ਭਾਰਤੀ ਬਾਜ਼ਾਰ ''ਚ ਦਸਤਕ ਦੇ ਸਕਦੈ Tesla Cybertruck, ਮਿਲਣਗੇ ਸ਼ਾਨਦਾਰ ਫੀਚਰਜ਼ ਤੇ ਰੇਜ
Saturday, Dec 17, 2022 - 04:58 PM (IST)
ਆਟੋ ਡੈਸਕ- ਟੈਸਲਾ ਆਪਣੇ ਵਾਹਨਾਂ ਲਈ ਦੁਨੀਆ ਭਰ 'ਚ ਜਾਣੀ ਜਾਂਦੀ ਹੈ। ਇਨ੍ਹੀ ਦਿਨੀਂ ਕੰਪਨੀ ਆਪਣੇ ਅਪਕਮਿੰਗ ਇਲੈਕਟ੍ਰਿਕ ਟਰ੍ਕ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਖਬਰਾਂ ਮੁਤਾਬਕ, ਟੈਸਲਾ ਦੇ ਸਾਈਬਰ ਟਰੱਕ ਦਾ ਪ੍ਰੋਡਕਸ਼ਨ ਸ਼ੁਰੂ ਹੋਣ ਵਾਲਾ ਹੈ। ਇਹ ਜਲਦ ਹੀ ਸੜਕਾਂ 'ਤੇ ਦੌੜਦੇ ਹੋਏ ਨਜ਼ਰ ਆ ਸਕਦਾ ਹੈ। ਇਸ ਤੋਂ ਬਾਅਦ ਇਸਦੀ ਭਾਰਤੀ ਬਾਜ਼ਾਰ 'ਚ ਵੀ ਐਂਟਰੀ ਹੋ ਸਕਦੀ ਹੈ। ਟੈਸਲਾ ਸਾਈਬਰ ਟਰੱਕ ਦੇ ਪ੍ਰੋਟੋਟਾਈਪ ਨੂੰ 3 ਵੱਖ-ਵੱਖ ਵੇਰੀਐਂਟਸ 'ਚ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਆਓ ਜਾਣਦੇ ਹਾਂ ਟਰੱਕ ਬਾਰੇ ਵਿਸਤਾਰ ਨਾਲ...
ਬੈਟਰੀ ਅਤੇ ਰੇਂਜ
ਜਾਣਕਾਰੀ ਮੁਤਾਬਕ, ਟੈਸਲਾ ਸਾਈਬਰ ਟਰੱਕ ਨੂੰ 3 ਤਰ੍ਹਾਂ ਦੇ ਮੋਰ ਆਪਸ਼ਨ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ, ਜਿਸ ਵਿਚ ਸਿੰਗਲ ਮੋਟਰ ਆਰ.ਡਬਲਿਊ.ਡੀ. ਦੀ ਬੈਟਰੀ ਰੇਂਜ 250 ਮੀਲ ਯਾਨੀ 400 ਕਿਲੋਮੀਟਰ ਤੋਂ ਜ਼ਿਆਦਾ ਹੋਵੇਗੀ। ਇਹ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ 6.5 ਸਕਿੰਟਾਂ 'ਚ ਫੜ ਸਕਦੀ ਹੈ। ਉੱਥੇ ਹੀ ਡਿਊਲ ਮੋਟਰ ਏ.ਡਬਲਿਊ.ਡੀ. ਵੇਰੀਐਂਟ ਦੀ ਬੈਟਰੀ ਰੇਂਜ 480 ਕਿਲੋਮੀਟਰ ਤੋਂ ਜ਼ਿਆਦਾ ਹੋਵੇਗੀ ਅਤੇ ਇਸ ਨੂਂ 0 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਫੜਨ 'ਚ 4.5 ਸਕਿੰਟਾਂ ਦਾ ਸਮਾਂ ਲਗਦਾ ਹੈ। ਟਰਾਈ ਮੋਟਰ ਏ.ਡਬਲਿਊ.ਡੀ. ਵੇਰੀਐਂਟ ਦੀ ਬੈਟਰੀ ਰੇਂਜ 800 ਕਿਲੋਮੀਟਰ ਤੋਂ ਜ਼ਿਆਦਾ ਹੋਵੇਗੀ ਅਤੇ ਸਿਰਫ 2.9 ਸਕਿੰਟ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ।
ਲੁੱਕ ਅਤੇ ਫੀਚਰਜ਼
ਟੈਸਲਾ ਸਾਈਬਰ ਟਰੱਕ ਦਾ ਡਿਜ਼ਾਈਨ ਕਾਫੀ ਅਲੱਗ ਹੈ। ਇਸ ਨੂੰ ਮਜਬੂਤ 30 ਐਕਸ ਕੋਲਡ-ਰੋਲਡ ਸਟੇਨਲੈੱਸ ਸਟੀਲ ਨਾਲ ਬਣਾਇਆ ਗਿਆ ਹੈ। ਇਹ 9 ਐੱਮ.ਐੱਮ. ਰਾਊਂਡ ਦੇ ਬੁਲੇਟ ਨੂੰ ਵੀ ਝੱਲ ਸਕਦਾ ਹੈ। ਇਸ ਵਿਚ 2800 ਲੀਟਰ ਤਕ ਸਟੋਰੇਜ ਸਪੇਸ ਹੈ। ਇਸ ਵਿਚ ਆਟੋਪਾਇਲਟ, ਫੁਲ ਸੈਲਫ ਡਰਾਈਵਿੰਗ ਆਪਸ਼ਨ ਅਤੇ ਲੇਟੈਸਟ ਕੁਨੈਕਟੀਵਿਟੀ ਸਮੇਤ ਕਈ ਖੂਬੀਆਂ ਹਨ ਜੋ ਹੁਣ ਤਕ ਕਿਸੇ ਕਾਰ 'ਚ ਵੇਖਣ ਨੂੰ ਨਹੀਂ ਮਿਲੀਆਂ। ਇਸਦੇ ਪਿਛਲੇ ਹਿੱਸੇ ਨੂੰ ਬੈੱਡ ਬਣਾਇਆ ਜਾ ਸਕਦਾ ਹੈ।