ਟੈਲੀਕਾਮ : ਵੋਡਾਫੋਨ, ਆਈਡੀਆ ਲਈ ਕੋਈ ਵਿਸ਼ੇਸ਼ ਵਿਹਾਰ ਨਹੀਂ
Friday, Mar 31, 2017 - 11:17 AM (IST)

ਜਲੰਧਰ- ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਵੋਡਾਫੋਨ ਇੰਡੀਆ ਅਤੇ ਆਈਡੀਆ ਸੈਲੂਲਰ ਲਈ ਕੋਈ ਵਿਸ਼ੇਸ਼ ਵਿਹਾਰ ਨਹੀਂ ਕੀਤਾ ਜਾਵੇਗਾ ਅਤੇ ਕੰਪਨੀਆਂ ਨੂੰ ਸਪੈਕਟ੍ਰਮ, ਗਾਹਕ ਅਤੇ ਆਮਦਨ ਹੱਦ ਦੇ ਸੰਦਰਭ ''ਚ ਮੌਜੂਦਾ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਦੋਵਾਂ ਕੰਪਨੀਆਂ ਨੇ ਰਲੇਵੇਂ ਦਾ ਫੈਸਲਾ ਕੀਤਾ ਹੈ।
ਦੂਰਸੰਚਾਰ ਮੰਤਰੀ ਮਨੋਜ ਸਿਨ੍ਹਾ ਨੇ ਕਿਹਾ ਕਿ ਉਨ੍ਹਾਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਹੈ.. ਕੋਈ ਵਿਸ਼ੇਸ਼ ਵਿਹਾਰ ਨਹੀਂ ਹੋਵੇਗਾ । ਵੱਡੀ ਗਿਣਤੀ ''ਚ ਰਲੇਵੇਂ ਅਤੇ ਐਕਵਾਇਰਮੈਂਟ ਨਾਲ ਦੂਰਸੰਚਾਰ ਖੇਤਰ ''ਚ ਮਿਲੀਭੁਗਤ ਦਾ ਸ਼ੱਕ ਨਹੀਂ ਹੈ। ਰਲੇਵੇਂ-ਐਕਵਾਇਰਮੈਂਟ ਤੋਂ ਬਾਅਦ ਹਰ ਇਕ ਸੇਵਾ ਖੇਤਰ ''ਚ 5-6 ਕੰਪਨੀਆਂ ਹੋਣਗੀਆਂ। ਇਸ ਲਈ ਮਿਲੀਭੁਗਤ ਦੀ ਕੋਈ ਸੰਭਾਵਨਾ ਨਹੀਂ ਹੈ। ਨਾਲ ਹੀ ਆਮਦਨ, ਗਾਹਕ ਅਤੇ ਸਪੈਕਟ੍ਰਮ ਹੱਦ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਹਨ, ਜਿਸਦੇ ਨਾਲ ਸਿਹਤਮੰਦ ਮੁਕਾਬਲੇਬਾਜ਼ੀ ਯਕੀਨੀ ਹੋਵੇਗੀ। ਅਸੀਂ ਸਾਵਧਾਨੀ ਵਰਤੀ ਹੈ।
ਐੱਮ. ਟੀ. ਐੱਨ. ਐੱਲ. ਨਿਵੇਸ਼ ਕਰੇਗੀ 400 ਕਰੋੜ
ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਮਹਾਂਨਗਰ ਟੈਲੀਫੋਨ ਨਿਗਮ ਲਿ. (ਐੱਮ. ਟੀ. ਐੱਨ. ਐੱਲ.) ਦੀ ਯੋਜਨਾ ਅਗਲੇ 8 ਤੋਂ 10 ਮਹੀਨਿਆਂ ''ਚ 1,800 ਮੋਬਾਇਲ ਟਾਵਰ ਲਗਾਉਣ ''ਤੇ 400 ਕਰੋੜ ਰੁਪਏ ਨਿਵੇਸ਼ ਕਰਨ ਦੀ ਹੈ। ਇਸ ਨਾਲ ਕੰਪਨੀ ਦੇ ਖਪਤਕਾਰਾਂ ਲਈ ਕਵਰੇਜ ਅਤੇ ਡਾਟਾ ਦੀ ਰਫ਼ਤਾਰ ਵਧ ਸਕੇਗੀ । ਘਾਟੇ ''ਚ ਚੱਲ ਰਹੀ ਟੈਲੀਕਾਮ ਕੰਪਨੀ ਨੇ ਕਿਹਾ ਕਿ ਉਹ ਪ੍ਰਾਜੈਕਟਾਂ ਦੇ ਵਿੱਤਪੋਸ਼ਣ ਲਈ ਬੈਂਕਾਂ ਨਾਲ ਗਠਜੋੜ ਕਰ ਰਹੀ ਹੈ।