ਸਸਤੀ ਹੋਈ ਟਾਟਾ ਦੀ ਨੈਕਸਨ ਈ.ਵੀ. ਜਾਣੋ ਕਿੰਨੀ ਘਟੀ ਕੀਮਤ
Thursday, Jan 19, 2023 - 03:56 PM (IST)
ਆਟੋ ਡੈਸਕ– ਦੇਸ਼ ਦੀ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਭਾਰਤ ’ਚ ਨੈਕਸਨ ਈ.ਵੀ. ਦੇ 3 ਸਾਲ ਪੂਰੇ ਕਰ ਲਏ ਹਨ। ਕੰਪਨੀ ਨੇ ਇਸ ਮੌਕੇ ਨੂੰ ਸੈਲੀਬ੍ਰੇਟ ਕਰਦੇ ਹੋਏ ਇਸ ਦੀ ਕੀਮਤ ਨੂੰ ਘੱਟ ਕਰਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਸ ਇਲੈਕਟ੍ਰਿਕ ਕਾਰ ਨੂੰ 14.99 ਲੱਖ ਰੁਪਏ ਦੀ ਕੀਮਤ ’ਚ ਪੇਸ਼ ਕੀਤਾ ਸੀ। ਕੀਮਤ ’ਚ ਕਟੌਤੀ ਤੋਂ ਬਾਅਦ ਨੈਕਸਨ ਈ.ਵੀ. ਦੀ ਕੀਮਤ 14.49 ਲੱਖ ਰੁਪਏ ਅਤੇ ਨੈਕਸਨ ਈ.ਵੀ. ਮੈਕਸ ਦੀ ਕੀਮਤ 16.49 ਲੱਖ ਰੁਪਏ ਹੋ ਗਈ ਹੈ।
ਕੀਮਤਾਂ ’ਚ ਕਟੌਤੀ ਤੋਂ ਇਲਾਵਾ ਨੈਕਸਨ ਮੈਕਸ ਈ.ਵੀ. ਦੀ ਰੇਂਜ ’ਚ ਵਾਧਾ ਕੀਤਾ ਗਿਆ ਹੈ। MIDC ਮੁਤਾਬਕ, ਨੈਕਸਨ ਈ.ਵੀ. ਮੈਕਸ ਦੀ ਡਰਾਈਵਿੰਗ ਰੇਂਜ ਹੁਣ ਵਧਾ ਕੇ 453 ਕਿਲੋਮੀਟਰ ਹੋ ਗਈ ਹੈ। ਨੈਕਸਨ ਈ.ਵੀ. ਮੈਕਸ ਦੇ ਮੌਜੂਦਾ ਮਾਲਿਕਾਂ ਨੂੰ ਇਹ ਰੇਂਜ ਵਧਾਉਣ ਦੀ ਪੇਸ਼ਕਸ਼ 15 ਫਰਵਰੀ, 2023 ਤੋਂ ਡੀਲਰਸ਼ਿਪਸ ’ਤੇ ਇਕ ਸਾਫਟਵੇਅਰ ਅਪਗ੍ਰੇਡ ਰਾਹੀਂ ਕੀਤੀ ਜਾਵੇਗੀ।
ਨੈਕਸਨ ਈ.ਵੀ. ਪੋਰਟਫੋਲੀਓ ’ਚ ਬਦਲਾਅ ’ਤੇ ਟਿੱਪਣੀ ਕਰਦੇ ਹੋਏ ਵਿਵੇਕ ਸ਼੍ਰੀਵਤਸ, ਹੈੱਡ-ਮਾਰਕੀਟਿੰਗ, ਸੇਲਸ ਐਂਡ ਸਰਵਿਸ ਸਟ੍ਰੈਟੇਜੀ, Tata Passenger Electric Mobility Ltd. ਨੇ ਕਿਹਾ ਕਿ ਭਾਰਤ ਦੇ #1 EV, Nexon EV ਨੇ ਆਪਣਾ ਤੀਜਾ SuTata Nexon EV ਸਫਲ ਸਾਲ ਪੂਰਾ ਕਰ ਲਿਆ ਹੈ। ਇਸਨੂੰ 40,000 ਤੋਂ ਜ਼ਿਆਦਾ ਗਾਹਕਾਂ ਦੁਆਰਾ ਪਿਆਰ ਅਤੇ ਭਰੋਸਾ ਮਿਲਿਆ ਹੈ ਅਤੇ ਇਸਨੂੰ 600 ਮਿਲੀਅਨ ਕਿਲੋਮੀਟਰ ਤੋਂ ਜ਼ਿਆਦਾ ਚਲਾਇਆ ਗਿਆ ਹੈ। ਇਸ ਮੌਕੇ ਅਸੀਂ ਸਾਰਿਆਂ ਲਈ ਸਥਾਈ ਟ੍ਰਾਂਸਪੋਰਟ ਨੂੰ ਆਸਾਨ ਬਣਾਉਣ ਲਈ ਵਚਨਬੱਧ।