ਆ ਰਿਹੈ ਦੁਨੀਆ ਦਾ ਪਹਿਲਾ ਰੋਲ ਹੋਣ ਵਾਲਾ ਸਮਾਰਟਫੋਨ, ਵੀਡੀਓ ’ਚ ਵਿਖੀ ਝਲਕ

10/27/2020 5:46:54 PM

ਗੈਜੇਟ ਡੈਸਕ– ਚੀਨ ਦੀ ਕੰਪਨੀ ਟੀ.ਸੀ.ਐੱਲ. ਜਲਦ ਹੀ ਦੁਨੀਆ ਦਾ ਪਹਿਲਾ ਰੋਲ ਹੋਣ ਵਾਲਾ ਸਮਾਰਟਫੋਨ (Rollable Smartphone) ਲਾਂਚ ਕਰਨ ਵਾਲੀ ਹੈ, ਜਿਸ ਨੂੰ ਤੁਸੀਂ ਚਾਹੋ ਤਾਂ ਰੋਟੀ ਦੀ ਤਰ੍ਹਾਂ ਮੋੜ ਕੇ ਛੋਟਾ ਕਰ ਸਕਦੇ ਹੋ ਅਤੇ ਫਿਰ ਇਸ ਨੂੰ ਖਿੱਚ ਕੇ ਵੱਡਾ ਕਰ ਸਕਦੇ ਹੋ। ਫੋਲਡੇਬਲ ਸਮਾਰਟਫੋਨ ਬਾਰੇ ਤਾਂ ਪਿਛਲੇ 2 ਸਾਲਾਂ ਤੋਂ ਸੁਣ ਰਹੇ ਹਾਂ ਅਤੇ ਵੇਖ ਵੀ ਰਹੇ ਹਾਂ ਪਰ ਟੀ.ਸੀ.ਐੱਲ. ਹੁਣ ਇਕ ਕਦਮ ਹੋਰ ਅੱਗੇ ਜਾ ਕੇ ਲੋਕਾਂ ਨੂੰ ਰੋਲੇਬਲ ਸਮਾਰਟਫੋਨ ਦੀ ਦੁਨੀਆ ਨਾਲ ਰੂਬਰੂ ਕਰਵਾਉਣ ਜਾ ਰਹੀ ਹੈ। ਹਾਲ ਹੀ ’ਚ ਇਕ ਵੀਡੀਓ ’ਚ ਟੀ.ਸੀ.ਐੱਲ. ਦੇ ਇਸ ਰੋਲ ਹੋਣ ਵਾਲੇ ਸਮਾਰਟਫੋਨ ਦੀ ਝਲਕ ਵਿਖੀ ਹੈ ਅਤੇ ਇਹ ਵੇਖਣ ਨੂੰ ਵਾਕਈ ਬਿਲਕੁਲ ਅਲੱਗ ਹੈ। 

PunjabKesari

6.7 ਇੰਚ ਤਕ ਖਿੱਚ ਸਕਦੇ ਹੋ
ਇਸ ਸਾਲ ਦੀ ਸ਼ੁਰੂਆਤ ਤੋਂ ਟੀ.ਸੀ.ਐੱਲ. ਨੇ ਐਲਾਨ ਕੀਤਾ ਸੀ ਕਿ ਉਹ ਰੋਲ ਹੋਣ ਵਾਲੇ ਸਮਾਰਟਫੋਨ ’ਤੇ ਕੰਮ ਕਰ ਰਹੀ ਹੈ, ਹੁਣ ਸਾਲ ਖ਼ਤਮ ਹੋਣ ਵਾਲਾ ਹੈ ਤਾਂ ਇਸ ਨਾਲ ਜੁੜੀ ਵੀਡੀਓ ਸਾਹਮਣੇ ਆ ਗਈ ਹੈ। ਟੀ.ਸੀ.ਐੱਲ. ਦੇ ਇਸ ਰੋਲ ਹੋਣ ਵਾਲੇ ਫੋਨ ਦੀ ਸਕਰੀਨ ਦਾ ਸਾਈਜ਼ 4.5 ਇੰਚ ਹੈ ਪਰ ਤੁਸੀਂ ਇਸ ਨੂੰ ਖਿੱਚ ਕੇ 6.7 ਇੰਚ ਦੀ ਬਣਾ ਸਕਦੇ ਹੋ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਰੋਲ ਹੋਣ ਤੋਂ ਬਾਅਦ ਵੀ ਇਸ ਸਮਾਰਟਫੋਨ ਦੀ ਮੋਟਾਈ ਨਹੀਂ ਵਧਦੀ। 

