5 ਕੈਮਰੇ ਤੇ ਦਮਦਾਰ ਬੈਟਰੀ ਵਾਲਾ ਫੋਨ ਲਾਂਚ, ਕੀਮਤ ਸਿਰਫ 7,999 ਰੁਪਏ

05/22/2020 11:31:29 AM

ਗੈਜੇਟ ਡੈਸਕ— ਸਮਾਰਟਫੋਨ ਨਿਰਮਾਤਾ ਕੰਪਨੀ ਟੈਕਨੋ ਆਪਣਾ ਨਵਾਂ ਫੋਨ ਟੈਕਨੋ ਸਪਾਰਕ 5 ਭਾਰਤ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਕੀਮਤ 'ਚ 13 ਮੈਗਾਪਿਕਸਲ ਏ.ਆਈ. ਕਵਾਡ ਕੈਮਰਾ ਸੈੱਟਅਪ ਅਤੇ 6.6 ਇੰਚ 'ਡਾਟ-ਇਨ' ਡਿਸਪਲੇਅ ਨਾਲ ਆਉਣ ਵਾਲਾ ਪਹਿਲਾ ਸਮਾਰਟਫੋਨ ਹੈ। ਟੈਕਨੋ ਨੇ ਈ-ਕਾਮਰਸ ਪਲੇਟਫਾਰਮ ਤੋਂ ਬਾਹਰ ਵੀ ਸਮਾਰਟਫੋਨ ਦੀ ਡਲਿਵਰੀ ਦਾ ਪ੍ਰਬੰਧ ਕੀਤਾ ਹੈ ਤਾਂ ਜੋ ਸਮਾਜਿਕ ਦੂਰੀ ਬਣਾਈ ਰੱਖੀ ਜਾ ਸਕੇ। ਕੰਪਨੀ ਨੇ ਆਪਣੇ ਨਵੇਂ ਸਮਾਰਟਫੋਨ ਲਈ ਭਾਰਤ 'ਚ 35,000 ਤੋਂ ਜ਼ਿਆਦਾ ਰਿਟੇਲਰਾਂ ਰਾਹੀਂ ਹੋਮ ਡਲਿਵਰੀ ਦੀ ਸਹੂਲਤ ਦਾ ਵੀ ਐਲਾਨ ਕੀਤਾ ਹੈ। 

ਫੋਨ ਦੀ ਕੀਮਤ 7,999 ਰੁਪਏ ਹੈ। ਇਹ ਸਮਾਰਟਫੋਨ ਵਿਕਰੀ ਲਈ ਐਮਾਜ਼ਾਨ 'ਤੇ ਮੁਹੱਈਆ ਹੋਵੇਗਾ। ਵਿਕਰੀ ਸ਼ੁੱਕਰਵਾਰ (22 ਮਈ) ਯਾਨੀ ਅੱਜ ਤੋਂ ਸ਼ੁਰੂ ਹੋਵੇਗੀ। ਉਥੇ ਹੀ ਇਛੁੱਕ ਗਾਹਕ ਇਸ ਫੋਨ ਨੂੰ ਆਫਲਾਈਨ ਰਿਟੇਲਰ ਸਟੋਰਾਂ ਤੋਂ ਵੀ ਖਰੀਦ ਸਕਦੇ ਹਨ, ਜਿਸ ਦੀ ਵਿਕਰੀ 25 ਮਈ ਤੋਂ ਸ਼ੁਰੂ ਹੋਵੇਗੀ। ਇਹ ਫੋਨ ਆਈਸ ਜੈਡੀਟ ਅਤੇ ਸਪਾਰਕ ਸੰਤਰੀ ਰੰਗਦੇ ਨਾਲ ਆਇਆ ਹੈ। ੰਪਨੀ ਫੋਨ 'ਤੇ ਵਨ ਟਾਈਮ ਸਕਰੀਨ ਰਿਪਲੇਸਮੈਂਟ ਵਾਰੰਟੀ ਦੇ ਰਹੀ ਹੈ। 

