ਇਨ੍ਹਾਂ ਖਾਸ ਫੀਚਰਸ ਨਾਲ ਟਾਟਾ ਨੇ ਪੇਸ਼ ਕੀਤੀ ਆਪਣੀ ਨਵੀਂ SUV HEXA
Tuesday, Oct 18, 2016 - 05:30 PM (IST)

ਜਲੰਧਰ- ਭਾਰਤੀ ਆਟੋ ਕੰਪਨੀ ਟਾਟਾ ਨੇ ਹੈਦਰਾਬਾਦ ''ਚ ਇਕ ਇਵੈਂਟ ਆਯੋਜਿਤ ਕੀਤਾ। ਇਸ ਦੌਰਾਨ ਕੰਪਨੀ ਨੇ ਆਪਣੀ ਨਵੀਂ ਐੱਸ.ਯੂ.ਵੀ. Hexa ਦਾ ਐਲਾਨ ਕੀਤਾ ਹੈ। ਹਾਲਾਂਕਿ ਅਜੇ ਇਹ ਲਾਂਚ ਨਹੀਂ ਹੋਈ ਹੈ ਇਸ ਨੂੰ ਜਨਵਰੀ 2017 ''ਚ ਲਾਂਚ ਕੀਤਾ ਜਾਵੇਗਾ। ਨਵੰਬਰ ਤੋਂ ਇਸ ਦੀ ਬੁਕਿੰਗ ਸ਼ੁਰੂ ਹੋ ਜਾਵੇਗੀ।
ਜ਼ਿਕਰਯੋਗ ਹੈ ਕਿ ਇੰਪੈਕਟ ਡਿਜ਼ਾਈਨ ਦੇ ਤਹਿਤ ਬਣਾਈ ਜਾਣ ਵਾਲੀ ਇਹ ਕੰਪਨੀ ਦੀ ਦੂਜੀ ਗੱਡੀ ਹੋਵੇਗੀ। ਇਸ ਤੋਂ ਪਹਿਲਾਂ ਕੰਪਨੀ ਨੇ ਟਿਆਗੋ ਨੂੰ ਵੀ ਇਸੇ ਡਿਜ਼ਾਈਨ ਕੰਸੈਪਟ ''ਤੇ ਬਣਾਇਆ ਸੀ। ਹੈਕਸਾ ''ਚ ਫੀਚਰਸ ਅਤੇ ਪਰਫਾਰਮੈਂਸ ਦੇ ਹਿਸਾਬ ਨਾਲ ਕਈ ਖਾਸ ਚੀਜ਼ਾਂ ਦਿੱਤੀਆਂ ਗਈਆਂ ਹਨ। ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ ਨੈਕਸਟ ਜਨਰੇਸ਼ਨ ਕੁਨੈਕਟੀਵਿਟੀ ਅਤੇ ਪਰਫਾਰਮੈਂਸ ਟੈਕਨਾਲੋਜੀ ਦਿੱਤੀ ਗਈ ਹੈ ਜੋ ਇਸ ਦੇ ਆਵਰਆਲ ਐਕਸਪੀਰੀਅੰਸ ਨੂੰ ਬਿਹਤਰ ਬਣਾਏਗਾ।
ਡਿਜ਼ਾਈਨ
ਇੰਪੈਕਟ ਡਿਜ਼ਾਈਨ ਦੇ ਤਹਿਤ ਬਣਾਈ ਗਈ ਇਸ ਐੱਸ.ਯੂ.ਵੀ. ''ਚ 6 ਸੀਟਾਂ ਦਿੱਤੀਆਂ ਗਈਆਂ ਹਨ। ਇਸ ਦਾ ਐਕਸਟੀਰੀਅਰ ਇਸ ਨੂੰ ਸਪੋਰਟੀ ਲੁੱਕ ਦਿੰਦਾ ਹੈ। ਹਾਲਾਂਕਿ ਕਈ ਲੋਕਾਂ ਨੂੰ ਦੇਖਣ ''ਚ ਇਹ ਓਲਡ ਕੰਸੈਪਟ ਵਰਗੀ ਵੀ ਲੱਗ ਸਕਦੀ ਹੈ।
ਇੰਜਣ
