MWC 2017: TCL ਦੋ ਹੋਰ ਬਲੈਕਬੇਰੀ ਸਮਾਰਟਫੋਨਜ਼ ਕਰੇਗੀ ਲਾਂਚ
Thursday, Mar 02, 2017 - 11:18 AM (IST)

ਜਲੰਧਰ- ਟੀ. ਸੀ. ਐੱਲ. ਕਮਿਊਨੀਕੇਸ਼ਨ ਟੈਕਨਾਲੋਜੀ ਹੋਲਡਿੰਗਸ ਲਿਮਟਿਡ (ਟੀ. ਸੀ. ਟੀ.) ਬ੍ਰਾਂਡ ਟੀ. ਸੀ. ਐੱਲ. ਨੇ ਐੱਮ. ਡਬਲਯੂ. ਸੀ. ਟ੍ਰੇਡ ਸ਼ੋਅ ''ਚ ਖੁਲਾਸਾ ਕੀਤਾ ਹੈ ਕਿ ਕੰਪਨੀ ਇਸ ਸਾਲ ਦੋ ਹੋਰ ਬਲੈਕਬੇਰੀ ਸਮਾਰਟਫੋਨਜ਼ ਲਾਂਚ ਕਰੇਗੀ। ਇਸ ਤੋਂ ਇਲਾਵਾ ਇਕ ਨਵੇਂ ਬਲੈਕਬੇਰੀ ਹੈਂਡਸੈੱਟ ਦੀ ਤਸਵੀਰ ਵੀ ਲੀਕ ਹੋਈ ਹੈ।
ਸੀਨੇਟ ਦੀ ਰਿਪੋਰਟ ਦੇ ਮੁਤਾਬਕ ਟੀ. ਸੀ. ਐੱਲ. ਕਮਿਊਨੀਕੇਸ਼ਨ ਦੇ ਨਿਕੋਲਸ ਜ਼ਿਬੇਲ ਨੇ ਕਿਹਾ ਹੈ ਕਿ ਕੰਪਨੀ ਦੀ ਯੋਜਨਾ ਇਸ ਸਾਲ 3 ਬਲੈਕਬੇਰੀ ਸਮਾਰਟਫੋਨਜ਼ ਲਾਂਚ ਕਰਨ ਦੀ ਹੈ। ਐੱਮ. ਡਬਲਯੂ. ਸੀ. 2017 ਬਾਰਸੀਲੋਨਾ ''ਚ ਲਾਂਚ ਹੋਏ ਬਲੈਕਬੇਰੀ ਵੱਲੋ ਬਣਾਏ ਅਤੇ ਡਿਜ਼ਾਈਨ ਕੀਤੇ ਗਏ ਆਖਰੀ ਬਲੈਕਬੇਰੀ ਕੀਵਨ ਨਾਲ ਕੰਪਨੀ ਇਸ ਸਾਲ ਦੋ ਹੋਰ ਡਿਵਾਈਸ ਲਾਂਚ ਕਰ ਸਕਦੀ ਹੈ।
ਇਸ ਰਿਪੋਰਟ ''ਚ ਕਿਹਾ ਗਿਆ ਹੈ ਕਿ ਟੀ. ਸੀ. ਐੱਲ. ਡੀਟੇਕ 50 ਅਤੇ ਡੀਟੇਕ 60 ਫੋਨ ਦੇ ਅਪਗ੍ਰੇਡਡ ਵੇਰਿਅੰਟ ਲਾਂਚ ਕਰ ਸਕਦੀ ਹੈ। ਇਸ ਰਿਪੋਰਟ ''ਚ ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਗਿਆ ਹੈ ਕਿ ਟੀ. ਸੀ. ਐੱਲ. ਅਗਲੇ ਦੋ ਫੋਨ ਲਈ ਡੀਟੇਕ ਬ੍ਰਾਂਡਿੰਗ ਨੂੰ ਖਤਮ ਕਰ ਸਕਦੀ ਹੈ। ਬਲੈਕਬੇਰੀ ਨੇ ਆਪਣੇ ਡੀਟੇਕ 50 ਅਤੇ 60 ਹੈਂਡਸੈੱਟ ਲਈ ਟੀ. ਸੀ. ਐੱਲ. ਕਮਿਊਨੀਕੇਸ਼ਨ ਨਾਲ ਕੰਮ ਕੀਤਾ। ਇਹ ਸਮਾਰਟਫੋਨ ਭਾਰਤ ਸਮੇਤ ਕਈ ਬਾਜ਼ਾਰਾਂ ''ਚ ਖਰੀਦਣ ਲਈ ਉਪਲੱਬਧ ਹੈ।
ਇਕ ਦੂਜੀ ਰਿਪੋਰਟ ''ਚ ਬਲੈਕਬੇਰੀ ਦੀ ਇੰਡੋਨੇਸ਼ੀਆ ''ਚ ਸਾਂਝੇਦਾਰ ਬੀਬੀ ਮੇਰਾਹ ਪੁਤੀ ਵੱਲੋਂ ਇਕ ਹੈਂਡਸੈੱਟ ''ਤੇ ਕੰਮ ਕਰਨ ਦਾ ਦਾਅਵਾ ਕੀਤਾ ਹੈ। ਇਸ ਹੈਂਡਸੈੱਟ ਦੀਆਂ ਤਸਵੀਰਾਂ ਵੀ ਲੀਕ ਹੋਈਆ ਹਨ। ਕ੍ਰੈਕਬੇਰੀ ਨੇ ਇਨ੍ਹਾਂ ਤਸਵੀਰਾਂ ਨੂੰ ਸਭ ਤੋਂ ਪਹਿਲਾਂ ਦੇਖਿਆ ਅਤੇ ਦਾਅਵਾ ਕੀਤਾ ਹੈ ਬੀਬੀ ਮੇਰਾਹ ਪੁਤੀ ਵੱਲੋਂ ਬਣਾਏ ਗਏ ਇਸ ਨਵੇਂ ਹੈਂਡਸੈੱਟ ਨੂੰ ਬੀ. ਬੀ. ਸੀ. 100-1 ਕੋਡਨੇਮ ਦਿੱਤਾ ਗਿਆ ਹੈ ਅਤੇ ਇਸ ਦੀ ਵਿਕਰੀ ਪਹਿਲਾਂ ਇੰਡੋਨੇਸ਼ੀਆਈ ਬਾਜ਼ਾਰ ''ਚ ਹੋਵੇਗੀ। ਲੀਕ ਤਸਵੀਰਾਂ ''ਚ ਇਕ ਟੈਕਸਚਰ ਰਿਅਰ ਨਾਲ ਟੱਚ ਸਕਰੀਨ ਫੋਨ ਨਜ਼ਰ ਆ ਰਿਹਾ ਹੈ, ਜਿਸ ''ਚ ਦੋਵੇਂ ਪਾਸੇ ਬਲੈਕਬੇਰੀ ਦੀ ਬ੍ਰਾਂਡਿੰਗ ਮੌਜੂਦ ਹੈ।
ਪਿਛਲੇ ਲੀਕ ਦੇ ਮੁਤਾਬਕ ਨਵੇਂ ਬੀ. ਬੀ. ਸੀ. 100-1 ''ਚ ਸਨੈਪਡ੍ਰੈਗਨ 425 ਪ੍ਰੋਸੈਸਰ ਅਤੇ 4 ਜੀਬੀ ਰੈਮ ਹੋ ਸਕਦਾ ਹੈ। ਇਹ ਹੈਂਡਸੈੱਟ ਡਿਊਲ-ਸਿਮ ਸਪੋਰਟ ਨਾਲ ਆਵੇਗਾ ਅਤੇ ਇਸ ''ਚ 3000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਜਾ ਰਹੀ ਹੈ।