ਕੋਰੋਨਾ : ਇਸ ਟੈਲੀਕਾਮ ਕੰਪਨੀ ਨੇ ਯੂਜ਼ਰਸ ਨੂੰ ਦਿੱਤਾ ਤੋਹਫਾ, ਹੁਣ ਬਿਨਾਂ ਰਿਚਾਰਜ ਦੇ ਵੀ ਨੰਬਰ ਨਹੀਂ ਹੋਵੇਗਾ ਬੰਦ

03/30/2020 7:04:38 PM

ਗੈਜੇਟ ਡੈਸਕ-ਬੀ.ਐੱਸ.ਐੱਲ.ਐੱਲ. ਦੇ ਕਰੋੜਾਂ ਪ੍ਰੀਪੇਡ ਸਿਮ ਕਾਰਡ ਯੂਜ਼ਰਸ ਨੂੰ ਦੂਰਸੰਚਾਰ ਮੰਤਰਾਲਾ ਵੱਲੋਂ ਤੋਹਫਾ ਮਿਲਿਆ ਹੈ। ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਬੀ.ਐੱਸ.ਐੱਨ.ਐੱਲ. ਪ੍ਰੀਪੇਡ ਸਿਮ ਕਾਰਡ ਯੂਜ਼ਰਸ ਦੇ ਨੰਬਰ 20 ਅਪ੍ਰੈਲ ਤਕ ਬਿਨਾਂ ਰਿਚਾਰਜ ਦੇ ਵੀ ਚਾਲੂ ਰੱਖਣ ਦਾ ਨਿਰਦੇਸ਼ ਦਿੱਤਾ ਹੈ। ਇਹ ਨਹੀਂ, ਇਨ੍ਹਾਂ ਯੂਜ਼ਰਸ ਨੂੰ ਤੁਰੰਤ ਪ੍ਰਭਾਵ ਨਾਲ 10 ਰੁਪਏ ਦਾ ਬੈਲੇਂਸ ਵੀ ਇਸੈਂਟਿਵ ਦੇ ਤੌਰ 'ਚ ਦਿੱਤਾ ਜਾਵੇਗਾ। ਦੂਰਸੰਚਾਰ ਮੰਤਰੀ ਨੇ ਕੋਰੋਨਾਵਾਇਰਸ ਕਾਰਣ ਦੇਸ਼ ਭਰ 'ਚ ਲਾਕਡਾਊਨ ਹੋਣ ਕਾਰਣ ਐਲਾਨ ਕੀਤਾ ਹੈ। ਇਹ ਆਦੇਸ਼ ਬੀ.ਐੱਸ.ਐੱਨ.ਐੱਲ. ਦੇ ਹਰ ਟੈਲੀਕਾਮ ਸਰਕਲ ਦੇ ਪ੍ਰੀਪੇਡ ਯੂਜ਼ਰਸ ਲਈ ਲਾਗੂ ਹੋਵੇਗਾ। ਕੇਂਦਰੀ ਮੰਤਰੀ ਨੇ ਆਪਣੇ ਬਿਆਨ 'ਚ ਕਿਹਾ ਕਿ ਲੋਕਾਂ ਨੂੰ 20 ਅਪ੍ਰੈਲ ਤਕ ਆਪਣੇ ਰਿਸ਼ਤੇਦਾਰਾਂ ਨਾਲ ਕਨੈਕਟੇਡ ਰਹਿਣ ਲਈ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

ਇਸ ਤੋਂ ਪਹਿਲਾਂ ਹੋਰ ਪਬਲਿਕ ਟੈਲੀਕਾਮ ਕੰਪਨੀਆਂ ਨੂੰ ਵੀ ਟਰਾਈ ਨੇ ਨਿਰਦੇਸ਼ ਦਿੱਤਾ ਸੀ ਕਿ ਜਿਨ੍ਹਾਂ ਪ੍ਰੀਪੇਡ ਯੂਜ਼ਰਸ ਦੀ ਮਿਆਦ ਲਾਕਡਾਊਨ ਦੌਰਾਨ ਖਤਮ ਹੋ ਰਹੀ ਹੈ ਉਨ੍ਹਾਂ ਦੀ ਮਿਆਦ ਵਧਾਈ ਜਾਵੇ। ਟਰਾਈ ਨੇ ਜਿਓ, ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਨੂੰ ਇਹ ਯਕੀਨਨ ਕਰਨ ਲਈ ਕਿਹਾ ਹੈ ਕਿ ਯੂਜ਼ਰਸ ਨੂੰ 21 ਦਿਨਾਂ ਦੇ ਲਾਕਡਾਊਨ ਦੌਰਾਨ ਬਿਨਾਂ ਕਿਸੇ ਵੀ ਮੁਸ਼ਕਲ ਦੇ ਸੇਵਾ ਮਿਲਦੀ ਰਹਿਣੀ ਚਾਹੀਦੀ ਹੈ। ਟਰਾਈ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਇਸ ਦੇ ਲਈ ਸਹੀ ਕਦਮ ਪਹਿਲ ਦੇ ਆਧਾਰ 'ਤੇ ਚੁੱਕਣ ਲਈ ਕਿਹਾ ਹੈ।

PunjabKesari

ਪੀ.ਟੀ.ਆਈ. ਦੀ ਰਿਪੋਰਟ ਮੁਤਾਬਕ ਟਰਾਈ ਨੇ ਆਪਣੀ ਸਟੇਟਮੈਂਟ 'ਚ ਸਾਰੀਆਂ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਯੂਜ਼ਰਸ ਨੂੰ ਲਾਕਡਾਊਨ ਦੌਰਾਨ ਕੁਨੈਕਟੀਵਿਟੀ 'ਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣੀ ਚਾਹੀਦੀ। ਟਰਾਈ ਨੇ ਟੈਲੀਕਾਮ ਕੰਪਨੀਆਂ ਨੂੰ ਲੋਕਾਂ ਦੀਆਂ ਜ਼ਰੂਰੀ ਸਰਵਿਸਜ਼ ਦੱਸਦੇ ਹੋਏ ਕਿਹਾ ਕਿ ਇਸ ਕਾਰਣ ਲੋਕਾਂ ਨੂੰ ਦਿੱਕਤ ਨਹੀਂ ਆਉਣੀ ਚਾਹੀਦੀ। ਟੈਲੀਕਾਮ ਕੰਪਨੀਆਂ ਇਸ ਦੇ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਹਾਲਾਂਕਿ ਟਰਾਈ ਦੇ ਇਸ ਨਿਰਦੇਸ਼ ਤੋਂ ਬਾਅਦ ਕਿਸੇ ਟੈਲੀਕਾਮ ਆਪਰੇਟਰ ਵੱਲੋਂ ਕੋਈ ਆਧਿਕਾਰਿਤ ਜਵਾਬ ਨਹੀਂ ਆਇਆ ਹੈ।


Karan Kumar

Content Editor

Related News