Sunday Special: ਦੋਸਤਾਂ ਨਾਲ ਖੇਡਣ ਲਈ ਬੈਸਟ ਗੇਮ
Sunday, Feb 21, 2016 - 02:26 PM (IST)

ਜਲੰਧਰ- ਕੈਰਮ ਬੋਰਡ ਇਕ ਬਹੁਤ ਹੀ ਹਰਮਨਪਿਆਰਾ ਬੋਰਡ ਗੇਮ ਹੈ ਜਿਸ ਨੂੰ ਦੱਖਣ- ਪੂਰਬ ਏਸ਼ੀਆ ''ਚ ਬਿਲੀਅਰਡਸ ਪੂਲ ਟੇਬਲ ਦੀ ਜਗ੍ਹਾ ਲੈਣ ਲਈ ਬਣਾਇਆ ਗਿਆ ਸੀ । ਇਸ ਗੇਮ ਨੂੰ ਹੋਰ ਵੀ ਵਧੀਆ ਬਣਾਉਣ ਦੇ ਉਦੇਸ਼ ਨਾਲ ਹਾਲਹੀ ''ਚ ਪਲੇਅ ਸਟੋਰ ''ਤੇ ਇਕ ਨਵੀਂ Real Carrom ਨਾਮ ਦੀ ਗੇਮ ਉਪਲੱਬਧ ਹੋਈ ਹੈ ਜੋ ਤੁਹਾਡੇ ਸਮਾਰਟਫੋਨ ''ਤੇ ਹੀ ਕੈਰਮ ਬੋਰਡ ਦਾ ਅਨੁਭਵ ਦੇਵੇਗੀ ।
ਅਜਿਹੀ 3D ਗੇਮ ਨੂੰ Nextwave Multimedia Inc ਕੰਪਨੀ ਨੇ ਵਿਕਸਿਤ ਕੀਤਾ ਹੈ ਜਿਸ ਨੂੰ ਇਕ ਪਲੇਅਰ ਅਤੇ ਆਨਲਾਈਨ ਮਲਟੀਪਲੇਅਰ ਦੇ ਵਿਕਲਪ ਨਾਲ ਖੇਡਿਆ ਜਾ ਸਕਦਾ ਹੈ । ਇਸ ਗੇਮ ''ਚ ਖਾਸ ਤੌਰ ''ਤੇ ਕੁਇਕ ਪਲੇਅ , ਟਰਿੱਕ ਸ਼ਾਟ ਅਤੇ ਟੂਰਨਾਮੈਂਟ ਆਦਿ ਦੇ ਫੀਚਰ ਦਿੱਤੇ ਗਏ ਹਨ । ਗੇਮ ਦੀ ਮੈਮਰੀ ਸਾਈਜ਼ ਨੂੰ 30 MB ਰੱਖਿਆ ਗਿਆ ਹੈ ਅਤੇ ਤੁਸੀਂ ਇਸ ਨੂੰ 4.0.3 ਅਤੇ ਇਸ ਤੋਂ ਅੱਪਗ੍ਰੇਡ ਵਰਜਨ ''ਤੇ ਇੰਸਟਾਲ ਕਰ ਕੇ ਆਸਾਨੀ ਨਾਲ ਖੇਡ ਸਕਦੇ ਹੋ ਅਤੇ ਆਪਣੀ ਛੁੱਟੀ ਵਾਲੇ ਦਿਨ ਦਾ ਆਨੰਦ ਮਾਣ ਸਕਦੇ ਹੋ ।