ਟਾਟਾ ਦੀ ਨਵੀਂ ਮਾਇਕ੍ਰੋ SUV Hornbill ਦੀ ਦੇਖਣ ਨੂੰ ਮਿਲੀ ਝੱਲਕ, ਟੀਜ਼ਰ ਜਾਰੀ
Tuesday, Mar 05, 2019 - 12:40 PM (IST)

ਆਟੋ ਡੈਸਕ- Tata Motors ਦੁਨੀਆ ਦੇ ਸਭ ਤੋਂ ਵੱਡੇ ਸ਼ੁਰੂ ਹੋਣ ਵਾਲੇ 2019 Geneva Motor Show 'ਚ ਚਾਰ ਸ਼ਾਨਦਾਰ ਕਾਰਾਂ ਤੋਂ ਪਰਦਾ ਉਠਾਵੇਗੀ। ਇਨ੍ਹਾਂ 'ਚ Tata Altroz, Altroz EV, Tata H7X SUV (ਹੈਰੀਅਰ ਦਾ 7-ਸੀਟਰ ਵਰਜ਼ਨ) ਤੇ Hornbill micro-SUV ਕੰਸੈਪਟ ਸ਼ਾਮਲ ਹਨ। ਹੁਣ ਕੰਪਨੀ ਨੇ Tata Hornbill ਦਾ ਪਹਿਲਾ ਟੀਜ਼ਰ ਜਾਰੀ ਕੀਤਾ ਹੈ, ਜਿਸ ਦੇ ਨਾਲ ਇਸ ਛੋਟੀ ਐੱਸ. ਯੂ.ਵੀ ਦੇ ਡਿਜ਼ਾਈਨ ਦੀ ਇੱਕ ਝਲਕ ਮਿਲੀ ਹੈ।
ਟੀਜ਼ਰ 'ਚ ਹਾਰਨਬਿਲ ਦੇ ਐੱਲ. ਈ. ਡੀ ਡੀ. ਆਰ. ਐੱਲ ਤੇ ਫਰੰਟ ਬੰਪਰ 'ਤੇ ਤਿੰਨ ਏਰੋ ਪੈਟਰਨ ਵਿਖ ਰਹੇ ਹਨ। ਇਸ ਦੀ ਲੁੱਕ H5X ਕੰਸੈਪਟ ਦੀ ਤਰ੍ਹਾਂ ਲੱਗ ਰਹੀ ਹੈ। ਇਸ ਤੋਂ ਇਲਾਵਾ ਮਾਈਕਰੋ- ਐੱਸ. ਯੂ. ਵੀ. ਦੇ ਫਰੰਟ 'ਚ ਸਕਾਇਰ-ਆਫ ਐੱਜ਼ ਵਿੱਖ ਰਹੇ ਹਨ, ਜਿਸ ਦੇ ਨਾਲ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਲੁੱਕ ਬਾਕਸਿਅਰ ਤੇ ਅਗ੍ਰੇਸਿਵ ਹੋਵੇਗਾ। ਹਾਰਨਬਿਲ ਟਾਟਾ ਦੇ ਨਵੇਂ ਈਮਪੈਕਟ ਡਿਜ਼ਾਈਨ 2.0 ਲੈਂਗਵੈਜ 'ਤੇ ਅਧਾਰਿਤ ਹੋਵੇਗੀ। ਮਾਈਕਰੋ-ਐੱਸ. ਯੂ. ਵੀ. 'ਚ ਵੱਡੇ ਵ੍ਹੀਲਜ਼, ਮਸਕਿਊਲਰ ਵ੍ਹੀਲ ਆਰਕ, ਫਲੋਟਿੰਗ ਰੂਫ ਡਿਜ਼ਾਈਨ ਤੇ ਟਾਟਾ ਦੀ ਸਿਗਨੇਚਰ ਗਰਿਲ ਦੇਖਣ ਨੂੰ ਮਿਲ ਸਕਦੀ ਹੈ।
Outstanding in quality, muscular but athletic, agile and sporty. Future design direction from Impact 2.0 design language at #GIMS2019. #1daytogo #TataMotorsAtGIMS #ConnectingAspirations pic.twitter.com/E4wqMA25eH
— Tata Motors (@TataMotors) March 4, 2019
ਹਾਰਨਬਿਲ ਕੰਪਨੀ ਦੇ ਅਲਫਾ ਮਾਡਿਊਲਰ ਪਲੇਟਫਾਰਮ 'ਤੇ ਬਣਾਈ ਜਾਵੇਗੀ। ਇਸ ਪਲੇਟਫਾਰਮ ਦਾ ਇਸਤੇਮਾਲ ਟਾਟਾ ਦੀ ਪ੍ਰੀਮੀਅਮ ਹੈਚਬੈਕ ਅਲਟ੍ਰਾਜ਼ ਲਈ ਵੀ ਕੀਤਾ ਜਾਵੇਗਾ। ਹਾਲਾਂਕਿ ਮਾਈਕਰੋ- ਐੱਸ. ਯੂ. ਵੀ. ਦਾ ਵ੍ਹੀਲਬੇਸ 50mm ਘੱਟ ਹੋਵੇਗਾ। ਅਲਫਾ ਪਲੇਟਫਾਰਮ ਨੂੰ ਟਾਟਾ ਦੇ 1.2-ਲਿਟਰ,3-ਸਿਲੰਡਰ ਰੇਵੋਟਰਾਨ ਪੈਟਰੋਲ ਇੰਜਣ ਦੇ ਨਾਲ 1.05-ਲਿਟਰ, 3-ਸਿਲੰਡਰ ਰੇਵੋਟਰਾਨ ਡੀਜ਼ਲ ਇੰਜਣ ਦੇ ਇਸਤੇਮਾਲ ਲਈ ਡਿਜ਼ਾਈਨ ਕੀਤਾ ਗਿਆ ਹੈ। ਹਾਲਾਂਕਿ ਇਸ ਮਾਈਕ੍ਰੋ-ਐੱਸ. ਯੂ. ਵੀ. ਨੂੰ ਸਿਰਫ 1.2-ਲਿਟਰ ਪੈਟਰੋਲ ਇੰਜਣ ਦੇ ਨਾਲ ਹੀ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ।
ਹਾਰਨਬਿਲ ਬਾਜ਼ਾਰ 'ਚ ਮਾਈਕ੍ਰੋ-ਐੱਸ. ਯੂ. ਵੀ ਸੈਗਮੈਂਟ 'ਚ ਟਾਟਾ ਦੀ ਹਾਜ਼ਰੀ ਦਰਜ ਕਰਾਏਗੀ। ਇਹ ਨੈਕਸਾਨ ਦੇ ਹੇਠਾਂ ਦੇ ਸੈਗਮੈਂਟ 'ਚ ਉਤਾਰੀ ਜਾਵੇਗੀ। ਇਸ ਦੀ ਟੱਕਰ ਮਾਰੂਤੀ ਦੇ ਫਿਊਚਰ-ਐਸ ਕਾਂਸੈਪਟ ਨਾਲ ਹੋਵੇਗੀ। ਹਾਰਨਬਿਲ ਨੂੰ ਫਰਵਰੀ 2020 'ਚ ਲਾਂਚ ਕੀਤਾ ਜਾ ਸਕਦਾ ਹੈ।