ਸਸਤਾ ਹੋਇਆ ਟਾਟਾ ਸਕਾਈ ਦਾ Binge+ ਸੈੱਟ-ਟਾਪ ਬਾਕਸ, ਜਾਣੋ ਨਵੀਂ ਕੀਮਤ

11/18/2020 11:47:50 AM

ਗੈਜੇਟ ਡੈਸਕ– ਟਾਟਾ ਸਕਾਈ ਨੇ ਆਪਣੇ Binge+ ਅਤੇ ਐੱਚ.ਡੀ. ਸੈੱਟ-ਟਾਪ ਬਾਕਸ ਦੀ ਕੀਮਤ ’ਚ ਕਟੌਤੀ ਕਰ ਦਿੱਤੀ ਹੈ। ਹੁਣ Tata Sky Binge+ ਨੂੰ 200 ਰੁਪਏਘੱਟ ਕੀਮਤ ’ਚ ਅਤੇ Tata Sky+ HD ਸੈੱਟ-ਟਾਪ ਬਾਕਸ ਨੂੰ 400 ਰੁਪਏ ਦੀ ਛੋਟ ਨਾਲ ਖ਼ਰੀਦਿਆ ਜਾ ਸਕਦਾ ਹੈ। ਟਾਟਾ ਸਕਾਈ Binge+ ਸੈੱਟ-ਟਾਪ ਬਾਕਸ ਦੀ ਕੀਮਤ 2,999 ਰੁਪਏ ਹੈ ਪਰ ਹੁਣ ਇਸ ਨੂੰ 2,799 ਰੁਪਏ ’ਚ ਇਕ ਕੂਪਨ ਰਾਹੀਂ ਖ਼ਰੀਦਿਆ ਜਾ ਸਕੇਗਾ। 200 ਰੁਪਏ ਡਿਸਕਾਊਂਟ ਪਾਉਣ ਲਈ ਤੁਹਾਨੂੰ TSKY200 ਕੋਡ ਦਾ ਇਸਤੇਮਾਲ ਕਰਨਾ ਪਵੇਗਾ। ਇਹ ਆਫਰ ਆਨਲਾਈਨ ਹੀ ਉਪਲੱਬਧ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਕਟੌਤੀ ਅਸਥਾਈ ਤੌਰ ’ਤੇ ਕੀਤੀ ਗਈ ਹੈ। 

Tata Sky Binge+ ਦੇ ਨਾਲ 6 ਮਹੀਨਿਆਂ ਲਈ Tata Sky Binge ਸਰਵਿਸ ਦੀ ਸਬਸਕ੍ਰਿਪਸ਼ਨ ਮੁਫ਼ਤ ਮਿਲੇਗੀ। ਇਸ ਤੋਂ ਇਲਾਵਾ ਤਿੰਨ ਮਹੀਨਿਆਂ ਲਈ ਮੁਫ਼ਤ ’ਚ ਐਮਾਜ਼ੋਨ ਪ੍ਰਾਈਮ ਦੀ ਮੈਂਬਰਸ਼ਿਪ ਵੀ ਦਿੱਤੀ ਜਾ ਰਹੀ ਹੈ। ਸਬਸਕ੍ਰਿਪਸ਼ਨ ਖ਼ਤਮ ਹੋਣ ਤੋਂਬਾਅਦ Tata Sky Binge ਲਈ ਤੁਹਾਨੂੰ ਹਰ ਮਹੀਨੇ 299 ਰੁਪਏ ਦਾ ਰੀਚਾਰਜ ਕਰਵਾਉਣਾ ਪਵੇਗਾ। ਇਸ ਸਰਵਿਸ ’ਚ ਤੁਹਾਨੂੰ 8 OTT ਐਪਸ ਦੀ ਸਬਸਕ੍ਰਿਪਸ਼ਨ ਵੀ ਮਿਲੇਗੀ ਜਿਨ੍ਹਾਂ ’ਚ isney+ Hotsar, SunNXT, Hungama Play, Shemaroo ਅਤੇ Eros Now ਆਦਿ ਸ਼ਾਮਲ ਹਨ। 

Tata Sky HD ਸੈੱਟ-ਟਾਪ ਬਾਕਸ ’ਤੇ ਮਿਲਿਆ ਇਹ ਆਫਰ
ਟਾਟਾ ਸਕਾਈ ਦੇ ਐੱਚ.ਡੀ. ਸੈੱਟ-ਟਾਪ ਬਾਕਸ ਨੂੰ ਹੁਣ 1,499 ਰੁਪਏ ਦੀ ਬਜਾਏ 1,349 ਰੁਪਏ ’ਚ ਖ਼ਰੀਦਿਆ ਜਾ ਸਕੇਗਾ। ਛੋਟ ਲਈ ਤੁਹਾਨੂੰ TSKY150 ਕੋਡ ਦਾ ਇਸਤੇਮਾਲ ਕਰਨਾ ਪਵੇਗਾ। ਇਹ ਆਫਰ ਵੀ ਆਨਲਾਈਨ ਹੀ ਉਪਲੱਬਧ ਹੈ। 


Rakesh

Content Editor

Related News