ਐਂਡ੍ਰਾਇਡ ਯੂਜ਼ਰਸ ਲਈ ਵੀ ਲਾਂਚ ਹੋਵੇਗੀ Super Mario Run, ਕਰੋ ਪ੍ਰੀ-ਰਜਿਸਟਰ (ਵੀਡੀਓ)
Friday, Dec 30, 2016 - 12:31 PM (IST)
ਜਲੰਧਰ - ਨਿਨਟੇਂਡੋ ਨੇ ਸੁਪਰ ਮਾਰੀਓ ਰਨ ਗੇਮ ਨੂੰ ਆਈ. ਓ. ਐੱਸ ਪਲੈਟਫਾਰਮ ਲਈ ਉਪਲੱਬਧ ਕੀਤਾ ਸੀ ਅਤੇ ਉਦੋਂ ਤੋਂ ਗੇਮ ਦੇ ਐਂਡ੍ਰਾਇਡ ਵਰਜਨ ਦਾ ਇੰਤਜਾਰ ਕੀਤਾ ਜਾ ਰਿਹਾ ਸੀ ਜੋ ਹੁਣ ਜਲਦ ਹੀ ਖਤਮ ਹੋਣ ਵਾਲਾ ਹੈ। ਹਾਲ ਹੀ ਵਿਚ ਸੁਪਰ ਮਾਰੀਏ ਰਨ ਗੇਮ ਨੂੰ ਐਂਡ੍ਰਾਇਡ ਪਲੇ ਸਟੋਰ ''ਤੇ ਲਿਸਟ ਕਰ ਦਿੱਤਾ ਗਿਆ ਹੈ, ਪਰ ਅਜੇ ਇਸ ਨੂੰ ਡਾਊਨਲੋਡ ਨਹੀਂ ਕੀਤਾ ਜਾ ਸਕਦਾ। ਅਜੇ ਯੂਜਰਸ ਇਸ ਗੇਮ ਨੂੰ ਸਿਰਫ ਪ੍ਰੀ-ਰਜਿਸਟਰ ਕਰ ਸਕਦੇ ਹਨ। ਜਿਸ ਦੇ ਨਾਲ ਗੇਮ ਦੇ ਆਫਿਸ਼ਲੀ ਰੀਲੀਜ਼ ਹੋਣ ''ਤੇ ਉਨ੍ਹਾਂ ਨੂੰ ਨੋਟੀਫਿਕੇਸ਼ਨ ਮਿਲੇਗੀ। ਇਸ ਗੇਮ ਨੂੰ ਐਂਡ੍ਰਾਇਡ ਲਈ ਆਫਿਸ਼ਲੀ ਕਦੋਂ ਜਾਰੀ ਕੀਤਾ ਜਾਵੇਗਾ, ਇਸ ਬਾਰੇ ''ਚ ਫਿਲਹਾਲ ਕੋਈ ਜਾਣਕਾਰੀ ਉਪਲੱਬਧ ਨਹੀਂ ਕਰਾਈ ਗਈ ਹੈ।
ਜ਼ਿਕਰਯੋਗ ਹੈ ਕਿ ਕੁੱਝ ਹਫਤੇ ਪਹਿਲਾਂ ਇਸ ਗੇਮ ਨੂੰ ਆਈ. ਓ. ਐੱਸ ਪਲੈਟਫਾਰਮ ਲਈ ਜਾਰੀ ਕੀਤਾ ਗਿਆ ਸੀ। ਲਾਂਚ ਹੋਣ ਦੇ ਤੁਰੰਤ ਬਾਅਦ ਹੀ ਇਹ ਗੇਮ ਕਾਫ਼ੀ ਪਾਪੂਲਰ ਹੋ ਗਈ ਸੀ ਅਤੇ ਸ਼ੁਰੂਆਤੀ ਤਿੰਨ ਦਿਨਾਂ ''ਚ 3 ਕਰੋੜ 70 ਲੱਖ ਲੋਕਾਂ ਨੇ ਇਸ ਨੂੰ ਡਾਊਨਲੋਡ ਕੀਤਾ ਸੀ। ਇਹ ਗੇਮ ਡਾਊਨਲੋਡ ਕਰਨ ਲਈ ਤਾਂ ਫ੍ਰੀ ਹੈ, ਮਗਰ ਫ੍ਰੀ ''ਚ ਤੁਸੀਂ ਤਿੰਨ ਹੀ ਲੇਵਲ ਤੱਕ ਖੇਲ ਸਕੋਗੇ। ਜੇਕਰ ਬਾਕੀ ਲੇਵਲ ਵੀ ਖੇਡਣਾ ਚਾਹੁੰਦੇ ਹੋ ਤਾਂ ਤੁਹਾਨੂੰ 9.99 ਡਾਲਰਸ ਯਾਨੀ ਕੀ ਕਰੀਬ 680 ਰੁਪਏ ਖਰਚ ਕਰਨੇ ਹੋਣਗੇ।
ਪ੍ਰੀ-ਰਜਿਸਟਰੇਸ਼ਨ - ਸੁਪਰ ਮਾਰੀਓ ਰਨ