ਜਲਦ ਲਾਂਚ ਹੋ ਸਕਦੈ ਟਾਟਾ ਨੈਕਸਨ ਈ.ਵੀ. ਦਾ ਡਾਰਕ ਐਡੀਸ਼ਨ
Wednesday, Jun 09, 2021 - 04:05 PM (IST)
ਆਟੋ ਡੈਸਕ– ਟਾਟਾ ਮੋਟਰਸ ਜਲਦ ਹੀ ਨੈਕਸਨ ਈ.ਵੀ. ਦਾ ਡਾਰਕ ਐਡੀਸ਼ਨ ਭਾਰਤ ’ਚ ਲਾਂਚ ਕਰਨ ਵਾਲੀ ਹੈ। ਇਸ ਨੂੰ ਆਲ ਬਲੈਕ ਐਕਸਟੀਰੀਅਰ ਅਤੇ ਇੰਟੀਰੀਅਰ ਨਾਲ ਲਿਆਇਆ ਜਾਵੇਗਾ ਅਤੇ ਇਸ ਕਾਰ ’ਤੇ #DARK ਬੈਜ ਵੀ ਵੇਖਣ ਨੂੰ ਮਿਲੇਗਾ। ਭਾਰਤ ’ਚ ਆਲ ਇਲੈਕਟ੍ਰਿਕ ਕੰਪੈਕਟ ਐੱਸ.ਯੂ.ਵੀ. ਦੀ ਵਧ ਰਹੀ ਪ੍ਰਸਿੱਧੀ ਨੂੰ ਵੇਖਦੇ ਹੋਏ ਟਾਟਾ ਮੋਟਰਸ ਨੇ ਨੌਜਵਾਨ ਖ਼ਰੀਦਦਾਰਾਂ ਨੂੰ ਧਿਆਨ ’ਚ ਰੱਖਦੇ ਹੋਏ ਨੈਕਸਨ ਈ.ਵੀ. ਦੇ ਡਾਰਕ ਐਡੀਸ਼ਨ ਨੂੰ ਜਲਦ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਨੂੰ ਐਟਲਸ ਬਲੈਕ ਪੇਂਟ, ਬਲੈਕੇਂਡ ਵ੍ਹੀਲਸ ਅਤੇ ਸਮੋਕਡ ਟੇਲ ਲੈਂਪਸ ਨਾਲ ਲਾਂਚ ਕੀਤਾ ਜਾਵੇਗਾ।
ਕਾਲੇ ਰੰਗ ’ਚ ਰੱਖਿਆ ਗਿਆ ਹੈ ਕਾਰ ਦਾ ਇੰਟੀਰੀਅਰ
ਇੰਟੀਰੀਅਰ ਦੀ ਗੱਲ ਕਰੀਏ ਤਾਂ ਕਾਰ ’ਚ ਕਾਲੀਆਂ ਸੀਟਾਂ, ਡੋਰ ਪੈਡਸ ਅਤੇ ਡੈਸ਼ਬੋਰਡ ਵੇਖਣ ਨੂੰ ਮਿਲੇਗਾ। ਮਕੈਨਿਕਲੀ ਇਸ ਵਿਚ ਕੋਈ ਵੱਡੇ ਬਦਲਾਅ ਨਹੀਂ ਕੀਤੇ ਗਏ ਹੋਣਗੇ। ਇਸ ਵਿਚ ਵੀ 30.2kWh ਦੀ ਬੈਟਰੀ ਲੱਗੀ ਹੋਵੇਗੀ ਜਿਸ ਨੂੰ 129 ਐੱਚ.ਪੀ. ਦੀ ਪਾਵਰ ਪੈਦਾ ਕਰਨ ਵਾਲੀ ਇਲੈਕਟ੍ਰਿਕ ਮੋਟਰ ਨਾਲ ਜੋੜਿਆ ਗਿਆ ਹੋਵੇਗਾ। ਇਹ ਕਾਰ ਸਿੰਗਲ ਚਾਰਜ ’ਚ 312 ਕਿਲੋਮੀਟਰ ਦਾ ਸਫਰ ਤੈਅ ਕਰ ਸਕਦੀ ਹੈ।
20,000 ਰੁਪਏ ਜ਼ਿਆਦਾ ਹੋਵੇਗੀ ਕੀਮਤ
ਫਿਲਹਾਲ ਨੈਕਸਨ ਈ.ਵੀ. ਨੂੰ XM, XZ+ ਅਤੇ XZ+ Lux ਵੇਰੀਐਂਟਸ ’ਚ ਲਿਆਇਆ ਗਿਆ ਹੈ ਜਿਸ ਦੀ ਕੀਮਤ 13.99 ਲੱਖ ਤੋਂ 16.56 ਲੱਖ ਰੁਪਏ (ਐਕਸ-ਸ਼ੋਅਰੂਮ) ਤਕ ਜਾਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਡਾਰਕ ਐਡੀਸ਼ਨ ਨੂੰ ਸਿਰਫ਼ ਹਾਈਅਰ ਵੇਰੀਐਂਟਸ ’ਚ ਹੀ ਲਿਆਇਆ ਜਾਵੇਗਾ ਅਤੇ ਇਸ ਦੀ ਕੀਮਤ ਮੌਜੂਦਾ ਮਾਡਲ ਦੀ ਕੀਮਤ ਤੋਂ 20,000 ਰੁਪਏ ਜ਼ਿਆਦਾ ਹੋਵੇਗੀ।