ਹੁਣ ਕਾਲ ਡਰਾਪ ਤੋਂ ਜਲਦੀ ਮਿਲੇਗੀ ਰਾਹਤ
Friday, Dec 30, 2016 - 11:35 AM (IST)

ਜਲੰਧਰ- ਦੂਰਸੰਚਾਰ ਵਿਭਾਗ ਨੇ ਅੱਜ ਦੱਸਿਆ ਕਿ ਕਾਲ ਡਰਾਪ ਦੀ ਸਮੱਸਿਆ ਦੇ ਹੱਲ ਟੈਲੀਕਾਮ ਸੇਵਾ ਪ੍ਰੋਵਾਈਡਰ ਪੂਰੇ ਦੇਸ਼ ''ਚ ਅਗਲੇ ਸਾਲ 31 ਮਾਰਚ ਤੱਕ ਡੇਢ ਲੱਖ ਵਾਧੂ ਬੇਸ ਟ੍ਰਾਂਸੀਵਰ ਸਟੇਸ਼ਨ (ਬੀ.ਟੀ.ਐੱਸ.) ਦੀ ਸਥਾਪਨਾ ਕਰਨਗੇ। ਸੰਚਾਰ ਅਤੇ ਸੂਚਨਾ ਤਕਨੀਕੀ ਮੰਤਰਾਲੇ ਨੇ ਜਾਰੀ ਵਿਗਿਆਪਨ ''ਚ ਇਹ ਜਾਣਕਾਰੀ ਦਿੱਤੀ ਕਿ ਟੈਲੀਕਾਮ ਸੇਵਾ ਪ੍ਰੋਵਾਈਡਰਾਂ ਨੇ ਜੂਨ 2016 ਤੋਂ ਅਕਤੂਬਰ 2016 ਤੱਕ ਪੂਰੇ ਦੇਸ਼ ''ਚ ਇਕ ਲੱਖ 30 ਹਜ਼ਾਰ ਤੋਂ ਜ਼ਿਆਦਾ ਬੀ.ਟੀ.ਐੱਸ. ਸਥਾਪਿਤ ਕੀਤੇ ਅਤੇ ਉਨ੍ਹਾਂ ਦੀ ਯੋਜਨਾ ਅਗਲੇ ਸਾਲ 31 ਮਾਰਚ ਤੱਕ ਡੇਢ ਲੱਖ ਹੋਰ ਟੀ.ਟੀ.ਐੱਸ. ਸਥਾਪਿਤ ਕਰਨ ਦੀ ਹੈ।
ਇਨ੍ਹਾਂ ਥਾਵਾਂ ''ਤੇ ਲਾਂਚ ਹੋਇਆ IVRS ਸਿਸਟਮ
ਗਾਹਕਾਂ ਤੋਂ ਸਿੱਧਾ ਫੀਡਬੈਕ ਪ੍ਰਾਪਤ ਕਰਨ ਲਈ ਅਤੇ ਉਸ ਫੀਡਬੈਕ ਕਾਲ ਡਰਾਪ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ''ਚ ਇਸਤੇਮਾਲ ਕਰਨ ਲਈ ਦੂਰਸੰਚਾਰ ਵਿਭਾਗ ਨੇ 23 ਦਸੰਬਰ ਨੂੰ ਦਿੱਲੀ, ਮੁੰਬਈ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਮਹਾਰਾਸ਼ਟਰ ਅਤੇ ਗੋਆ ''ਚ ਇੰਟੀਗ੍ਰੇਟਿਡ ਵਾਈਸ ਰਿਸਪਾਂਸ ਸਿਸਟਮ (ਆਈ.ਵੀ.ਆਰ.ਐੱਸ.) ਲਾਂਚ ਕੀਤਾ ਹੈ। ਜਲਦੀ ਹੀ ਪੁਰੇ ਦੇਸ਼ ''ਚ ਆਈ.ਵੀ.ਆਰ.ਐੱਸ. ਦੀ ਸੁਵਿਧਾ ਉਪਲੱਬਧ ਹੋਵੇਗੀ।