 

ਟੀ.ਸੀ.ਐੱਲ. ਦਾ ਇਹ ਫੋਨ ਓ.ਐੱਲ.ਈ.ਡੀ. ਡਿਸਪਲੇਅ ਨਾਲ ਲੈਸ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ 2 ਲੱਖ ਤੋਂ ਜ਼ਿਆਦਾ ਵਾਰ ਤਕ ਇਸ ਦੀ ਸਕਰੀਨ ਨੂੰ ਰੋਲ ਕਰ ਸਕਦੇ ਹੋ। ਆਉਣ ਵਾਲੇ ਸਮੇਂ ’ਚ ਇਸ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਜਾਵੇਗਾ। ਫਿਲਹਾਲ ਇਲੈਕਟ੍ਰੋਨਿਕ ਬਾਜ਼ਾਰ ’ਚ ਰੋਲ ਹੋਣ ਵਾਲੇ ਟੀ.ਵੀ. ਵੀ ਆ ਚੁੱਕੇ ਹਨ ਜਿਨ੍ਹਾਂ ਦੀ ਕੀਮਤ ਲੱਖਾਂ ’ਚ ਹੈ। 

ਭਾਰਤ ’ਚ ਟੀ.ਸੀ.ਐੱਲ. ਨੇ ਲਾਂਚ ਕੀਤਾ ਸਾਊਂਡਬਾਰ 
ਇਸ ਵਿਚਕਾਰ ਭਾਰਤ ’ਚ ਟੀ.ਸੀ.ਐੱਲ. ਨੇ ਹੋਮ ਐਂਟਰਟੇਨਮੈਂਟ ਸੈਗਮੈਂਟ ਦਾ ਵਿਸਤਾਰ ਕਰਦੇ ਹੋਏ 2.1 ਚੈਨਲ ਹੋਣ ਥਿਏਟਰ ਸਾਊਂਡਬਾਰ ਟੀ.ਸੀ.ਐੱਲ. TS3015 ਲਾਂਚ ਕਰ ਦਿੱਤਾ ਹੈ, ਜਿਸ ਦੀ ਕੀਮਤ 8,999 ਰੁਪਏ ਹੈ। ਟੀ.ਸੀ.ਐੱਲ. TS3015 ਨੂੰ ਪਰਫੈਕਟ ਟਿਊਨ ਅਤੇ 180 ਵਾਟ ਤਕ ਦੇ ਡਾਇਨਾਮਿਕ ਆਡੀਓ ਆਉਟਪੁਟ ਨਾਲ ਲਾਂਚ ਕੀਤਾ ਗਿਆ ਹੈ, ਜਿਸ ਦੀ ਸਾਊਂਡ ਕੁਆਲਿਟੀ ਬਿਹਤਰੀਨ ਹੋਣ ਦਾ ਦਾਅਵਾ ਕੀਤਾ ਗਿਆ ਹੈ। ਟੀ.ਸੀ.ਐੱਲ. ਦੇ ਸਾਊਂਡਬਾਰ ਦੀ ਵਿਕਰੀ ਫਲਿਪਕਾਰਟ ਅਤੇ ਐਮਾਜ਼ੋਨ ’ਤੇ ਹੋਵੇਗੀ। 


Rakesh

Content Editor

Related News