Auto Expo 2023 : ਟਾਟਾ ਨੇ ਪੇਸ਼ ਕੀਤੇ ਪੰਚ ਤੇ ਅਲਟ੍ਰੋਜ਼ ਦੇ ਸੀ.ਐੱਨ.ਜੀ. ਵਰਜ਼ਨ

01/17/2023 12:55:34 PM

ਆਟੋ ਡੈਸਕ– ਟਾਟਾ ਮੋਟਰਸ ਨੇ ਆਟੋ ਐਕਸਪੋ ’ਚ ਆਪਣੇ ਕਈ ਮਾਡਲ ਪੇਸ਼ ਕੀਤੇ ਹਨ, ਜਿਨ੍ਹਾਂ ’ਚ ਇਲੈਕਟ੍ਰਿਕ, ਸੀ.ਐੱਨ.ਜੀ. ਮਾਡਲ ਸ਼ਾਮਲ ਹਨ। ਕੰਪਨੀ ਨੇ ਸੀ.ਐੱਨ.ਜੀ. ਸੈਗਮੈਂਟ ’ਚ ਪੰਚ ਅਤੇ ਅਲਟ੍ਰੋਜ਼ ਮਾਡਲਾਂ ਨੂੰ ਪੇਸ਼ ਕੀਤਾ ਹੈ। ਇਨ੍ਹਾਂ ਦੋਵਾਂ ਮਾਡਲਾਂ ਨੂੰ ਇਸ ਸਾਲ ਦੇ ਅਖੀਰ ਤਕ ਬਾਜ਼ਾਰ ’ਚ ਲਾਂਚ ਕਰ ਦਿੱਤਾ ਜਾਵੇਗਾ। ਹਾਲਾਂਕਿ, ਇਸ ਤੋਂ ਪਹਿਲਾਂ ਵੀ ਬਾਜ਼ਾਰ ’ਚ ਟਾਟਾ ਦੇ 2 ਪ੍ਰੋਡਕਟਸ ਸੀ.ਐੱਨ.ਜੀ. ਵੇਰੀਐਂਟ ’ਚ ਉਪਲੱਬਧ ਹਨ।

PunjabKesari

ਟਾਟਾ ਪੰਚ ਸੀ.ਐੱਨ.ਜੀ.

ਟਾਟਾ ਪੰਚ ਸੀ.ਐੱਨ.ਜੀ. ’ਚ 1.2 ਲੀਟਰ ਇੰਜਣ ਦਿੱਤਾ ਜਾਵੇਗਾ ਜਿਸਨੂੰ 5-ਸਪੀਡ ਮੈਨੁਅਲ ਗਿਅਰਬਾਕਸ ਨਾਲ ਜੋੜਿਆ ਜਾਵੇਗਾ। ਇਹ ਇੰਜਣ 77 ਬੀ.ਐੱਚ.ਪੀ. ਦੀ ਪਾਵਰ ਅਤੇ 97 ਐੱਨ.ਐੱਮ. ਦਾ ਟਾਰਕ ਜਨਰੇਟ ਕਰੇਗਾ। ਟਾਟਾ ਪੰਚ ਦੇ ਐਕਸਟੀਰੀਅਰ ’ਚ ਕੋਈਬਦਲਾਅ ਨਹੀਂ ਕੀਤਾ ਗਿਆ ਪਰ ਇਸ ਵਿਚ ਟਿਆਗੋ ਅਤੇ ਟਿਗੋਰ ਵਰਗਾ ਸੀ.ਐੱਨ.ਜੀ. ਬੈਜ ਦਿੱਤਾ ਗਿਆ ਹੈ। ਉੱਥੇ ਹੀ ਇਸਦੇ ਇੰਟੀਰੀਅਰ ’ਚ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ। ਫੀਚਰਜ਼ ਦੀ ਗੱਲ ਕਰੀਏ ਤਾਂ ਇਸਦੇ ਕੈਬਿਨ ’ਚ 7.0 ਇੰਚ ਦੀ ਟੱਚਸਕਰੀਨ ਅਤੇ ਡਰਾਈਵਰ ਡਿਸਪਲੇਅ, ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਕੁਨੈਕਟੀਵਿਟੀ, ਸਨਰੂਫ ਵਰਗੇ ਫੀਚਰਜ਼ ਸ਼ਾਮਲ ਹਨ। 

PunjabKesari

ਟਾਟਾ ਅਲਟ੍ਰੋਜ਼ ਸੀ.ਐੱਨ.ਜੀ.

ਅਲਟ੍ਰੋਜ਼ ’ਚ ਵੀ ਪੰਚ ਵਰਗਾ ਇੰਜਣ ਦਿੱਤਾ ਗਿਆ ਹੈ ਪਰ ਇਸ ਦੇ ਨਾਲ ਇਸ ਵਿਚ ਨਵਾਂ ਡਿਊਲ-ਸਿਲੰਡਰ ਸੀ.ਐੱਨ.ਜੀ. ਸੈੱਟਅਪ ਦਿੱਤਾ ਗਿਆ ਹੈ। ਐਕਸਟੀਰੀਅਰ ਅਤੇ ਇੰਟੀਰੀਅਰ ਚ ਕੋਈ ਬਦਲਾਅ ਨਹੀਂ ਕੀਤਾ ਗਿਆ ਪਰ ਪੰਚ ਸੀ.ਐੱਨ.ਜੀ. ਦੇ ਮੁਕਾਬਲੇ ਇਸਦੇ ਕੁਝ ਐਡੀਸ਼ਨਲ ਫੀਚਰਜ਼ ਜਿਵੇਂ- ਲੈਦਰ ਸੀਟਾਂ, ਆਟੋਮੈਟਿਕ ਕਲਾਈਮੇਟ ਕੰਟਰੋਲ, ਰੀਅਰ ਏਸੀ ਵੈਂਟਸ ਅਤੇ ਹਾਈਟ ਐਡਜਸਟੇਬਲ ਸੀਟਾਂ ਦਿੱਤੀਆਂ ਗਈਆਂ ਹਨ। 


Rakesh

Content Editor

Related News