ਇੰਸਟੈਂਟ ਵਿਊ 2.0 ਦੇ ਨਾਲ ਟੈਲੀਗ੍ਰਾਮ ਐਪ ਹੋਈ ਅਪਡੇਟ

12/12/2018 12:09:32 PM

ਗੈਜੇਟ ਡੈਸਕ- ਇੰਸਟੈਂਟ ਮੈਸੇਜਿੰਗ ਐਪ ਟੈਲੀਗ੍ਰਾਮ ਨੇ ਹਾਲ ਹੀ 'ਚ ਆਪਣੇ ਯੂਜ਼ਰਸ ਲਈ ਇਕ ਅਪਡੇਟ ਰਿਲੀਜ਼ ਕੀਤੀ ਹੈ। ਇਸ ਅਪਡੇਟ ਦੇ ਰਾਹੀਂ ਅਜੇ ਯੂਜ਼ਰਸ ਇੰਸਟੇਂਟ ਵੀਊ 2.0 ਦੇ ਨਾਲ ਹੀ ਨਵੀਂ ਸੈਟਿੰਗ ਸਕ੍ਰੀਨ ਵੀ ਪਾ ਸਕਣਗੇ। ਇਸ ਦੇ ਨਾਲ ਹੀ ਵੀਡੀਓ ਪਲੇਅ ਕਰਨ ਦੇ ਦੌਰਾਨ ਹੁਣ ਯੂਜ਼ਰਸ ਉਸ ਨੂੰ ਜ਼ੂਮ ਕਰਕੇ ਵੀ ਵੇਖ ਸਕਦੇ ਹਨ। ਇਸ ਦੇ ਨਾਲ ਵੀ ਕਈ ਹੋਰ ਫੀਚਰਸ ਇਸ ਅਪਡੇਟ 'ਚ ਸ਼ਾਮਲ ਹੋਏ ਹਨ। ਗੂਗਲ ਪਲੇਅ 'ਤੇ ਟੈਲੀਗ੍ਰਾਮ ਦੇ ਆਈ ਓ ਐੱਸ 5.1 ਤੇ ਐਂਡ੍ਰਾਇਡ 5.0 ਵਰਜ਼ਨ 'ਚ 400 ਮਾਇਨਰ ਬਦਲਾਅ ਕੀਤੇ ਗਏ ਹਨ।

ਐਪ ਸਟੋਰ ਦੇ ਚੇਂਜਲਾਗ ਦੇ ਮੁਤਾਬਕ ਟੈਲੀਗ੍ਰਾਮ ਆਈ ਓ ਐੱਸ 5.1 ਅਪਡੇਟ ਦੇ ਮੁਤਾਬਕ ਯੂਜ਼ਰਸ ਨੂੰ ਐਪਲ ਵਾਚ ਸਪੋਰਟ ਮਿਲ ਰਹੀ ਹੈ। ਇਸ ਦੇ ਨਾਲ ਹੀ ਇਕ ਨਵਾਂ ਰੀਅਲ ਆਲ ਫੀਚਰ ਦੇ ਨਾਲ 400 ਮਾਇਨਰ ਬਦਲਾਵ ਵੀ ਕੀਤੇ ਗਏ ਹਨ। ਉਥੇ ਹੀ ਐਂਡ੍ਰਾਇਡ ਯੂਜ਼ਰਸ ਲਈ ਐਪ ਨੂੰ ਪ੍ਰੋਫਾਈਲ, ਸੈਟਿੰਗ ਨੋਟੀਫਿਕੇਸ਼ਨ ਤੇ ਸਾਊਂਡ ਨੂੰ ਲੈ ਕੇ ਇਕ ਨਵਾਂ ਡਿਜ਼ਾਈਨ ਤੇ ਅਵਤਾਰ ਦਿੱਤਾ ਗਿਆ ਹੈ। PunjabKesari
ਆਈ ਓ ਐੱਸ ਤੇ ਐਂਡ੍ਰਾਇਡ ਟੈਲੀਗ੍ਰਾਮ ਅਪਡੇਟ ਦੇ ਨਾਲ ਯੂਜ਼ਰਸ ਨੂੰ ਕਸਟਮ ਭਾਸ਼ਾ ਲਈ ਸਪੋਰਟ ਵੀ ਮਿਲੇਗੀ। ਟਰਾਂਸਲੇਸ਼ਨ ਪਲੇਟਫਾਰਮ ਦੀ ਮਦਦ ਨਾਲ ਯੂਜ਼ਰਸ ਕਸਟਮ ਭਾਸ਼ਾ ਪੈਕ ਤਿਆਰ ਕਰਕੇ ਰੀਅਲ ਟਾਈਮ 'ਚ ਉਸ ਦਾ ਇਸਤੇਮਾਲ ਕਰ ਸਕਦੇ ਹਨ। ਇਸ ਤਰ੍ਹਾਂ ਯੂਜ਼ਰਸ ਟੈਲੀਗ੍ਰਾਮ ਨੂੰ ਕਿਸੇ ਵੀ ਖੇਤਰੀ ਭਾਸ਼ਾ 'ਚ ਇਸਤੇਮਾਲ ਹਨ। ਇਸ ਦੇ ਨਾਲ ਇੰਸਟੇਂਟ ਵਿਊ ਦੇ ਰਾਹੀਂ ਵੈੱਬਪੇਜ਼ ਪ੍ਰਿਵਿਊ ਦੀ ਵੀ ਆਪਸ਼ਨ ਮਿਲ ਰਹੀ ਹੈ। 2.0 ਵਰਜਨ ਦੀ ਮਦਦ ਨਾਲ right-to-left languages, blocks of related articles, image links, tables, nested lists, horizontal scrolling, collapsible text blocks ਲਈ ਯੂਜ਼ਰਸ ਨੂੰ ਸਪੋਰਟ ਮਿਲ ਰਹੀ ਹੈ।

ਟੈਲੀਗ੍ਰਾਮ ਵੀ 5.1 iOS ਦੀ ਮਦਦ ਨਾਲ ਯੂਜ਼ਰਸ ਨੂੰ ਛੋਟੇ ਗਰੁੱਪਸ 'ਤੇ ਪਿਨ ਦੀ ਵੀ ਆਪਸ਼ਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਯੂਜ਼ਰਸ ਮਲਟੀਪਲ ਚੈਟਸ ਕਰਨ ਦੇ ਨਾਲ ਉਉਸ ਨੂੰ ਜਲਦ ਹੀ ਡਿਲੀਟ ਤੇ mark them as read ਵੀ ਕਰ ਸਕਦੇ ਹਨ। ਸਾਰੇ ਮੈਸੇਜ ਨੂੰ ਮਾਰਕ ਆਲ ਮੈਸੇਜਸ ਕਰਨ ਲਈ ਯੂਜ਼ਰਸ ਨੂੰ Read 1ll ਬਟਨ ਆਪਸ਼ਨ ਦਿੱਤੀ ਜਾ ਰਹੀ ਹੈ। ਯੂਜ਼ਰਸ ਹੁਣ ਮੀਡੀਆ ਗਰੁੱਪਸ ਤੇ ਚੈਨਲਸ 'ਤੇ child abuse ਦੀ ਰਿਪੋਰਟ ਵੀ Report ਫੀਚਰ ਦੇ ਨਾਲ ਕਰ ਸਕਦੇ ਹਨ।


Related News