7,000mAh ਬੈਟਰੀ ਵਾਲਾ ਸਭ ਤੋਂ ਸਸਤਾ ਫੋਨ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼
Tuesday, Aug 03, 2021 - 06:03 PM (IST)
ਗੈਜੇਟ ਡੈਸਕ– ਟੈਕਨੋ ਇੰਡੀਆ ਨੇ ਭਾਰਤੀ ਬਾਜ਼ਾਰ ’ਚ ਆਪਣੇ ਨਵੇਂ ਸਮਾਰਟਫੋਨ Tecno Pova 2 ਨੂੰ ਲਾਂਚ ਕਰ ਦਿੱਤਾ ਹੈ। Tecno Pova 2 7,000mAh ਦੀ ਦਮਦਾਰ ਬੈਟਰੀ ਨਾਲ ਆਉਂਦਾ ਹੈ। ਫੋਨ ’ਚ ਮੀਡੀਆਟੈੱਕ ਹੀਲਿਓ ਜੀ85 ਆਕਟਾਕੋਰ ਪ੍ਰੋਸੈਸਰ ਤੋਂ ਇਲਾਵਾ ਇਨ-ਬਿਲਟ ਹਾਈਪਰ ਇੰਜਣ ਗੇਮਿੰਗ ਤਕਨੀਕ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਹ ਫੋਨ 18 ਵਾਟ ਦੀ ਡਿਊਲ ਆਈ.ਸੀ. ਫਾਸਟ ਚਾਰਜਿੰਗ ਨਾਲ ਆਉਂਦਾ ਹੈ। ਫੋਨ ’ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੈ। ਦੱਸ ਦੇਈਏ ਕਿ ਫੋਨ ਨੂੰ ਇਸੇ ਸਾਲ ਜੂਨ ’ਚ ਫਿਲੀਪੀਂਸ ’ਚ ਲਾਂਚ ਕੀਤਾ ਗਿਆ ਸੀ।
Tecno Pova 2 ਦੀ ਕੀਮਤ
ਫੋਨ ਦੀ ਵਿਕਰੀ 5 ਜੁਲਾਈ ਤੋਂ ਐਮੇਜ਼ਾਨ ਇੰਡੀਆ ’ਤੇ ਹੋਵੇਗੀ। ਲਾਂਚਿੰਗ ਆਫਰ ਤਹਿਤ ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 10,499 ਰੁਪਏ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦੀ ਕੀਮਤ 12,499 ਰੁਪਏ ਰੱਖੀ ਗਈ ਹੈ। ਫੋਨ ਦੇ ਦੋਵਾਂ ਮਾਡਲਾਂ ਦੀ ਅਸਲ ਕੀਮਤ 10,999 ਰੁਪਏ ਅਤੇ 12,999 ਰੁਪਏ ਹੈ।
Tecno Pova 2 ਦੇ ਫੀਚਰਜ਼
ਫੋਨ ’ਚ ਐਂਡਰਾਇਡ 11 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 6.95 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਹੈ। ਫੋਨ ’ਚ ਮੀਡੀਆਟੈੱਕ ਹੀਲਿਓ ਜੀ85 ਪ੍ਰੋਸੈਸਰ, 6 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਇਸ ਨੂੰ ਡੈਜ਼ਲ ਬਲੈਕ, ਪੋਲਰ ਸਿਲਵਰ ਅਤੇ ਇਨਰਜੀ ਬਲਿਊ ਰੰਗ ’ਚ ਖਰੀਦਿਆ ਜਾ ਸਕੇਗਾ।
ਫੋਨ ’ਚ ਚਾਰ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 48 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਡੈਫਥ ਸੈਂਸਰ ਹੈ। ਚੌਥਾ ਲੈੱਨਜ਼ ਏ.ਆਈ. ਹੈ। ਕੈਮਰੇ ਨਾਲ ਕਵਾਡ ਫਲੈਸ਼ ਲਾਈਟ ਦਿੱਤੀ ਗਈ ਹੈ। ਕੈਮਰੇ ਨਾਲ 2k QHD ਟਾਈਮ ਲੈਪਸ, ਆਟੋ ਆਈਫੋਕਸ, ਵੀਡੀਓ ਬੋਕੇਹ, ਸਲੋ ਮੋਸ਼ਨ ਵਰਗੇ ਪੀਚਰਜ਼ ਮਿਲਣਗੇ। ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ ਜਿਸ ਨਾਲ 2x ਜ਼ੂਮ ਹੈ।
ਫੋਨ ’ਚ 7,000mAh ਦੀ ਬੈਟਰੀ ਦਿੱਤੀ ਗਈ ਹੈ ਜੋ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਬੈਟਰੀ ਬੈਕਅਪ ਨੂੰ ਲੈ ਕੇ ਦੋ ਦਿਨਾਂ ਦਾ ਦਾਅਵਾ ਕੀਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ ਫੋਨ ’ਚ ਬਲੂਟੁੱਥ, ਵਾਈ-ਫਾਈ, 3.5mm ਦਾ ਆਡੀਓ ਜੈੱਕ ਹੈ। ਗੇਮਿੰਗ ਲਈ ਕੰਪਨੀ ਨੇ ਇਸ ਵਿਚ ਟਰਬੋ 2.0 ਦਿੱਤਾ ਹੈ।