ਟਾਟਾ ਹੈਕਸਾ ''ਚ ਨੈਕਸਟ ਜਨਰੇਸ਼ਨ 2.2-ਲੀਟਰ ਦਾ Varicor 400 ਡੀਜ਼ਲ ਇੰਜਣ ਦਿੱਤਾ ਗਿਆ ਹੈ। ਇਹ ਮੈਕਸੀਮਮ 153 ਹਾਰਸ ਪਾਵਰ ਦੇਵੇਗੀ ਅਤੇ ਇਸ ਦਾ ਟਾਰਕ 400 ਐੱਮ.ਐਮ. ਹੈ। ਇਸ ਵਿਚ ਸਿਕਸ ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ। ਇਸ ਦੇ ਨਾਲ ਕਈ ਅਲੱਗ ਮੋਡ ਵੀ ਦਿੱਤੇ ਗਏ ਹਨ। ਇਨ੍ਹਾਂ ''ਚ ਇਕਾਨਮੀ, ਸਪੋਰਟ ਅਤੇ ਆਟੋ ਸੀਜ਼ਨਿੰਗ ਵਰਗੇ ਮੋਡ ਸ਼ਾਮਲ ਹਨ। ਮੈਨੁਅਲ ਟ੍ਰਾਂਸਮਿਸ਼ਨ ਵਾਲੇ ''ਚ ਰੇਸ ਕਾਰ ਪਰਫਾਰਮੈਂਸ ਆਪਸ਼ਨ ਵੀ ਦਿੱਤਾ ਗਿਆ ਹੈ।
ਸੁਪਰ ਡਰਾਈਵ ਮੋਡ
ਇਸ ਵਿਚ ਦਿੱਤਾ ਗਿਆ ਸੁਪਰ ਡਰਾਈਵ ਮੋਡ ਵੀ ਇਸ ਨੂੰ ਖਾਸ ਬਣਾਉਂਦਾ ਹੈ। ਇਸ ਤਹਿਤ ਡਰਾਈਵਰ 4 ਮੋਡ ''ਚੋਂ ਕਿਸੇ ਇਕ ਮੋਡ ਨੂੰ ਚੁਣ ਸਕਦਾ ਹੈ। ਇਨ੍ਹਾਂ ''ਚ ਆਟੋ, ਕੰਫਰਟ, ਡਾਇਨੈਮਿਕ ਅਤੇ ਰਫ ਰੋਡ ਸ਼ਾਮਲ ਹਨ। ਡਰਾਈਵਿੰਗ ਕੰਡੀਸ਼ੰਸ ਦੇ ਹਿਸਾਬ ਨਾਲ ਤੁਸੀਂ ਤੈਅ ਕਰ ਸਕਦੇ ਹੋ।
ਸੇਫਟੀ ਫੀਚਰਸ
ਇਸ ਐੱਸ.ਯੂ.ਵੀ. ''ਚ ਸੇਫਟੀ ਲਈ 6 ਏਅਰਬੈਗ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਵਿਚ ESP, ABS/EBD, ਹਿਲ ਕੰਟਰੋਲ ਅਤੇ ਹਿਲ ਡਿਸੈਂਟ ਕੰਟਰੋਲ ਤੋਂ ਲੈ ਕੇ ਟ੍ਰੈਕਸ਼ਨ ਕੰਟਰੋਲ ਵਰਗੇ ਫੀਚਰਸ ਦਿੱਤੇ ਗਏ ਹਨ।
ਫੀਚਰਸ
ਐਂਟਰਟੇਨਮੈਂਟ ਲਈ ਇਸ ਵਿਚ JBL ਦਾ 10 ਸਪੀਕਰ ਸਿਸਟਮ ਦਿੱਤਾ ਗਿਆ ਹੈ ਜਿਸ ਨੂੰ ਹਾਰਮੇਨ ਆਡੀਓ ਸਿਸਟਮ ''ਚ ਫਿੱਟ ਕੀਤਾ ਗਿਆ ਹੈ। ਇਸ ਵਿਚ ਇਜ਼ੀ ਸਮਾਰਟਫੋਨ ਕੁਨੈੱਕਟ ਅਤੇ ਰਿਅਰ ਸਨ ਬਲਾਇੰਡ ਦੇ ਨਾਲ ਇਸ ਵਿਚ 19-ਇੰਚ ਦੇ ਅਲਾਏ ਵ੍ਹੀਲਸ ਦਿੱਤੇ ਗਏ ਹਨ।