ਇਹ ਫਲਾਇੰਗ ਕੈਮਰਾ ਡ੍ਰੋਨ ਦਵੇਗਾ ਤੁਹਾਡੀ ਸੈਲਫੀ ਨੂੰ 360 ਡਿਗਰੀ ਦਾ ਅਨੁਭਵ
Tuesday, Jun 28, 2016 - 01:52 PM (IST)

ਜਲੰਧਰ- ਜੇਕਰ ਤੁਸੀਂ ਸੈਲਫੀ ਲੈਣ ਦੇ ਪੁਰਾਣੇ ਤਰੀਕਿਆਂ ਤੋਂ ਅੱਕ ਚੁੱਕੇ ਹੋ ਤਾਂ ਤੁਹਾਡੇ ਸੈਲਫੀ ਲੈਣ ਨੂੰ ਦਿਲਚਸਪ ਬਣਾਉਣ ਲਈ ਕੁੱਝ ਨਵਾਂ ਪੇਸ਼ ਕੀਤਾ ਜਾ ਰਿਹਾ ਹੈ। ਜੀ ਹਾਂ ਆਸਟ੍ਰੇਲੀਅਨ ਮੇਡ ਰੋਮ-ਈ ਫਲਾਇੰਗ ਸੈਲਫੀ ਡ੍ਰੋਨ ਕੈਮੇਰਾ ਇਸ ਨੂੰ ਦਿਲਚਸਪ ਬਣਾਉਣ ''ਚ ਤੁਹਾਡੀ ਮਦਦ ਕਰ ਸਕਦਾ ਹੈ। ਇਹ ਰੋਮ-ਈ ਸੈਲਫੀ ਡ੍ਰੋਨ ਦਿਖਣ ''ਚ ਇਕ ਗਾਜਰ ਦੀ ਸ਼ੇਪ ਦੀ ਤਰ੍ਹਾਂ ਹੈ ਜਿਸ ਨਾਲ ਤੁਸੀਂ ਆਪਣੀ ਸੈਲਫੀ ਨੂੰ ਹੋਰ ਵੀ ਕ੍ਰੀਏਟਿਵ ਬਣਾ ਸਕੋਗੇ।
ਇਸ ਸੈਲਫੀ ਡ੍ਰੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ''ਚ 1080ਪੀ ਕੈਮਰਾ ਅਤੇ ਇਸ ਦੇ ਨਾਲ ਹੀ ਫੇਸ਼ੀਅਲ ਰਿਕੋਗਨਾਈਜ਼ੇਸ਼ਨ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਇਹ ਹੋਰਨਾਂ ਆਬਜੈਕਟਸ ਨੂੰ ਪਰੇ ਕਰ ਕੇ ਸਿਰਫ ਆਪਣੇ ਮਾਲਿਕ ਦੇ ਆਲੇ-ਦੁਆਲੇ ਹੀ ਘੁੰਮੇਗਾ। ਇਹ ਚਾਰਜ ਹੋਣ ''ਚ 2 ਘੰਟੇ ਦਾ ਸਮਾਂ ਲੈਂਦਾ ਹੈ ਅਤੇ ਇਸ ਦੀ ਬੈਟਰੀ 20 ਮਿੰਟ ਤੱਕ ਕੰਮ ਕਰਦੀ ਹੈ। ਇੰਨਾ ਹੀ ਨਹੀਂ ਇਸ ਨਾਲ ਤੁਸੀਂ ਲਾਈਵ ਸਟ੍ਰੀਮਿੰਗ ਵੀ ਕਰ ਸਕਦੇ ਹੋ ਅਤੇ ਰੋਮ-ਈ ਸੈਲਫੀ ਡ੍ਰੋਨ 360 ਡਿਗਰੀ ਤਸਵੀਰਾਂ ਵੀ ਲੈ ਸਕਦਾ ਹੈ ਜਿਸ ਦਾ ਮਤਲਬ ਹੈ ਕਿ ਤੁਸੀਂ ਇਨ੍ਹਾਂ ਤਸਵੀਰਾਂ ਨੂੰ ਆਪਣੀ ਨਵੀਂ ਕੂਲ ਅਤੇ ਕ੍ਰੀਏਟਿਵ ਸੈਲਫੀ ਵਜੋਂ ਫੇਸਬੁਕ ''ਤੇ ਵੀ ਸ਼ੇਅਰ ਕਰ ਸਕਦੇ ਹੋ।