ਫੋਨ ਦੇ ਫੀਚਰਜ਼
ਡਿਊਲ ਸਿਮ ਟੈਕਨੋ ਸਪਾਰਕ 5 ਫੋਨ 'ਚ 6.6 ਇੰਚ ਦੀ ਐੱਚ.ਡੀ. ਪਲੱਸ ਡਾਟ-ਇਨ ਡਿਸਪਲੇਅ (1,600x720 ਪਿਕਸਲ ਰੈਜ਼ੋਲਿਊਸ਼ਨ) ਮਿਲੇਗੀ। ਇਹ ਫੋਨ ਐਂਡਰਾਇਡ 10 'ਤੇ ਆਧਾਰਿਤ ਐੱਚ.ਆਈ.ਓ.ਐੱਸ. 6.1 'ਤੇ ਚੱਲਦਾ ਹੈ। ਮੀਡੀਆਟੈੱਕ ਹੇਲੀਓ ਏ22 ਪ੍ਰੋਸੈਸਰ ਦਿੱਤਾ ਗਿਆ ਹੈ, ਜਿਸ ਦੀ ਕਲਾਕ ਸਪੀਡ 2 ਗੀਗਾਹਰਟਜ਼ ਹੈ। ਇਸ ਤੋਂ ਇਲਾਵਾ ਇਸ ਵਿਚ 2 ਜੀ.ਬੀ. ਰੈਮ ਅਤੇ 21 ਜੀ.ਬੀ. ਦੀ ਇੰਟਰਨਲ ਸਟੋਰੇਜ ਮਿਲੇਗੀ। 

ਫੋਟੋਗ੍ਰਾਫੀ ਲਈ ਫੋਨ 'ਚ ਕਵਾਡ ਰੀਅਰ ਕੈਮਰਾ ਸੈੱਟਅਪ ਮੌਜੂਦ ਹੈ, ਜਿਸ ਵਿਚ ਐੱਫ/1.8 ਅਪਰਚਰ ਦੇ ਨਾਲ 13 ਮੈਗਾਪਿਕਸਲ ਦਾ ਮੇਨ ਕੈਮਰਾ, ਬੋਹਕੇ ਮੋਡ ਲਈ 2 ਮੈਗਾਪਿਕਸਲ ਦਾ ਕੈਮਰਾ, 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ ਚੌਥਾ ਏ.ਆਈ. ਸ਼ੂਟਰ ਸ਼ਾਮਲ ਹਨ। ਰੀਅਰ ਕੈਮਰੇ 'ਚ ਮੈਕ੍ਰੋ, ਬੋਹਕੇ ਇਫੈਕਟ, ਆਟੋ ਸੀਨ ਡਿਟੈਕਸ਼ਨ, ਏ.ਆਈ. ਐੱਚ.ਡੀ.ਆਰ. ਅਤੇ ਓ.ਆਰ. ਮੋਡ ਆਦਿ ਫੀਚਰਜ਼ ਸ਼ਾਮਲ ਹਨ। ਇਸ ਵਿਚ ਕਵਾਡ ਐੱਲ.ਈ.ਡੀ. ਫਲੈਸ਼ ਵੀ ਦਿੱਤੀ ਗਈ ਹੈ। ਫਰੰਟ 'ਚ ਡਿਊਲ ਐੱਲ.ਈ.ਡੀ. ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ, ਇਸ ਵਿਚ ਤੁਸੀਂ ਏ.ਆਈ. ਬਿਊਟੀ, ਏ.ਆਰ. ਮੋਡ ਅਤੇ ਪੋਟਰੇਟ ਮੋਡ ਦਾ ਇਸਤੇਮਾਲ ਕਰ ਸਕਦੇ ਹੋ। 

ਫੋਨ 'ਚ 5,000 ਐੱਮ.ਏ.ਐੱਚ. ਦੀ ਦਮਦਾਰ ਬੈਟਰੀ ਬੈਟਰੀ ਦਿੱਤੀ ਗਈ ਹੈ। ਤੁਸੀਂ ਫੋਨ ਦੀ ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 256 ਜੀ.ਬੀ. ਤਕ ਵਧਾ ਸਕਦੇ ਹੋ। ਕੁਨੈਕਟਿਵਿਟੀ ਲਈ 4ਜੀ ਐੱਲ.ਟੀ.ਈ., ਵਾਈ-ਫਾਈ 802 ਏਸੀ ਅਤੇ ਬਲੂਟੂਥ 5.0 ਦੀ ਸਹੂਲਤ ਹੈ। ਫੋਨ 'ਚ ਐਕਸਲੈਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਪ੍ਰਾਕਸੀਮਿਟੀ ਸੈਂਸਰ, ਫਿੰਗਰਪ੍ਰਿੰਟ ਸੈਂਸਰ, ਅਤੇ ਫੇਸ ਅਨਲਾਕ ਸੈਂਸਰ ਵੀ ਦਿੱਤੇ ਗਏ ਹਨ।


Rakesh

Content Editor

Related News