ਦੁੱਗਣੀ ਸਟੋਰੇਜ ਕਪੈਸਿਟੀ ਨਾਲ ਲਾਂਚ ਹੋਈ ਟੈਸਲਾ ਦੀ Powerwall 2
Saturday, Oct 29, 2016 - 04:53 PM (IST)

ਜਲੰਧਰ : ਟੈਸਲਾ ਦੇ ਸੀ. ਈ. ਓ. ਨੇ ਇਹ ਵਾਅਦਾ ਕੀਤਾ ਸੀ ਕਿ ਉਹ ਸੋਲਰ ਐਨਰਜੀ ਨੂੰ ਹੋਰ ਵੀ ਜ਼ਿਆਦਾ ਕਾਰਗਰ ਬਣਾਉਣਗੇ ਤੇ ਲੱਗ ਰਿਹਾ ਹੈ ਕਿ ਉਹ ਆਪਣਾ ਇਹ ਵਾਅਦਾ ਪੂਰਾ ਕਰਨ ਜਾ ਰਹੇ ਹਨ। ਲਾਸ ਏਂਜਲਸ ਦੇ ਯੂਨੀਵਰਸਲ ਸਟੂਡੀਓ ਦੇ ਬਾਹਰ ਐਲਨ ਨੇ ਨਵੀਆਂ ਗਲਾਸ ਟਾਈਲਾਂ ਪੇਸ਼ ਕੀਤੀਆਂ ਜੋ ਦਰਅਸਲ ਸੋਲਰ ਸੈੱਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨਵੀਂ ਪਾਵਰਵਾਲ 2 ਨੂੰ ਵੀ ਲੋਕਾਂ ਸਾਹਮਣੇ ਪੇਸ਼ ਕੀਤਾ ਜੋ ਦੁੱਗਣੀ ਸਟੋਰੇਜ ਕਪੈਸਿਟੀ ਰੱਖਦੀ ਹੈ। ਟੈਸਲਾ ਦੇ ਮੁਤਾਬਿਕ ਇਸ ਦੀ ਕਪੈਸਿਟੀ 14 kWh ਹੈ ਜੋ ਤੁਹਾਡੇ ਘਰ ਨੂੰ ਜ਼ਿਆਦਾ ਸਾਫ ਤੇ ਫ੍ਰੀ ਇਲੈਕਟ੍ਰੀਸਿਟੀ ਮੁਹੱਈਆ ਕਰਵਾਏਗੀ।
ਐਲਨ ਨੇ ਕਿਹਾ ਕਿ ਪਾਵਰਵਾਲ 2 4 ਬੈਡਰੂਮ ਵਾਲੇ ਘਰ ''ਚ ਲਾਈਟਸ, ਸਾਕੇਟਸ ਤੇ ਰੈਫਰੀਜ੍ਰੇਟਰ ਆਦਿ ਨੂੰ ਇਕ ਪੂਰੇ ਦਿਨ ਦੀ ਬਿਜਲੀ ਮੁਹੱਈਆ ਕਰਵਾਉਣ ਦੀ ਸਮਰੱਥਾ ਰੱਖਦੀ ਹੈ। ਨਵੇਂ ਫਲੈਟ ਡਿਜ਼ਾਈਨ ਦੇ ਨਾਲ ਪਾਵਰਵਾਲ 2 ਦੇ ਪ੍ਰਤੀ ਯੂਨਿਟ ਨੂੰ 5500 ਡਾਲਰ ਕੀਮਤ ਦੇ ਕੇ ਤੁਸੀਂ ਖਰੀਦ ਸਕਦੇ ਹੋ। ਟੈਸਲਾ ਦੇ ਮੁਤਾਬਿਕ ਪਾਵਰਵਾਲ 2 ਦਾ ਪ੍ਰਾਡਕਸ਼ਨ ਅਗਲੇ ਕੁਝ ਹਫਤਿਆਂ ''ਚ ਸ਼ੁਰੂ ਹੋਜਾਵੇਗਾ ਤੇ ਦਿਸੰਬਰ ਮਹੀਨੇ ਦੀ ਸ਼ੁਰੂਆਤ ''ਚ ਇਸ ਦੀ ਇੰਸਟਾਲੇਸ਼ਨ ਸ਼ੁਰੂ ਹੋ ਜਾਵੇਗੀ। ਐਲਨ ਨੂੰ ਉਮੀਦ ਹੈ ਪਾਵਰਵਾਲ 2 ਦੀ ਵਿਕਰੀ ਕਾਰਾਂ ਤੋਂ ਜ਼ਿਆਦਾ ਹੋਵੇਗੀ।