ਭਾਰਤ ਸਣੇ ਗਲੋਬਲ ਬਾਜ਼ਾਰ ’ਚ ਵੀ ਟਾਟਾ ਮੋਟਰਸ ਦਾ ਬੋਲਬਾਲਾ, ਥੋਕ ਵਿਕਰੀ ’ਚ 2 ਫੀਸਦੀ ਦਾ ਵਾਧਾ

04/12/2022 6:22:53 PM

ਆਟੋ ਡੈਸਕ– ਟਾਟਾ ਮੋਟਰਸ ਸਮੂਹ ਨੇ ਮੰਗਲਵਾਰ ਨੂੰ ਵਿੱਤੀ ਸਾਲ 2022 ਦੀ ਮਾਰਚ ਤਿਮਾਹੀ ’ਚ ਜੈਗੁਆਰ ਲੈਂਡ ਰੋਵਰ ਸਮੇਤ ਗਲੋਬਲ ਥੋਕ ਵਿਕਰੀ ’ਚ ਸਾਲਾਨਾ ਆਧਾਰ ’ਤੇ 2 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਟਾਟਾ ਮੋਟਰਸ ਨੇ ਇਸ ਦੌਰਾਨ ਕੁੱਲ 3,34,884 ਇਕਾਈਆਂ ਦੀ ਵਿਕਰੀ ਕੀਤੀ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਟਾਟਾ ਮੋਟਰਸ ਦੇ ਸਾਰੇ ਕਮਰਸ਼ੀਅਲ ਵਾਹਨਾਂ ਅਤੇ ਟਾਟਾ ਦੈਵੂ ਰੇਂਜ ਦੀ ਗਲੋਬਲ ਥੋਕ ਵਿਕਰੀ Q4 FY22 ’ਚ 1,22,147 ਇਕਾਈ ਸੀ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 12 ਫੀਸਦੀ ਜ਼ਿਆਦਾ ਸੀ। 

ਟਾਟਾ ਪੀਵੀ ਦੀ ਗਲੋਬਲ ਥੋਕ ਵਿਕਰੀ ਘਟੀ
ਟਾਟਾ ਮੋਟਰਸ ਨੇ ਕਿਹਾ ਕਿ ਸਾਰੇ ਯਾਤਰੀ ਵਾਹਨਾਂ ਲਈ ਗਲੋਬਲ ਥੋਕ ਵਿਕਰੀ ਵਿਤੀ ਸਾਲ 2022 ਦੀ ਚੌਥੀ ਤਿਮਾਹੀ ਦੇ ਮੁਕਾਬਲੇ ਮਾਰਚ ਤਿਮਾਹੀ ’ਚ 4 ਫੀਸਦੀ ਘੱਟ ਕੇ 212,737 ਇਕਾਈ ਰਹਿ ਗਈ। ਜੈਗੁਆਰ ਲੈਂਡ ਰੋਵਰ ਲਈ ਗਲੋਬਲ ਥੋਕ ਵਿਕਰੀ 89,148 ਵਾਹਨ ਸੀ, ਜਿਸ ਵਿਚ ਸੀ.ਜੇ.ਐੱਲ.ਆਰ. ਦੁਆਰਾ ਵੰਡੀਆਂ ਗਈਆਂ 12,622 ਇਕਾਈਆਂ ਸ਼ਾਮਿਲ ਹਨ।

ਜੈਗੁਆਰ ਅਤੇ ਲੈਂਡ ਰੋਵਰ ਦੀ ਵਿਕਰੀ
ਬਿਆਨ ਮੁਤਾਬਕ, ਸੀ.ਜੇ.ਐੱਲ.ਆਰ. ਜੇ.ਐੱਲ.ਆਰ. ਅਤੇ ਚੈਰੀ ਆਟੋਮੋਬਾਇਲਸ ਦਾ ਇਕ ਜਾਇੰਟ ਵੈਂਚਰ ਹੈ ਜੋ ਜੇ.ਐੱਲ.ਆਰ. ਲਈ ਇਕ ਗੈਰ-ਸਮੇਕਿਤ ਸਹਾਇਕ ਕੰਪਨੀ ਹੈ। ਕੰਪਨੀ ਨੇ ਕਿਹਾ ਕਿ ਰੀਵਿਊ ਤਿਮਾਹੀ ’ਚ ਜੈਗੁਆਰ ਦੀ ਥੋਕ ਵਿਕਰੀ 19,570 ਵਾਹਨਾਂ ਦੀ ਰਹੀ, ਜਦਕਿ ਤਿਮਾਹੀ ਲਈ ਲੈਂਡ ਰੋਵਰ ਦੀ ਥੋਕ ਵਿਕਰੀ 69,578 ਵਾਹਨ ਰਹੀ।


Rakesh

Content Editor

Related News