ਭਾਰਤ ''ਚ ਲਾਂਚ ਹੋਇਆ Tecno Spark 5 Pro, ਮਿਲੇਗੀ 5000mAh ਦੀ ਦਮਦਾਰ ਬੈਟਰੀ

Tuesday, Jul 14, 2020 - 01:17 AM (IST)

ਭਾਰਤ ''ਚ ਲਾਂਚ ਹੋਇਆ Tecno Spark 5 Pro, ਮਿਲੇਗੀ 5000mAh ਦੀ ਦਮਦਾਰ ਬੈਟਰੀ

ਗੈਜੇਟ ਡੈਸਕ—ਟੈਕਨੋ ਬ੍ਰਾਂਡ ਨੇ ਭਾਰਤ 'ਚ ਐਂਟਰੀ ਲੇਵਲ ਮਿਡ ਰੇਂਜ ਸਮਾਰਟਫੋਨ Tecno Spark 5 pro ਨੂੰ ਲਾਂਚ ਕਰ ਦਿੱਤਾ ਹੈ। ਫੋਨ ਨੂੰ ਸਿੰਗਲ ਵੇਰੀਐਂਟ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ 'ਚ ਪੇਸ਼ ਕੀਤਾ ਗਿਆ ਹੈ। ਇਸ ਡਿਵਾਈਸ ਦੀ ਸ਼ੁਰੂਆਤੀ ਕੀਮਤ 10,499 ਰੁਪਏ ਹੈ। ਗਾਹਕ ਇਸ ਨੂੰ ਈ-ਕਾਮਰਸ ਵੈੱਬਸਾਈਟ ਐਮਾਜ਼ੋਨ ਤੋਂ ਖਰੀਦ ਸਕਦ ਹਨ।

ਟੈਕਨੋ ਸਪਾਰਕ 5 ਪ੍ਰੋ ਸਮਾਰਟਫੋਨ 'ਚ 6.6 ਇੰਚ ਡਾਟ ਇਨ ਡਿਸਪਲੇਅ ਨਾਲ ਆਵੇਗਾ ਜਿਸ ਦਾ ਸਕਰੀਨ ਰੈਜੋਲਿਉਸ਼ਨ 720X1600 ਪਿਕਸਲ ਹੋਵੇਗਾ। ਫੋਨ 'ਚ ਸੈਲਫੀ ਲਈ ਪੰਚ ਹੋਲ ਕਟਆਊਟ ਦਿੱਤਾ ਗਿਆ ਹੈ, ਜੋ ਡਿਸਪਲੇਅ ਦੇ ਟਾਪ-ਲੈਫਟ ਕਾਰਨਰ 'ਤੇ ਰਹਿਗਾ। ਇਸ ਨੌਚ ਡਿਸਪਲੇਅ 'ਚ 8MP AI ਸੈਲਫੀ ਕੈਮਰਾ ਮਿਲੇਗਾ, ਜੋ ਡਿਊਲ ਫਲੈਸ਼ ਸਪੋਰਟ ਨਾਲ ਆਵੇਗਾ।

ਫੋਨ ਦੇ ਰੀਅਰ 'ਚ ਕਵਾਡ ਕੈਮਰਾ ਸੈਟਅਪ ਮਿਲੇਗਾ ਜੋ 16 ਮੈਗਾਪਿਕਸਲ ਪ੍ਰਾਈਮਰੀ ਲੈਂਸ, 2 ਮੈਗਾਪਿਕਸਲ ਮਾਈਕ੍ਰੋਲੈਂਸ, 2 ਮੈਗਾਪਿਕਸਲ ਡੈਪਥ ਸੈਂਸਰ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਇਕ ਲੈਂਸ ਏ.ਆਈ. ਕੈਮਰਾ ਹੋਵੇਗਾ। ਫੋਨ 'ਚ ਸਕਿਓਰਟੀ ਫੀਚਰ ਦੇ ਤੌਰ 'ਤੇ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ।Tecno Spark 5 Pro 'ਚ MediaTek MT6762D ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਪਰ ਫੋਨ 'ਚ ਫਾਸਟ ਚਾਰਜਿੰਗ ਦਾ ਸਪੋਰਟ ਨਹੀਂ ਮਿਲੇਗਾ।


author

Karan Kumar

Content Editor

Related News