਵੀਗੇਸ਼ਨ, ਪ੍ਰੋ ਆਡੀਓ ਲਈ AAudio API ਵੈੱਬਵਿਊ ਐਨਹਾਂਸਮੈਂਟ, ਜਾਵਾ 8 ਲੈਂਗਵੇਜ API ਅਤੇ ਰੂਟੀਨ ਆਪਟਿਮਾਇਜੇਸ਼ਨ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਮਿਲ ਰਿਹਾ ਹੈ।


Related News