ਸਸਤਾ ਹੋਇਆ Tata Sky Binge+ ਸੈੱਟ-ਟਾਪ ਬਾਕਸ, 6 ਮਹੀਨਿਆਂ ਤਕ ਮਿਲੇਗੀ ਮੁਫ਼ਤ ਸੇਵਾ

09/19/2020 1:11:14 PM

ਗੈਜੇਟ ਡੈਸਕ- ਟਾਟਾ ਸਕਾਈ ਨੇ ਆਪਣੇ ਐਂਡਰਾਇਡ ਟੀ.ਵੀ. ਸੈੱਟ-ਟਾਪ ਬਾਕਸ Binge+ ਦੀ ਕੀਮਤ ਇਕ ਵਾਰ ਫਿਰ ਘਟਾ ਦਿੱਤੀ ਹੈ। ਹੁਣ ਗਾਹਕ ਇਸ ਨੂੰ 2,999 ਰੁਪਏ 'ਚ ਖ਼ਰੀਦ ਸਕਦੇ ਹਨ। ਕੰਪਨੀ ਨੇ Binge+  5,999 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਸੀ, ਜਿਸ ਦੀ ਕੀਮਤ ਕੁਝ ਮਹੀਨੇ ਪਹਿਲਾਂ ਘਟਾ ਕੇ 3,999 ਰੁਪਏ ਕਰ ਦਿੱਤੀ ਗਈ ਸੀ। ਹੁਣ ਕੰਪਨੀ ਨੇ ਗਾਹਕਾਂ ਨੂੰ ਹੋਰ ਆਕਰਸ਼ਿਤ ਕਰਨ ਲਈ ਇਸ ਦੀ ਕੀਮਤ 'ਚ ਫਿਰ ਕਟੌਤੀ ਕੀਤੀ ਹੈ। ਇਹ ਖ਼ਾਸ ਤੌਰ 'ਤੇ ਉਨ੍ਹਾਂ ਗਾਹਕਾਂ ਲਈ ਲਿਆਇਆ ਗਿਆ ਹੈ ਜਿਨ੍ਹਾਂ ਕੋਲ ਸਮਾਰਟ ਟੀ.ਵੀ. ਹੈ ਅਤੇ ਉਹ ਆਨਲਾਈਨ ਕੰਟੈਂਟ ਵੇਖਣਾ ਚਾਹੁੰਦੇ ਹਨ। 

6 ਮਹੀਨੇ ਦੀ ਮੁਫ਼ਤ ਸੇਵਾ
ਦੱਸ ਦੇਈਏ ਕਿ ਐਂਡਰਾਇਡ ਟੀ.ਵੀ. ਅਧਾਰਿਤ Binge+ ਗਾਹਕਾਂ ਨੂੰ ਓ.ਟੀ.ਟੀ. ਐਪਸ ਦੇ ਨਾਲ ਹੀ ਸੈਟੇਲਾਈਟ ਟੀ.ਵੀ. ਵੀ ਵੇਖਣ ਦੀ ਸੁਵਿਧਾ ਦਿੰਦਾ ਹੈ। ਖ਼ਾਸ ਗੱਲ ਇਹ ਹੈ ਕਿ ਕੰਪਨੀ ਆਫਰ ਤਹਿਤ ਨਵੇਂ Binge+ ਸੈੱਟ-ਟਾਪ ਬਾਕਸ ਨਾਲ 6 ਮਹੀਨਿਆਂ ਦੀ ਟਾਟਾ ਸਕਾਈ ਬਿੰਜ ਸੇਵਾ ਅਤੇ ਤਿੰਨ ਮਹੀਨਿਆਂ ਲਈ ਐਮਾਜ਼ੋਨ ਪ੍ਰਾਈਮ ਸਬਸਕ੍ਰਿਪਸ਼ਨ ਮੁਫ਼ਤ ਦੇ ਰਹੀ ਹੈ। 

PunjabKesari

ਦੱਸ ਦੇਈਏ ਕਿ ਟਾਟਾ ਸਕਾਈ ਬਿੰਜ ਸੇਵਾ ਤਹਿਤ ਗਾਹਕ ਡਿਜ਼ਨੀ+ਹਾਟਸਟਾਰ, ਜ਼ੀ5, ਸਨ ਨੈਕਸਟ, ਵੂਟ, ਹੰਗਾਮਾ ਪਲੇਅ, ਸ਼ਿਮਾਰੂ ਮੀ ਅਤੇ ਏਰੋਸ ਨਾਓ ਵਰਗੇ ਓ.ਟੀ.ਟੀ. ਪਲੇਟਫਾਰਮਾਂ  ਵੇਖ ਸਕਦੇ ਹਨ। ਇਸ ਦਾ ਚਾਰਜ 299 ਰੁਪਏ ਮਹੀਨਾ ਹੈ। ਇਸ ਤੋਂ ਇਲਾਵਾ 6 ਮਹੀਨਿਆਂ ਲਈ ਮੁਫ਼ਤ ਮਿਲ ਰਹੇ ਐਮਾਜ਼ੋਨ ਪ੍ਰਾਈਮ ਦਾ ਚਾਰਜ 129 ਰੁਪਏ ਰਹਿੰਦਾ ਹੈ। ਇਸ ਤਰ੍ਹਾਂ ਗਾਹਕ ਨਵਾਂ ਕੁਨੈਕਸ਼ਨ ਲੈਣ 'ਤੇ ਕੁਲ 2181 ਰੁਪਏ (1794 + 387) ਦੀ ਬਚਤ ਕਰ ਰਹੇ ਹਨ। 

ਕੀ ਹੈ Binge+
ਟਾਟਾ ਸਕਾਈ ਬਿੰਜ+ ਗਾਹਕਾਂ  ਉਨ੍ਹਾਂ ਦੇ ਸਮਾਰਟ ਟੀ.ਵੀ. 'ਤੇ ਹੀ ਲਾਈਵ ਟੀ.ਵੀ. ਅਤੇ ਓ.ਟੀ.ਟੀ. ਕੰਟੈਂਟ ਵਿਖਾਉਂਦਾ ਹੈ। ਗਾਹਕ ਓ.ਟੀ.ਟੀ. ਐਪਸ ਅਤੇ ਲਾਈਵ ਟੀ.ਵੀ. 'ਚ ਕਦੇ ਵੀ ਸਵਿੱਚ ਕਰ ਸਕਦੇ ਹਨ। ਉਨ੍ਹਾਂ ਨੂੰ ਐਪਸ ਦੇ ਪਿਛਲੇ 7 ਦਿਨਾਂ ਦਾ ਕੰਟੈਂਟ ਵੇਖਣ ਦੀ ਸੁਵਿਧਾ ਵੀ ਦਿੱਤਾ ਜਾਂਦੀ ਹੈ। ਇਸ ਵਿਚ ਦਿੱਤੇ ਗਏ ਬਿਲਟ-ਇਨ ਕ੍ਰੋਮਕਾਸਟ ਅਤੇ ਗੂਗਲ ਅਸਿਸਟੈਂਟ ਦਾ ਫੀਚਰ ਵੀ ਦਿੱਤਾ ਗਿਆ ਹੈ। 


Rakesh

Content Editor

Related News