ਭਾਰਤ ’ਚ ਲਾਂਚ ਹੋਇਆ ਨਵਾਂ ਸੁਜ਼ੂਕੀ ਬਰਗਮੈਨ ਸਟਰੀਟ ਸਕੂਟਰ, ਜਾਣੋ ਕੀਮਤ
Monday, Feb 17, 2020 - 05:46 PM (IST)

ਆਟੋ ਡੈਸਕ– ਸੁਜ਼ੂਕੀ ਨੇ ਬੀ.ਐੱਸ.-6 ਇੰਜਣ ਦੇ ਨਾਲ ਆਪਣੇ ਮੈਕਸੀ ਸਕੂਟਰ ਬਰਗਮੈਨ ਸਟਰੀਟ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨਵੇਂ 2020 ਐਡੀਸ਼ਨ ’ਚ ਇਸ ਵਾਰ ਫਿਊਲ ਇੰਜੈਕਸ਼ਨ ਟੈਕਨਾਲੋਜੀ ਨੂੰ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਸਕੂਟਰ ’ਚ ਇੰਜਣ ਕਿਲ ਸਵਿੱਚ ਦੀ ਵੀ ਸੁਵਿਧਾ ਦਿੱਤੀ ਗਈ ਹੈ। ਨਵੇਂ ਬਰਗਮੈਨ ਸਟਰੀਟ ਦੀ ਕੀਮਤ 77,900 ਰੁਪਏ ਰੱਖੀ ਗਈ ਹੈ। ਯਾਨੀ ਇਸ ਨਵੇਂ ਮਾਡਲ ਦੀ ਕੀਮਤ ’ਚ 7,000 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਇੰਜਣ
ਨਵੇਂ ਬਰਗਮੈਨ ਸਟਰੀਟ ’ਚ 125 ਸੀਸੀ ਦਾ ਬੀ.ਐੱਸ.-6 ਇੰਜਣ ਲੱਗਾ ਹੈ ਜੋ 8.7 ਬੀ.ਐੱਚ.ਪੀ. ਦੀ ਪਾਵਰ ਅਤੇ 10 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੇ ਡਿਜ਼ਾਈਨ ਨੂੰ ਯੂਰਪੀ ਸਕੂਟਰ ਦੀ ਤਰਜ਼ ’ਤੇ ਤਿਆਰ ਕੀਤਾ ਗਿਆ ਹੈ ਜਿਸ ਨਾਲ ਇਹ ਆਮ ਸਕੂਟਰਾਂ ਨਾਲੋਂ ਜ਼ਿਆਦਾ ਪ੍ਰੀਮੀਅਮ ਲੱਗਦਾ ਹੈ।
- ਸਕੂਟਰ ’ਚ ਵਿੰਡ ਸਕਰੀਨ ਅਤੇ ਡਿਜੀਟਲ ਇੰਸਟਰੂਮੈਂਟ ਕਲੱਸਟਰ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਲੰਬੇ ਸਫਰ ਨੂੰ ਆਰਾਦਮਦਾਇਕ ਬਣਾਉਣ ਲਈ ਇਸ ਦੀ ਸੀਟ ਨੂੰ ਕਾਫੀ ਲੰਬਾ ਅਤੇ ਚੌੜਾ ਰੱਖਿਆ ਗਿਆ ਹੈ।