ਇਸ ਨੰਬਰ ''ਤੇ ਕਾਲ ਕਰਕੇ ਸੁਲਝਾ ਸਕਦੇ ਹੋ ਸਮੱਸਿਆ
ਗਾਹਕਾਂ ਨੂੰ ਸ਼ਾਰਟ ਕੋਡ 1955 ਤੋਂ ਆਈ.ਵੀ.ਆਰ.ਐੱਸ. ਦੀ ਇਕ ਕਾਲ ਆਏਗੀ ਅਤੇ ਉਨ੍ਹਾਂ ਤੋਂ ਕਾਲ ਡਰਾਪ ਦੇ ਮੁੱਦੇ ''ਤੇ ਕੁਝ ਸਵਾਲ ਪੁੱਛੇ ਜਾਣਗੇ। ਇਹ ਸਵਾਲ ਹੋ ਸਕਦੇ ਹਨ ਕਿ ਕੀ ਉਨ੍ਹਾਂ ਦੇ ਖੇਤਰ ''ਚ ਕਾਲ ਡਰਾਪ ਦੀ ਸਮੱਸਿਆ ਹੈ ਜਾਂ ਨਹੀਂ। ਇਸੇ ਨੰਬਰ 1955 ''ਤੇ ਗਾਹਕ, ਜੋ ਕਾਲ ਡਰਾਪ ਦੀ ਸਮੱਸਿਆ ਤੋਂ ਪਰੇਸ਼ਾਨ ਹਨ, ਉਹ ਆਪਣੇ ਸ਼ਹਿਰ ਜਾਂ ਪਿੰਡ ਦੀ ਲੋਕੇਸ਼ਨ ਦੇ ਨਾਲ ਟੋਲ ਫ੍ਰੀ ਐੱਸ.ਐੱਮ.ਐੱਸ. ਭੇਜ ਸਕਦੇ ਹੋ। ਗਾਹਕਾਂ ਦੇ ਫੀਡਬੈਕ ਨੂੰ ਦੂਰਸੰਚਾਰ ਸੇਵਾ ਪ੍ਰੋਵਾਈਡਰਾਂ ਦੇ ਨਾਲ ਸਾਂਝਾ ਕੀਤਾ ਜਾਵੇਗਾ ਤਾਂ ਜੋ ਉਹ ਉਸ ਖੇਤਰ ''ਚ ਕਾਲ ਡਰਾਪ ਦੀ ਸਮੱਸਿਆ ਖਤਮ ਕਰਨ ਲਈ ਉਚਿਤ ਕਦਮ ਚੁੱਕ ਸਕਣ।
ਗਾਹਕਾਂ ਤੋਂ ਲਿਆ ਜਾਵੇਗਾ ਫੀਡਬੈਕ
ਸੰਚਾਰ ਮੰਤਰੀ ਮਨੋਜ ਸਿਨ੍ਹਾ ਨੇ ਕਿਹਾ ਕਿ ਇਹ ਪਲੇਟਫਾਰਮ ਇਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਹਾਹਕਾਂ ਤੋਂ ਸਿੱਧਾ ਉਨ੍ਹਾਂ ਦਾ ਫੀਡਬੈਕ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਫੀਡਬੈਕ ਨੂੰ ਸੇਵਾ ਸੁਧਾਰ ''ਚ ਇਸਤੇਮਾਲ ਕੀਤਾ ਜਾਂਦਾ ਹੈ. ਸਰਕਾਰ ਸ਼ੁਰੂਆਤ ''ਚ ਇਸ ਮੰਚ ਦੀ ਵਰਤੋਂ ਕਾਲ ਡਰਾਪ ਲਈ ਕਰੇਗੀ ਪਰ ਭਵਿੱਖ ''ਚ ਹੋਰ ਖੇਤਰਾਂ ''ਚ ਵੀ ਗਾਹਕਾਂ ਦੇ ਫੀਡਬੈਕ ਜਾਣਨ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।