Tecno Camon 20 : ਘੱਟ ਕੀਮਤ ''ਚ ਮਿਲੇਗਾ 32MP ਸੈਲਫੀ ਕੈਮਰਾ ਤੇ 8GB ਰੈਮ

Monday, Apr 10, 2023 - 06:18 PM (IST)

Tecno Camon 20 : ਘੱਟ ਕੀਮਤ ''ਚ ਮਿਲੇਗਾ 32MP ਸੈਲਫੀ ਕੈਮਰਾ ਤੇ 8GB ਰੈਮ

ਗੈਜੇਟ ਡੈਸਕ- ਸਮਾਰਟਫੋਨ ਬਾਂਡ ਟੈਕਨੋ ਆਪਣੀ ਨਵੀਂ ਕਿਫਾਇਤੀ ਫੋਨ ਸੀਰੀਜ਼ Tecno Camon 20 ਨੂੰ ਜਲਦ ਬਾਜ਼ਾਰ 'ਚ ਪੇਸ਼ ਕਰਨ ਵਾਲੀ ਹੈ। ਇਸ ਸੀਰੀਜ਼ ਤਹਿਤ Tecno Camon 20 ਅਤੇ Tecno Camon 20 Pro ਫੋਨ ਨੂੰ ਲਾਂਚ ਕੀਤਾ ਜਾਵੇਗਾ। ਇਨ੍ਹਾਂ ਦੋਵਾਂ ਫੋਨਾਂ ਨੂੰ ਗੂਗਲ ਪਲੇਅ ਕੰਸੋਲ 'ਤੇ ਸਪਾਟ ਕੀਤਾ ਗਿਆ ਹੈ। ਫੋਨ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ, ਫੋਨ ਨੂੰ 8 ਜੀ.ਬੀ. ਰੈਮ ਅਤੇ 32 ਮੈਗਾਪਿਕਸਲ ਸੈਲਫੀ ਕੈਮਰੇ ਨਾਲ ਪੇਸ਼ ਕੀਤਾ ਜਾਵੇਗਾ।

ਫੋਨ ਦੇ ਸੰਭਾਵਿਤ ਫੀਚਰਜ਼

ਟੈਕਨੋ ਫੋਨ ਨੂੰ ਗੂਗਲ ਪਲੇਅ ਕੰਸੋਲ 'ਤੇ ਸਪਾਟ ਕੀਤਾ ਗਿਆ ਹੈ। Myfixguide ਦੀ ਰਿਪੋਰਟ ਮੁਤਾਬਕ ਦੋਵਾਂ ਫੋਨਾਂ ਨੂੰ ਜਲਦ ਬਾਜ਼ਾਰ 'ਚ ਪੇਸ਼ ਕੀਤਾ ਜਾ ਸਕਦਾ ਹੈ। Tecno Camon 20 4G ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ ਕਿ ਇਸ ਫੋਨ ਨੂੰ 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਅਤੇ ਸੈਂਟਰ ਪੰਚ ਹੋਲ ਡਿਜ਼ਾਈਨ 'ਚ ਪੇਸ਼ ਕੀਤਾ ਜਾਵੇਗਾ। ਡਿਸਪਲੇਅ ਦੇ ਨਾਲ 1080 x 2400 ਪਿਕਸਲ ਰੈਜ਼ੋਲਿਊਸ਼ਨ ਅਤੇ ਪਿਕਸਲ ਡੈਂਸਿਟੀ 480 DPI ਮਿਲ ਸਕਦੀ ਹੈ। ਇਸਤੋਂ ਇਲਾਵਾ ਦੋਵਾਂ ਫੋਨਾਂ 'ਚ 8 ਜੀ.ਬੀ. ਤਕ ਰੈਮ ਅਤੇ ਐਂਡਰਾਇਡ 13 ਦਾ ਸਪੋਰਟ ਮਿਲੇਗਾ। 

ਕੰਪਨੀ ਨੇ ਇਸ ਤੋਂ ਪਹਿਲਾਂ ਵੀ Tecno Camon 20 Pro ਨੂੰ ਲੈ ਕੇ ਇਕ ਹੋਰ ਰਿਪੋਰਟ 'ਚ ਖੁਲਾਸਾ ਕੀਤਾ ਸੀ ਜਿਸ ਵਿਚ ਫੋਨ ਦੇ ਫੀਚਰਜ਼ ਦੀ ਜਾਣਕਾਰੀ ਵੀ ਸਾਹਮਣੇ ਆਈ ਸੀ। ਰਿਪੋਰਟ ਮੁਤਾਬਕ, Tecno Camon 20 Pro 'ਚ ਵੀ 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਦਿੱਤੀ ਜਾ ਸਕਦੀ ਹੈ। 

Tecno Camon 20 ਦੇ ਨਾਲ ਮੀਡੀਆਟੈੱਕ ਹੀਲਿਓ ਜੀ85 ਅਤੇ Camon 20 Pro 'ਚ Helio G99 ਪ੍ਰੋਸੈਸਰ ਦੇਖਣ ਨੂੰ ਮਿਲ ਸਕਦਾ ਹੈ। Tecno Camon 20 pro ਦੇ ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸਦੇ ਨਾਲ 64 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 2 ਮੈਗਾਪਿਕਸਲ ਦਾ ਅਲਟਰਾ ਵਾਈਡ ਅਤੇ ਏ.ਆਈ. ਸੈਂਸਰ ਮਿਲੇਗਾ। ਉੱਥੇ ਹੀ ਫੋਨ 'ਚ ਸੈਲਫੀ ਲਈ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ।


author

Rakesh

Content Editor

Related News